ਪੜਚੋਲ ਕਰੋ

ਹਸਪਤਾਲ ਦਾ ਇਲਾਜ ਕਰਨ ਤੁਰੇ ਸੰਸਦ ਮੈਂਬਰ ਖਿਲਾਫ ਡਟੇ ਡਾਕਟਰ

ਅੰਮ੍ਰਿਤਸਰ: ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਹੋਣ ਵਾਲੀ ਖੱਜਲ ਖੁਆਰੀ ਬਾਰੇ ਹਰ ਕਿਸੇ ਨੂੰ ਪਤਾ ਹੈ ਪਰ ਜਦੋਂ ਹਸਪਤਾਲ ਦੇ ਪ੍ਰਬੰਧਾਂ ਵਿੱਚ ਸੁਧਾਰ ਲਿਆਉਣ ਦੇ ਮੰਤਵ ਨਾਲ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਲਗਾਤਾਰ ਹਸਪਤਾਲ ਦਾ ਦੌਰਾ ਕੀਤਾ ਤਾਂ ਸਰਕਾਰੀ ਮੈਡੀਕਲ ਕਾਲਜ ਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਨੇ ਔਜਲਾ ਖਿਲਾਫ ਮੋਰਚਾ ਖੋਲ੍ਹ ਦਿੱਤਾ। ਡਾਕਟਰਾਂ ਨੇ ਇਲਜ਼ਾਮ ਲਾਇਆ ਕਿ ਔਜਲਾ ਵਾਰ-ਵਾਰ ਹਸਪਤਾਲ ਦੇ ਦੌਰੇ ਕਰਕੇ ਡਾਕਟਰਾਂ ਨੂੰ ਪ੍ਰੇਸ਼ਾਨ ਕਰਦੇ ਹਨ। ਅੱਜ ਡਾਕਟਰਾਂ ਵੱਲੋਂ ਆਪਣਾ ਕੰਮ-ਕਾਜ ਠੱਪ ਕਰਕੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਸਾਂਸਦ ਗੁਰਜੀਤ ਔਜਲਾ ਖਿਲਾਫ ਧਾਰਨਾ ਦਿੱਤਾ ਗਿਆ ਤੇ ਨਾਅਰੇਬਾਜ਼ੀ ਵੀ ਕੀਤੀ ਗਈ। ਦਰਅਸਲ ਬੀਤੇ ਦਿਨੀਂ ਸਾਂਸਦ ਔਜਲਾ ਨੇ ਹਸਪਤਾਲ ਦਾ ਦੌਰਾ ਕੀਤਾ ਸੀ ਤੇ ਡਾਕਟਰਾਂ ਨੂੰ ਫਟਕਾਰ ਵੀ ਲਾਈ ਸੀ। ਇਸ ਮੌਕੇ ਵਿਜੀਲੈਂਸ ਦੀ ਟੀਮ ਨੂੰ ਸ਼ਿਕਾਇਤ ਕਰਕੇ ਡਾਕਟਰਾਂ ਖਿਲਾਫ ਜਾਂਚ ਕਰਕੇ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਸੀ। ਔਜਲਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਹਸਪਤਾਲ ਦੇ ਡਾਕਟਰਾਂ ਖਿਲਾਫ ਕਈ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ ਜਿਸ ਕਰਕੇ ਉਨ੍ਹਾਂ ਵੱਲੋਂ ਇਥੇ ਆ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਂਦਾ ਹੈ। ਉਧਰ ਡਾਕਟਰਾਂ ਤੇ ਮੈਡੀਕਲ ਸੁਪਰੀਡੈਂਟ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਹਸਪਤਾਲ ਨੂੰ ਸਰਕਾਰ ਵੱਲੋਂ ਜ਼ਰੂਰੀ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਤੇ ਦੂਜੇ ਪਾਸੇ ਦਿਨ ਰਾਤ ਮਿਹਨਤ ਕਰਕੇ ਹਸਪਤਾਲ ਨੂੰ ਚਲਾਉਣ ਵਾਲੇ ਡਾਕਟਰਾਂ ਖਿਲਾਫ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਔਜਲਾ ਵੱਲੋਂ ਡਾਕਟਰਾਂ ਨੂੰ ਪ੍ਰੇਸ਼ਾਨ ਕਰਨ ਦੀ ਥਾਂ ਸਰਕਾਰ ਉੱਤੇ ਦਬਾਅ ਬਣਾਉਣਾ ਚਾਹੀਦਾ ਹੈ ਤਾਂ ਜੋ ਹਸਪਤਾਲ ਨੂੰ ਜ਼ਰੂਰੀ ਸਹੂਲਤਾਂ ਤੇ ਫੰਡ ਮੁਹੱਈਆ ਕਰਵਾਏ ਜਾਣ ਜਿਸ ਨਾਲ ਮਰੀਜ਼ਾਂ ਦੀਆਂ ਪ੍ਰੇਸ਼ਾਨੀਆਂ ਖਤਮ ਹੋ ਜਾਣਗੀਆਂ।

