ਜਲੰਧਰ: ਪੰਜਾਬ ਦੇ ਲੋਕਲ ਬਾਡੀ ਮੰਤਰੀ ਇੰਦਰਬੀਰ ਸਿੰਘ ਨਿੱਝਰ ਅੱਜ ਕਰੀਬ ਸ਼ਾਮ 7 ਵਜੇ ਜਲੰਧਰ ਪਹੁੰਚੇ। ਇੱਥੇ ਉਹਨਾਂ ਫਾਇਰ ਬ੍ਰਿਗੇਡ ਸਟੇਸ਼ਨ ਦਾ ਦੌਰਾ ਕੀਤਾ ਤੇ ਫਾਇਰ ਬ੍ਰਿਗੇਡ ਨੂੰ ਚਾਰ ਨਵੀਆਂ ਗੱਡੀਆਂ ਮੁਹੱਈਆ ਕਰਵਾਈਆਂ।
ਇਸ ਮੌਕੇ ਇੰਦਰਬੀਰ ਨਿੱਝਰ ਨੇ ਕਿਹਾ ਕਿ ਅੱਜ ਸਰਕਾਰ ਵੱਲੋਂ ਫਾਇਰ ਬ੍ਰਿਗੇਡ ਨੂੰ ਦੋ ਗੱਡੀਆਂ ਜੋ ਕਿ ਬਾਰਾਂ ਹਜ਼ਾਰ ਲਿਟਰ ਦੀ ਕਪੈਸਟੀ ਵਾਲੀਆਂ ਦਿੱਤੀਆਂ ਗਈਆਂ ਹਨ।ਜਿਨ੍ਹਾਂ ਵਿੱਚ ਇਕ ਸਿਸਟਮ ਲੱਗਿਆ ਹੋਇਆ ਹੈ। ਜਿਸ ਨਾਲ 200 ਮੀਟਰ ਤੱਕ ਪਾਣੀ ਦੀ ਬੋਛਾਰ ਕੀਤੀ ਜਾ ਸਕਦੀ ਹੈ। ਇਸ ਸਿਸਟਮ ਦੇ ਹੈਂਡਲ ਇਸ ਤਰਾਂ ਦੇ ਬਣੇ ਹੋਏ ਨੇ ਕਿ ਉਹ ਕਿਸੇ ਵੀ ਦਿਸ਼ਾ ਵਿੱਚ ਪਾਣੀ ਦੀ ਬੋਛਾਰ ਕਰ ਸਕਦੇ ਹਨ। ਇਸ ਤੋਂ ਇਲਾਵਾ ਦੋ ਗੱਡੀਆਂ ਅੱਗ ਬੁਝਾਉਣ ਵਾਲੇ ਯੰਤਰ ਨਾਲ ਲੈਸ ਹਨ ਜਿਸ ਵਿੱਚ ਦੋ ਐਸੇ ਸੂਟ ਨੇ ਜਿਨ੍ਹਾਂ ਨੂੰ ਪਾ ਕੇ ਅੱਗ ਵਿੱਚ ਵੀ ਜਾਇਆ ਜਾ ਸਕਦਾ ਹੈ।
ਇਸ ਤੋਂ ਅਲਾਵਾ ਹੋਰ ਵੀ ਕਈ ਅੱਗ ਬੁਝਾਉਣ ਲਈ ਜ਼ਰੂਰੀ ਸਮਾਨ ਇਨ੍ਹਾਂ ਗੱਡੀਆਂ ਵਿਚ ਮੌਜੂਦ ਹੈ। ਇੰਦਰਬੀਰ ਨਿੱਜਰ ਨੇ ਦੱਸਿਆ ਕਿ ਅੱਜ ਤੱਕ ਉਨ੍ਹਾਂ ਦੇ ਫਾਇਰਮੈਨ ਬਾਹਰਲੇ ਸੂਬਿਆਂ 'ਚ ਜਾ ਕੇ ਨਵੀਂ ਤਕਨੀਕ ਦੀ ਟ੍ਰੇਨਿੰਗ ਲੈਂਦੇ ਸੀ।ਪਰ ਹੁਣ ਸੂਬੇ 'ਚ ਹੀ ਐਸੇ ਟ੍ਰੇਨਿੰਗ ਸੈਂਟਰ ਬਣਾਏ ਜਾਣਗੇ ਜਿਨ੍ਹਾਂ 'ਚ ਫਾਇਰਮੈਨ ਅੱਗ ਬੁਝਾਉਣ ਦੀ ਹਰ ਤਰ੍ਹਾਂ ਦੀ ਟ੍ਰੇਨਿੰਗ ਲੈ ਸਕਣਗੇ।
ਇਸ ਮੌਕੇ ਜ਼ਿਲ੍ਹਾ ਫਾਇਰ ਅਫ਼ਸਰ ਜਸਵੰਤ ਸਿੰਘ ਕਾਹਲੋਂ ਨੇ ਦਸਿਆ ਕਿ ਅੱਜ ਸਮਾਰਟ ਸਿਟੀ ਦੇ ਤਹਿਤ ਸਥਾਨਕ ਸਰਕਾਰਾਂ ਮੰਤਰੀ ਵਲੋਂ ਚਾਰ ਗੱਡੀਆਂ ਦਾ ਉਦਘਾਟਨ ਕੀਤਾ ਗਿਆ ਹੈ। ਨਵੀਂ ਤੇ ਹਾਈਟੈਕ ਤਕਨੀਕ ਦਿਆਂ ਗੱਡੀਆਂ ਅੱਗੇ ਸਿਰਫ਼ ਮੁਹਾਲੀ, ਲੁਧਿਆਣਾ, ਅੰਮ੍ਰਿਤਸਰ ਸੀ ਹੁਣ ਜਲੰਧਰ ਨੂੰ ਵੀ ਮਿਲ ਗਈਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