ਪੜਚੋਲ ਕਰੋ

ਕਰਫਿਊ ਨੇ ਨਸ਼ੇੜੀਆਂ ਦਾ ਕੀਤਾ ਬੂਰਾ ਹਾਲ, ਨਸ਼ੇ ਦੀ ਤੋੜ ਨਾਲ ਤੜਫ਼ਦੇ ਨਸ਼ੇੜੀ ਹੁਣ ਸਰਕਾਰ ਤੋਂ ਮੰਗ ਰਹੇ ਮੌਤ

ਕੋਰੋਨਾਵਾਇਰਸ ਕਾਰਨ ਸੂਬੇ ਭਰ 'ਚ ਲੱਗੇ ਕਰਫਿਊ ਕਾਰਨ ਨਸ਼ਾ ਕਰਨ ਵਾਲੇ ਲੋਕ ਸਰਕਾਰ ਤੋਂ ਮੌਤ ਮੰਗ ਰਹੇ ਹਨ। ਇਹਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਜ਼ਹਿਰ ਦਾ ਟੀਕਾ ਲਾ ਦਿਓ।

ਖੰਨਾ: ਕੋਰੋਨਾਵਾਇਰਸ ਕਾਰਨ ਸੂਬੇ ਭਰ 'ਚ ਲੱਗੇ ਕਰਫਿਊ ਕਾਰਨ ਨਸ਼ਾ ਕਰਨ ਵਾਲੇ ਲੋਕ ਸਰਕਾਰ ਤੋਂ ਮੌਤ ਮੰਗ ਰਹੇ ਹਨ। ਇਹਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਜ਼ਹਿਰ ਦਾ ਟੀਕਾ ਲਾ ਦਿਓ। ਸਰਕਾਰ ਵੱਲੋਂ ਦਿੱਤੇ ਆਦੇਸ਼ਾਂ ਨੂੰ ਸ਼ੀਕੇ ਟੰਗ ਕੇ ਸਮਰਾਲਾ ਦੇ ਸਿਵਲ ਹਸਪਤਾਲ, ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ 'ਚ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਦਰਅਸਲ, ਸਮਰਾਲਾ ਦੇ ਸਿਵਲ ਹਸਪਤਾਲ, ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ 'ਚ ਨਸ਼ੇੜੀਆਂ ਦੀ ਭੀੜ ਇੱਕਠੀ ਹੋ ਗਈ। ਹੁਣ ਕਈ ਨਸ਼ੇੜੀ ਨਸ਼ਾ ਨਾ ਮਿਲਣ ਕਾਰਨ ਦੁੱਖੀ ਹਨ ਅਤੇ ਸਰਕਾਰ ਤੋਂ ਮੌਤ ਮੰਗ ਰਹੇ ਹਨ। ਉਥੇ ਹੀ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਬਾਹਰ ਤੋਂ ਨਸ਼ਾ ਨਾ ਮਿਲਣ ਕਾਰਨ ਇੱਥੇ ਅੱਗੇ ਨਾਲੋਂ ਨਸ਼ੇ ਕਰਨ ਵਾਲਿਆ ਦੀ ਗਿਣਤੀ ਵੱਧ ਰਹੀ ਹੈ। ਕਰਫਿਊ ਨੇ ਨਸ਼ੇੜੀਆਂ ਦਾ ਕੀਤਾ ਬੂਰਾ ਹਾਲ, ਨਸ਼ੇ ਦੀ ਤੋੜ ਨਾਲ ਤੜਫ਼ਦੇ ਨਸ਼ੇੜੀ ਹੁਣ ਸਰਕਾਰ ਤੋਂ ਮੰਗ ਰਹੇ ਮੌਤ ਇਕ ਪਾਸੇ ਜਿਥੇ ਪੂਰਾ ਦੇਸ਼ ਕਰੋਨਾ ਵਾਇਰਸ ਨਾਲ ਲੜਨ ਲਈ ਲੌਕਡਾਊਨ ਦੇ ਚਲਦੇ ਦੋ ਹਫ਼ਤਿਆਂ ਤੋਂ ਘਰਾਂ ਵਿੱਚ ਬੈਠ ਕੇ ਇਸ ਮਹਾਮਾਰੀ ਤੋਂ ਆਪਣਾ ਬਚਾਓ ਕਰਨ ਵਿੱਚ ਲੱਗਿਆ ਹੋਇਆ ਹੈ। ਉਥੇ ਹੀ ਹੈਰਾਨ ਕਰ ਦੇਣ ਵਾਲੀ ਦੂਜੀ ਤਸਵੀਰ ਉਹਨਾ ਨਸ਼ੇੜੀਆਂ ਦੀ ਉਭਰ ਕੇ ਸਾਹਮਣੇ ਆ ਰਹੀ ਹੈ, ਜਿਹੜੇ ਨਸ਼ੇ ਦੀ ਘਾਟ ਪੈਦਾ ਹੋਣ ਕਾਰਨ ਬਿਨ੍ਹਾਂ ਨਸ਼ੇ ਤੋ ਤੜਫ਼ਦੇ ਹੋਏ ਵਿਖਾਈ ਦੇ ਰਹੇ ਹਨ। ਅੱਜ ਸਿਵਲ ਹਸਪਤਾਲ ਸਮਰਾਲਾ ਦੇ ਸਰਕਾਰੀ ਨਸ਼ਾ ਛੂਡਾਊ ਕੇਂਦਰ ਵਿੱਚ ਅਚਾਨਕ ਨਸ਼ੇੜੀਆਂ ਦੀ ਵੱਡੀ ਭੀੜ ਉਮੜ ਪਈ ਅਤੇ ਇਹ ਲੋਕ ਕਰਫਿਊ 'ਚ ਨਸ਼ੇ ਦੀ ਥੁੜ ਕਾਰਨ ਹਾਲੋ-ਬੇਹਾਲ ਹੋਏ ਹਸਪਤਾਲ ਦੇ ਸਟਾਫ਼ ਅੱਗੇ ਨਸ਼ੇ ਦੀਆਂ ਗੋਲੀਆਂ ਲੈਣ ਲਈ ਤਰਲੇ ਕੱਢਦੇ ਹੋਏ ਨਜ਼ਰ ਆ ਰਹੇ ਹਨ। ਬਿਨ੍ਹਾਂ ਕਿਸੇ ਸੋਸ਼ਲ ਡਿਸਟੈਂਸ ਦੇ ਸਵੇਰ ਤੋਂ ਹੀ ਲਾਈਨਾਂ ਵਿੱਚ ਲੱਗੇ ਇਹਨਾ ਨਸ਼ੇੜੀਆਂ ਨੂੰ ਕਾਬੂ ਕਰਨ ਲਈ ਕੇਂਦਰ ਦਾ ਸਟਾਫ਼ ਵੀ ਅਸਮਰਥ ਵਿਖਾਈ ਦੇ ਰਿਹਾ ਹੈ। ਕਰਫਿਊ ਨੇ ਨਸ਼ੇੜੀਆਂ ਦਾ ਕੀਤਾ ਬੂਰਾ ਹਾਲ, ਨਸ਼ੇ ਦੀ ਤੋੜ ਨਾਲ ਤੜਫ਼ਦੇ ਨਸ਼ੇੜੀ ਹੁਣ ਸਰਕਾਰ ਤੋਂ ਮੰਗ ਰਹੇ ਮੌਤ ਅਚਾਨਕ ਨਸ਼ੇੜੀਆਂ ਦੀ ਗਿਣਤੀ ਵਿੱਚ ਕਈ ਗੁਣਾ ਵਾਧੇ ਨੂੰ ਵੇਖਦੇ ਹੋਏ ਨਸ਼ਾ ਛੂਡਾਊ ਕੇਂਦਰ ਦਾ ਸਟਾਫ਼ ਵੀ ਇਸ ਵੇਲੇ ਅਸਮਝ ਦੀ ਸਥਿਤੀ ਵਿੱਚ ਵਿਖਾਈ ਦੇ ਰਿਹਾ ਹੈ ਅਤੇ ਉਹਨਾ ਨੂੰ ਇਹ ਸਮਝ ਹੀ ਨਹੀਂ ਆ ਰਹੀ ਕਿ ਅਚਾਨਕ ਲਾਈਨਾਂ ਲਗਾ ਕੇ ਖੜੇ ਇਹਨਾ ਨਸ਼ੇੜੀਆਂ ਦਾ ਕੀ ਇਲਾਜ ਕੀਤਾ ਜਾਵੇ। ਦੂਜੇ ਪਾਸੇ ਨਸ਼ੇ ਦੀ ਥੁੜ ਕਾਰਨ ਤੜਫ਼ਦੇ ਹੋਏ ਕਈ ਨਸ਼ੇੜੀਆਂ ਨੇ ਤਾਂ ਆਪਣੀ ਵਿਗੜਦੀ ਹਾਲਤ ਨੂੰ ਬਿਆਨ ਕਰਦੇ ਹੋਏ ਇਥੋਂ ਤੱਕ ਮੰਗ ਕੀਤੀ ਕਿ ਜਾ ਤਾਂ ਉਹਨਾ ਨੂੰ ਲਗੀ ਨਸ਼ੇ ਦੀ ਤੋੜ ਦਾ ਕੋਈ ਹੱਲ ਕੀਤਾ ਜਾਵੇ, ਨਹੀਂ ਉਹਨਾ ਨੂੰ ਇਸ ਤਕਲੀਫ਼ ਭਰੀ ਜਿੰਦਗੀ ਤੋਂ ਛੁਟਕਾਰਾ ਦਿਵਾਉਣ ਲਈ ਉਹਨਾ ਨੂੰ ਮੌਤ ਦੇ ਟੀਕੇ ਹੀ ਲਾ ਦਿੱਤੇ ਜਾਣ ਤਾਂ ਜੋ ਉਹ ਤੜਫਦੀ ਜਿੰਦਗੀ ਤੋਂ ਛੁਟਕਾਰਾ ਪਾ ਸਕਣ।

ਟਾਪ ਹੈਡਲਾਈਨ

 Hoshiarpur 'ਚ ਪ੍ਰਵਾਸੀਆਂ ਨੇ ਮਕਾਨ ਮਾਲਕ ‘ਤੇ ਕੀਤਾ ਸੀ ਹਮਲਾ, 4 ਦਿਨਾਂ ਬਾਅਦ ਹਸਪਤਾਲ ‘ਚ ਤੋੜਿਆ ਦਮ
 Hoshiarpur 'ਚ ਪ੍ਰਵਾਸੀਆਂ ਨੇ ਮਕਾਨ ਮਾਲਕ ‘ਤੇ ਕੀਤਾ ਸੀ ਹਮਲਾ, 4 ਦਿਨਾਂ ਬਾਅਦ ਹਸਪਤਾਲ ‘ਚ ਤੋੜਿਆ ਦਮ
Tarn Taran News : ਦੁਬਈ 'ਚ ਗੈਸ ਲੀਕ ਕਾਰਨ ਤਰਨਤਾਰਨ ਦੇ ਨੌਜਵਾਨ ਦੀ ਮੌਤ, ਮ੍ਰਿਤਕ ਦੇਹ ਪਹੁੰਚੀ ਪਿੰਡ
Tarn Taran News : ਦੁਬਈ 'ਚ ਗੈਸ ਲੀਕ ਕਾਰਨ ਤਰਨਤਾਰਨ ਦੇ ਨੌਜਵਾਨ ਦੀ ਮੌਤ, ਮ੍ਰਿਤਕ ਦੇਹ ਪਹੁੰਚੀ ਪਿੰਡ
Punjab SIR Scheme : ਪੰਜਾਬ 'ਚ 1000 ਮਹੀਨਾ ਤੇ ਮੁਫ਼ਤ ਇਲਾਜ ਦਾ ਫਾਇਦਾ ਲੈਣਾ ਹੈ ਤਾਂ ਪਹਿਲਾਂ ਪੂਰਾ ਕਰੋ ਇਹ ਜ਼ਰੂਰੀ ਕੰਮ
Punjab SIR Scheme : ਪੰਜਾਬ 'ਚ 1000 ਮਹੀਨਾ ਤੇ ਮੁਫ਼ਤ ਇਲਾਜ ਦਾ ਫਾਇਦਾ ਲੈਣਾ ਹੈ ਤਾਂ ਪਹਿਲਾਂ ਪੂਰਾ ਕਰੋ ਇਹ ਜ਼ਰੂਰੀ ਕੰਮ
Mohali News : ਦਿੱਲੀ ਜਾਂਦੇ ਸਮੇਂ ਮੋਹਾਲੀ 'ਚ ਫਾਰਚੂਨਰ ਪਲਟੀ, ਜਿਮ ਸੰਚਾਲਕ ਸਮੇਤ 2 ਦੀ ਮੌਤ
Mohali News : ਦਿੱਲੀ ਜਾਂਦੇ ਸਮੇਂ ਮੋਹਾਲੀ 'ਚ ਫਾਰਚੂਨਰ ਪਲਟੀ, ਜਿਮ ਸੰਚਾਲਕ ਸਮੇਤ 2 ਦੀ ਮੌਤ

ਵੀਡੀਓਜ਼

ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਚਿਲਡਰਨ ਹੋਮ ਤੋਂ ਫਿਰ 2 ਨਾਬਾਲਗ ਕੁੜੀਆਂ ਲਾਪਤਾ, ਸੁਰੱਖਿਆ 'ਤੇ ਵੱਡੇ ਸਵਾਲ
ਚੰਨੀ ਨਾਲ ਮੀਟਿੰਗ ਮਗਰੋਂ ਰੰਧਾਵਾ ਦਾ ਵੱਡਾ ਬਿਆਨ!
ਕਾਂਗਰਸ 'ਚ ਨਹੀਂ ਕੋਈ ਕਲੇਸ਼? ਰਾਣਾ ਗੁਰਜੀਤ ਬੋਲੇ—
ਗੁਰੂ ਘਰ ਦੀ ਗੋਲਕ 'ਤੇ ਚੋਰਾਂ ਦਾ ਹੱਥ! CCTV ਤੋੜ ਕੇ ਲੈ ਗਏ ਹਜ਼ਾਰਾਂ ਰੁਪਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
RailOne ਐਪ: WhatsApp 'ਤੇ ਟਿਕਟਾਂ ਦਿਖਾਉਣਾ ਹੋ ਸਕਦਾ ਹੈ ਮਹਿੰਗਾ, ਰੇਲਵੇ ਨੇ ਯਾਤਰੀਆਂ ਲਈ ਨਵੇਂ ਨਿਯਮ ਜਾਰੀ ਕੀਤੇ
RailOne ਐਪ: WhatsApp 'ਤੇ ਟਿਕਟਾਂ ਦਿਖਾਉਣਾ ਹੋ ਸਕਦਾ ਹੈ ਮਹਿੰਗਾ, ਰੇਲਵੇ ਨੇ ਯਾਤਰੀਆਂ ਲਈ ਨਵੇਂ ਨਿਯਮ ਜਾਰੀ ਕੀਤੇ
Cheque Bounce Case : ਰਾਜਪਾਲ ਯਾਦਵ ਨੂੰ ਫਿਰ ਜਾਣਾ ਪਵੇਗਾ ਜੇਲ੍ਹ, ਦਿੱਲੀ ਹਾਈ ਕੋਰਟ ਨੇ ਸੁਣਾਈ ਸਜ਼ਾ
Cheque Bounce Case : ਰਾਜਪਾਲ ਯਾਦਵ ਨੂੰ ਫਿਰ ਜਾਣਾ ਪਵੇਗਾ ਜੇਲ੍ਹ, ਦਿੱਲੀ ਹਾਈ ਕੋਰਟ ਨੇ ਸੁਣਾਈ ਸਜ਼ਾ
ਫ਼ੋਨ ਗੋਪਨੀਯਤਾ ਸੈਟਿੰਗਾਂ: ਆਪਣੇ ਸਾਥੀ ਨਾਲ ਨਿੱਜੀ ਪਲਾਂ ਦੌਰਾਨ ਆਪਣੇ ਫ਼ੋਨ 'ਤੇ ਇਸ ਸੈਟਿੰਗ ਨੂੰ ਬੰਦ ਕਰ ਦਿਓ, ਨਹੀਂ ਤਾਂ ਤੁਹਾਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ।
ਫ਼ੋਨ ਗੋਪਨੀਯਤਾ ਸੈਟਿੰਗਾਂ: ਆਪਣੇ ਸਾਥੀ ਨਾਲ ਨਿੱਜੀ ਪਲਾਂ ਦੌਰਾਨ ਆਪਣੇ ਫ਼ੋਨ 'ਤੇ ਇਸ ਸੈਟਿੰਗ ਨੂੰ ਬੰਦ ਕਰ ਦਿਓ, ਨਹੀਂ ਤਾਂ ਤੁਹਾਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ।
 Abohar ਦੇ ਵਪਾਰੀਆਂ ਦਾ ਵੱਡਾ ਫ਼ੈਸਲਾ,  3 ਦਿਨ ਬੰਦ ਰਹਿਣਗੇ ਬਾਜ਼ਾਰ   ,ਜਾਣੋ ਕਿਉਂ 
 Abohar ਦੇ ਵਪਾਰੀਆਂ ਦਾ ਵੱਡਾ ਫ਼ੈਸਲਾ,  3 ਦਿਨ ਬੰਦ ਰਹਿਣਗੇ ਬਾਜ਼ਾਰ   ,ਜਾਣੋ ਕਿਉਂ 
ਦੀਮਕ ਦੀ ਰੋਕਥਾਮ: ਕੀ ਤੁਹਾਡੇ ਘਰ ਵਿੱਚ ਵੀ ਬਰਸਾਤ ਦੇ ਮੌਸਮ ਦੌਰਾਨ ਦੀਮਕ ਦੇ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਇਹਨਾਂ ਗਲਤੀਆਂ ਤੋਂ ਬਚੋ ਅਤੇ ਸੁਰੱਖਿਅਤ ਰਹੋ।
ਦੀਮਕ ਦੀ ਰੋਕਥਾਮ: ਕੀ ਤੁਹਾਡੇ ਘਰ ਵਿੱਚ ਵੀ ਬਰਸਾਤ ਦੇ ਮੌਸਮ ਦੌਰਾਨ ਦੀਮਕ ਦੇ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਇਹਨਾਂ ਗਲਤੀਆਂ ਤੋਂ ਬਚੋ ਅਤੇ ਸੁਰੱਖਿਅਤ ਰਹੋ।
Tech Tips : ਕੀ ਤੁਸੀਂ ਵੀ ਮੋਬਾਈਲ ਦੀ ਸਕ੍ਰੀਨ ਇਸ ਤਰ੍ਹਾਂ ਸਾਫ਼ ਕਰਦੇ ਹੋ ? ਇੱਕ ਛੋਟੀ ਜਿਹੀ ਗਲਤੀ ਨਾਲ ਹੋ ਸਕਦਾ ਵੱਡਾ ਨੁਕਸਾਨ
Tech Tips : ਕੀ ਤੁਸੀਂ ਵੀ ਮੋਬਾਈਲ ਦੀ ਸਕ੍ਰੀਨ ਇਸ ਤਰ੍ਹਾਂ ਸਾਫ਼ ਕਰਦੇ ਹੋ ? ਇੱਕ ਛੋਟੀ ਜਿਹੀ ਗਲਤੀ ਨਾਲ ਹੋ ਸਕਦਾ ਵੱਡਾ ਨੁਕਸਾਨ
ਸੰਗੀਤ ਜਗਤ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦੇਹਾਂਤ; ਮੱਚੀ ਤਰਥੱਲੀ
ਸੰਗੀਤ ਜਗਤ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦੇਹਾਂਤ; ਮੱਚੀ ਤਰਥੱਲੀ
Smartphone And Laptop Cheaper : ਗਾਹਕਾਂ ਲਈ ਰਾਹਤ ! ਹੁਣ ਸਸਤੇ ਹੋ ਸਕਦੇ ਹਨ ਸਮਾਰਟਫੋਨ, ਲੈਪਟਾਪ ਅਤੇ ਸਮਾਰਟ ਟੀਵੀ 
Smartphone And Laptop Cheaper : ਗਾਹਕਾਂ ਲਈ ਰਾਹਤ ! ਹੁਣ ਸਸਤੇ ਹੋ ਸਕਦੇ ਹਨ ਸਮਾਰਟਫੋਨ, ਲੈਪਟਾਪ ਅਤੇ ਸਮਾਰਟ ਟੀਵੀ 
Embed widget