ਟਾਪ ਹੈਡਲਾਈਨ

ਪੰਜਾਬ ਕਾਂਗਰਸ ਦਾ ਕਾਟੋਕਲੇਸ਼, ਚੰਨੀ ਦਾ ਸਰੈਂਡਰ ਤੋਂ ਇਨਕਾਰ, ਸਾਬਕਾ CM ਪਾਰਟੀ ਇੰਚਾਰਜ ਨੂੰ ਨਹੀਂ ਮਿਲਣਗੇ; ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਵੱਡਾ ਫੈਸਲਾ

ਮੁਹਾਲੀ-ਚੰਡੀਗੜ੍ਹ 'ਚ ਰਾਤ ਤੋਂ ਪੈ ਰਿਹਾ ਮੀਂਹ, ਅੱਜ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਅਗਲੇ 3 ਦਿਨ ਗਰਮੀ ਤੋਂ ਮਿਲੇਗੀ ਰਾਹਤ; 13 ਤੋਂ ਕਮਜ਼ੋਰ ਪਵੇਗਾ ਮਾਨਸੂਨ

Moga 'ਚ ਖਾਣਾ ਠੰਢਾ ਹੋਣ 'ਤੇ ਪਿਤਾ ਦਾ ਕਤਲ, ਪੁੱਤ ਨੇ ਲੋਹੇ ਦੀ ਰਾਡ ਨਾਲ ਕੀਤਾ ਹਮਲਾ, ਇਲਾਜ ਦੌਰਾਨ ਤੋੜਿਆ ਦਮ 

Punjab News: ਪੰਜਾਬ ਤੋਂ ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਹਿੱਲੀ ਸਬਜ਼ੀ ਮੰਡੀ, ਦੁਕਾਨ ਦੀ ਛੱਤ...

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Petrol- Diesel Price Today: ਘੱਟ ਜਾਂ ਵੱਧ? ਕਿੰਨੀਆਂ ਹੋ ਗਈਆਂ ਤੇਲ ਦੀਆਂ ਕੀਮਤਾਂ; ਜਾਣੋ ਆਪਣੇ ਸ਼ਹਿਰ ਦੇ ਰੇਟ
Petrol- Diesel Price Today: ਘੱਟ ਜਾਂ ਵੱਧ? ਕਿੰਨੀਆਂ ਹੋ ਗਈਆਂ ਤੇਲ ਦੀਆਂ ਕੀਮਤਾਂ; ਜਾਣੋ ਆਪਣੇ ਸ਼ਹਿਰ ਦੇ ਰੇਟ
ਮੁਹਾਲੀ-ਚੰਡੀਗੜ੍ਹ 'ਚ ਰਾਤ ਤੋਂ ਪੈ ਰਿਹਾ ਮੀਂਹ, ਅੱਜ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਅਗਲੇ 3 ਦਿਨ ਗਰਮੀ ਤੋਂ ਮਿਲੇਗੀ ਰਾਹਤ; 13 ਤੋਂ ਕਮਜ਼ੋਰ ਪਵੇਗਾ ਮਾਨਸੂਨ
ਮੁਹਾਲੀ-ਚੰਡੀਗੜ੍ਹ 'ਚ ਰਾਤ ਤੋਂ ਪੈ ਰਿਹਾ ਮੀਂਹ, ਅੱਜ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਅਗਲੇ 3 ਦਿਨ ਗਰਮੀ ਤੋਂ ਮਿਲੇਗੀ ਰਾਹਤ; 13 ਤੋਂ ਕਮਜ਼ੋਰ ਪਵੇਗਾ ਮਾਨਸੂਨ
ਆਹ 13 ਸੂਬਿਆਂ 'ਚ ਹੋਵੇਗੀ ਭਿਆਨਕ ਬਾਰਿਸ਼, ਰੈੱਡ ਅਲਰਟ ਜਾਰੀ; ਵਧਿਆ ਹੜ੍ਹ ਦਾ ਖਤਰਾ

ਈਰਾਨ ਦੇ ਕਈ ਸ਼ਹਿਰਾਂ 'ਚ ਭਿਆਨਕ ਬੰਬ ਧਮਾਕੇ, ਮੱਚੀ ਤਬਾਹੀ; ਅਮਰੀਕਾ ਨੇ ਨਵੇਂ ਹਮਲਿਆਂ ਤੋਂ ਕੀਤਾ ਇਨਕਾਰ
ਈਰਾਨ ਦੇ ਕਈ ਸ਼ਹਿਰਾਂ 'ਚ ਭਿਆਨਕ ਬੰਬ ਧਮਾਕੇ, ਮੱਚੀ ਤਬਾਹੀ; ਅਮਰੀਕਾ ਨੇ ਨਵੇਂ ਹਮਲਿਆਂ ਤੋਂ ਕੀਤਾ ਇਨਕਾਰ
ਪੰਜਾਬ ਕਾਂਗਰਸ ਦਾ ਕਾਟੋਕਲੇਸ਼, ਚੰਨੀ ਦਾ ਸਰੈਂਡਰ ਤੋਂ ਇਨਕਾਰ, ਸਾਬਕਾ CM ਪਾਰਟੀ ਇੰਚਾਰਜ ਨੂੰ ਨਹੀਂ ਮਿਲਣਗੇ; ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਵੱਡਾ ਫੈਸਲਾ
ਪੰਜਾਬ ਕਾਂਗਰਸ ਦਾ ਕਾਟੋਕਲੇਸ਼, ਚੰਨੀ ਦਾ ਸਰੈਂਡਰ ਤੋਂ ਇਨਕਾਰ, ਸਾਬਕਾ CM ਪਾਰਟੀ ਇੰਚਾਰਜ ਨੂੰ ਨਹੀਂ ਮਿਲਣਗੇ; ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਵੱਡਾ ਫੈਸਲਾ
ਬਿਹਾਰ ਦੀ ਸਿਆਸਤ 'ਚ ਹੋਣ ਵਾਲਾ ਕੁੱਝ ਵੱਡਾ? CM ਨੇ ਸੱਦ ਲਈ NDA ਦੀ ਵੱਡੀ ਬੈਠਕ, ਨੀਤਿਸ਼ ਕੁਮਾਰ ਵੀ ਹੋਣਗੇ ਸ਼ਾਮਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਜੁਲਾਈ 2026

2000 ਰੁਪਏ ਦੇ ਨੋਟ ਬਾਰੇ RBI ਦਾ ਵੱਡਾ ਅਪਡੇਟ, ਹੁਣੇ-ਹੁਣੇ ਦਿੱਤੀ ਇਹ ਜਾਣਕਾਰੀ, ਤੁਰੰਤ ਪੜ੍ਹੋ ਇਹ ਖ਼ਬਰ

Embed widget