Dussehra 2022 : ਚੰਡੀਗੜ੍ਹ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਲੋਕਾਂ ਨੂੰ ਦੁਸਹਿਰੇ ਅਤੇ ਦੁਰਗਾ ਪੂਜਾ ਦੇ ਮੌਕੇ 'ਤੇ ਵਧਾਈ ਦਿੱਤੀ ਹੈ। ਵਿੱਤ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਸ ਤਿਉਹਾਰ ਦੌਰਾਨ ਭਗਵਾਨ ਰਾਮ ਦੀ ਰਾਵਣ ਉੱਤੇ ਜਿੱਤ ਦਾ ਜਸ਼ਨ ਮਨਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ਼ੇ ਦੌਰਾਨ ਦੇਵੀ ਦੁਰਗਾ ਦੀ ਰਾਕਖਸ ਮਹਿਖਾਸੁਰ ਉੱਤੇ ਜਿੱਤ ਦਾ ਜਸ਼ਨ ਵੀ ਮਣਾਇਆ ਜਾਂਦਾ ਹੈ।


ਉਨ੍ਹਾਂ ਕਿਹਾ ਕਿ ਇਹ ਝੂਠ 'ਤੇ ਸੱਚ ਦੀ ਜਿੱਤ, ਧਰਮੀ ਦੀ ਜਿੱਤ ਅਤੇ ਬੁਰਾਈ ਦੀ ਹਾਰ ਦਾ ਜਸ਼ਨ ਹੈ। ਇਸ ਮੌਕੇ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਵਿੱਤ ਮੰਤਰੀ ਨੇ ਕਾਮਨਾ ਕੀਤੀ ਕਿ ਇਹ ਅਵਸਰ ਸੂਬੇ ਦੇ ਲੋਕਾਂ ਨੂੰ ਸਦਭਾਵਨਾ, ਵਿਕਾਸ ਅਤੇ ਖੁਸ਼ਹਾਲੀ ਲਈ ਨੇਕੀ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਇਸ ਤਿਉਹਾਰ ਨੂੰ ਸਦਭਾਵਨਾ ਅਤੇ ਭਾਈਚਾਰਕ ਸਾਂਝ ਨਾਲ ਮਨਾਉਣ ਦੀ ਵੀ ਅਪੀਲ ਕੀਤੀ।


ਮਾਂ ਦੁਰਗਾ ਦਾ ਆਸ਼ੀਰਵਾਦ ਲੈਣ ਲਈ ਨਵਰਾਤਰੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਨਵਰਾਤਰੀ ਤੋਂ ਬਾਅਦ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦੁਸਹਿਰੇ ਨੂੰ ਵਿਜੈਦਸ਼ਮੀ ਵੀ ਕਿਹਾ ਜਾਂਦਾ ਹੈ। ਹਿੰਦੂ ਕੈਲੰਡਰ ਦੇ ਅਨੁਸਾਰ, ਦੁਸਹਿਰੇ ਦਾ ਇਹ ਪਵਿੱਤਰ ਤਿਉਹਾਰ ਹਰ ਸਾਲ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਤਰੀਕ ਨੂੰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ 5 ਅਕਤੂਬਰ ਦਿਨ ਬੁੱਧਵਾਰ ਨੂੰ ਮਨਾਇਆ ਜਾਵੇਗਾ। 

 

ਹਿੰਦੂ ਮਾਨਤਾਵਾਂ ਅਨੁਸਾਰ ਇਸ ਦਿਨ ਭਗਵਾਨ ਰਾਮ ਨੇ ਲੰਕਾਪਤੀ ਰਾਵਣ ਨੂੰ ਮਾਰ ਕੇ ਮਾਤਾ ਸੀਤਾ ਨੂੰ ਬਚਾਇਆ ਸੀ। ਦਸ ਸਿਰਾਂ ਵਾਲੇ ਰਾਵਣ ਦਾ ਅੰਤ ਹੋਣ ਕਾਰਨ ਇਸ ਨੂੰ ਦੁਸਹਿਰਾ ਕਿਹਾ ਜਾਂਦਾ ਹੈ। ਰਾਵਣ ਨੇ ਮਾਤਾ ਸੀਤਾ ਦਾ ਅਪਹਰਣ ਕਰਨ ਤੋਂ ਬਾਅਦ ਰਾਵਣ ਅਤੇ ਭਗਵਾਨ ਸ਼੍ਰੀ ਰਾਮ ਵਿਚਕਾਰ ਇਹ ਯੁੱਧ ਦਸ ਦਿਨ ਤੱਕ ਚੱਲਦਾ ਰਿਹਾ। ਅੰਤ ਵਿੱਚ ਅਸ਼ਵਿਨ ਸ਼ੁਕਲ ਦਸ਼ਮੀ ਤਰੀਕ ਨੂੰ ਭਗਵਾਨ ਰਾਮ ਨੇ ਮਾਂ ਦੁਰਗਾ ਤੋਂ ਪ੍ਰਾਪਤ ਦਿਵਿਆਸਤਰ ਦੀ ਮਦਦ ਨਾਲ ਹੰਕਾਰੀ ਰਾਵਣ ਦਾ ਅੰਤ ਕੀਤਾ। ਰਾਵਣ ਦੀ ਮੌਤ ਨੂੰ ਝੂਠ 'ਤੇ ਸੱਚ ਅਤੇ ਇਨਸਾਫ਼ ਦੀ ਜਿੱਤ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ।