Dussehra 2022 : ਅੱਜ ਦੇਸ਼ ਭਰ ਵਿੱਚ ਦੁਸਹਿਰਾ ਮਨਾਇਆ ਜਾ ਰਿਹਾ ਹੈ। ਦਿੱਲੀ, ਲੁਧਿਆਣਾ ,ਅੰਮ੍ਰਿਤਸਰ, ਪਟਨਾ ਵਿੱਚ ਰਾਵਣ ਸਾੜਿਆ ਗਿਆ ਹੈ। ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਰਾਵਣ ਦਹਨ ਹੋ ਰਿਹਾ ਹੈ। ਪੰਜਾਬ ਦੇ ਲੁਧਿਆਣਾ ਦੇ ਦਰਾਸੀ ਮੈਦਾਨ ਵਿੱਚ ਦੁਸਹਿਰੇ ਮੌਕੇ ਰਾਵਣ ਦਹਨ ਕੀਤਾ ਗਿਆ ਹੈ। ਪੰਜਾਬ ਦੇ ਅੰਮ੍ਰਿਤਸਰ ਵਿੱਚ ਦੁਸਹਿਰੇ ਮੌਕੇ ਰਾਵਣ ਦਾ ਪੁਤਲਾ ਫੂਕਿਆ ਗਿਆ।







ਦੇਸ਼ ਭਰ 'ਚ ਅੱਜ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੁਸਹਿਰੇ ਦਾ ਤਿਉਹਾਰ ਅਧਰਮ 'ਤੇ ਧਰਮ ਦੀ ਜਿੱਤ ਅਤੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਵਿਜੈਦਸ਼ਮੀ ਵੀ ਕਿਹਾ ਜਾਂਦਾ ਹੈ। ਦੁਸਹਿਰੇ ਮੌਕੇ ਦੇਸ਼ ਭਰ ਵਿੱਚ ਮੇਲੇ ਲੱਗਦੇ ਹਨ।


ਇਹ ਵੀ ਪੜ੍ਹੋ : ਬਾਜਵਾ ਨੇ ਗੈਂਗਸਟਰ ਟੀਨੂੰ ਦੇ ਮਾਮਲੇ 'ਤੇ CM ਭਗਵੰਤ ਮਾਨ ਨੂੰ ਘੇਰਿਆ ,ਕਿਹਾ- ਗੈਂਗਸਟਰ ਖੁੱਲ੍ਹੇਆਮ ਘੁੰਮ ਰਹੇ , ਮਾਨ ਗੁਜਰਾਤ ਵਿੱਚ ਗਰਬਾ ਕਰਨ ਵਿੱਚ ਰੁੱਝੇ ਹੋਏ

ਦਰਅਸਲ ਇਸ ਦਿਨ ਰਾਮ ਨੇ ਰਾਵਣ ਨੂੰ ਮਾਰਿਆ ਸੀ। ਇਸ ਦੇ ਤਹਿਤ ਦੇਸ਼ ਭਰ ਵਿੱਚ ਲੋਕ ਇਸ ਦਿਨ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਫੂਕਦੇ ਹਨ। ਇਹ ਤਿਉਹਾਰ ਲੰਕਾ ਦੇ ਰਾਜਾ ਰਾਵਣ ਉੱਤੇ ਰਾਮ ਦੀ ਜਿੱਤ ਦਾ ਚਿੰਨ੍ਹ ਹੈ। ਇਹ ਤਿਉਹਾਰ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਅਨੋਖੇ ਢੰਗ ਨਾਲ ਮਨਾਇਆ ਜਾਂਦਾ ਹੈ।


ਜ਼ਿਕਰਯੋਗ ਹੈ ਕਿ ਰਾਵਣ ਲੰਕਾ ਦਾ ਬਾਦਸ਼ਾਹ ਸੀ। ਉਸਨੂੰ ਦਸ ਸਿਰ ਵਾਲੇ ਬਹੁਤ ਸ਼ਕਤੀਸ਼ਾਲੀ ਰਾਜੇ ਵਜੋਂ ਦਰਸਾਇਆ ਗਿਆ ਹੈ। ਉਸ ਦੇ ਦਸ ਸਿਰ ਛੇ ਸ਼ਾਸਤਰ ਅਤੇ ਚਾਰ ਵੇਦ ਦੇ ਗਿਆਨ ਨੂੰ ਦਰਸਾਉਂਦੇ ਹਨ। ਹਿੰਦੂ ਧਰਮ ਵਿੱਚ ਇਸਨੂੰ ਬਦੀ ਦਾ ਪ੍ਰਤੀਕ ਮੰਨਿਆ ਗਿਆ ਹੈ ਅਤੇ ਦੁਸ਼ਹਿਰੇ ਵਾਲੇ ਦਿਨ ਇਸ ਦੇ ਨਾਲ-ਨਾਲ ਇਸ ਦੇ ਭਰਾਵਾਂ ਮੇਘਨਾਥ ਅਤੇ ਕੁੰਭਕਰਨ ਦੇ ਬੁੱਤ ਵੀ ਸਾੜੇ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਰਾਵਣ ਨੇ ਰਾਮ ਤੋਂ ਬਦਲਾ ਲੈਣ ਲਈ ਰਾਮ ਦੀ ਪਤਨੀ ਸੀਤਾ ਨੂੰ ਅਗਵਾ ਕਰ ਲਿਆ ਸੀ ਕਿਉਂਕਿ ਰਾਮ ਅਤੇ ਉਸ ਦੇ ਭਰਾ ਲਕਸ਼ਮਣ ਨੇ ਰਾਵਣ ਦੀ ਭੈਣ ਸ਼ਰੂਪਨਖਾ ਦਾ ਨੱਕ ਕੱਟ ਦਿੱਤਾ ਸੀ। ਜਿਸ ਕਰਕੇ ਰਾਵਣ ਨੂੰ ਤਾਮਿਲਾਂ ਅਤੇ ਹਿੰਦੂਆਂ ਦੁਆਰਾ ਭਾਰਤ ਦੇ ਕੁਝ ਹਿੱਸਿਆਂ ਪੂਜਿਆ ਜਾਂਦਾ ਹੈ ਅਤੇ ਸ਼੍ਰੀਲੰਕਾ ਅਤੇ ਬਾਲੀ (ਇੰਡੋਨੇਸ਼ੀਆ) ਵਿੱਚ ਵੀ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ।