ਰੌਬਟ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾਵਾਇਰਸ (Coronavirus) ਕਾਰਨ ਸੂਬੇ ਭਰ 'ਚ ਕਰਫਿਊ ਲੱਗਾ ਹੋਇਆ। ਕੋਵਿਡ-19 (Covid-19) ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਇਸ ਲੌਕਡਾਉਨ ਅਤੇ ਕਰਫਿਊ ਵਿਚਾਲੇ ਨਸ਼ੇੜੀਆਂ ਦਾ ਬੂਰਾ ਹਾਲ ਹੈ। ਜਦੋਂ ਤੋਂ ਲੌਕਡਾਉਨ ਸ਼ੁਰੂ ਹੋਇਆ ਹੈ ਉਦੋਂ ਤੋਂ ਹੁਣ ਤੱਕ 48,441 ਨਵੇਂ ਮਰੀਜ਼ ਪੰਜਾਬ ਦੇ ਤਮਾਮ ਨਸ਼ਾ ਛੁਡਾਊ ਕੇਂਦਰਾਂ 'ਚ ਭਰਤੀ ਹੋਏ ਹਨ।


ਸਰਕਾਰਾਂ ਦੇ ਲੱਖ ਕੋਸ਼ਿਸ਼ਾਂ ਬਾਅਦ ਤਾਂ ਨਸ਼ੇ ਦੀ ਸਪਲਾਈ ਚੇਨ ਨਹੀਂ ਟੁੱਟੀ ਪਰ ਕੋਰੋਨਾਵਾਇਰਸ ਦੀ ਮਾਰ ਨੇ ਇਹ ਚੇਨ ਵੀ ਤੋੜ ਦਿੱਤੀ ਜਾਪਦੀ ਹੈ। ਨਸ਼ੇ ਦੇ ਆਦੀ ਨਸ਼ਾ ਨਾ ਮਿਲਣ ਕਾਰਨ ਤੋੜ ਨਾਲ ਤੜਫ ਰਹੇ ਹਨ। ਐਸੇ 'ਚ ਉਨ੍ਹਾਂ ਕੋਲ ਇੱਕ ਹੀ ਵਿਕਲਪ ਬਚਦਾ ਹੈ ਨਸ਼ਾ ਛੁਡਾਊ ਕੇਂਦਰ।

ਹੁਣ ਤੱਕ ਲੌਕਡਾਉਨ ਦੀ ਸ਼ੁਰੂਆਤ ਤੋਂ ਮਾਲਵੇ 'ਚ ਕੁੱਲ 37,538 ਮਰੀਜ਼ ਭਰਤੀ ਹੋਏ ਹਨ। ਦੁਆਬੇ 'ਚ 6,388 ਤੇ ਮਾਝੇ 'ਚ ਇਹ ਗਿਣਤੀ 4515 ਹੋ ਗਈ ਹੈ। ਕਰਫਿਊ ਦਾ ਮਹਿਨਾ ਪੂਰਾ ਹੋਣ ਤੱਕ ਇਹ ਗਿਣਤੀ 50 ਹਜ਼ਾਰ ਨੂੰ ਪਾਰ ਕਰ ਸਕਦੀ ਹੈ।ਇੱਥੇ ਭਰਤੀ ਜ਼ਿਆਦਾਤਰ ਮਰਜ਼ੀ ਭੁੱਕੀ, ਅਫ਼ੀਮ ਤੇ ਚਿੱਟੇ ਦੇ ਆਦੀ ਹਨ।

ਵੇਖੋ ਤੁਹਾਡੇ ਖੇਤਰ 'ਚ ਕਿੰਨੇ ਮਰੀਜ਼-