ਲੁਧਿਆਣਾ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਅੱਜ ਫ਼ਿਰੋਜ਼ਪੁਰ ਰੋਡ 'ਤੇ ਸਥਿਤ ਗ੍ਰੈਂਡ ਵਾਕ ਮਾਲ ਵਿਚਲੇ ਫਾਸਟਵੇਅ ਟਰਾਂਸਮਿਸ਼ਨ ਦੇ ਦਫ਼ਤਰ, ਜੁਝਾਰ ਟਰਾਂਸਪੋਰਟ ਦੇ ਦਫ਼ਤਰ ਤੇ ਕੰਪਨੀ ਦੇ ਮਾਲਕ ਦੇ ਘਰ ਛਾਪਾ ਮਾਰਿਆ। ਈਡੀ ਵੱਲੋਂ ਕਈ ਥਾਵਾਂ ਤੋਂ ਰਿਕਾਰਡ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਈਡੀ ਵੱਲੋਂ ਦਸਤਾਵੇਜਾਂ ਦੀ ਪੜਤਾਲ ਕੀਤੀ ਜਾ ਰਹੀ ਹੈ।



ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਫਾਸਟਵੇਅ ਕੇਬਲ ਦੇ ਦਫਤਰਾਂ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਸਵੇਰੇ ਹੀ ਦਬਿਸ਼ ਦਿੱਤੀ। ਈਡੀ ਦੀ ਟੀਮ ਨੇ ਅੱਠ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਪੰਜਾਬ ਵਿੱਚ ਕੇਬਲ ਨੈੱਟਵਰਕ ਕਾਫੀ ਚਰਚਾ ਵਿੱਚ ਹਨ। ਬੇਸ਼ੱਕ ਪੰਜਾਬ ਸਰਕਾਰ ਨੇ ਕੇਬਲ ਮਾਫੀਆ ਉੱਪਰ ਸ਼ਿਕੰਜਾ ਕੱਸਣ ਦਾ ਐਲਾਨ ਕੀਤਾ ਸੀ ਪਰ ਅੱਜ ਕੇਂਦਰ ਏਜੰਸੀ ਈਡੀ ਵੱਲੋਂ ਛਾਪੇਮਾਰੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਦੱਸ ਦਈਏ ਕਿ ਮੁੱਖ ਮੰਤਰੀ ਚੰਨੀ ਨੇ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ 100 ਰੁਪਏ ਵਿੱਚ ਕੇਬਲ ਕੁਨੈਕਸ਼ਨ ਮਿਲਣਗੇ। ਇਸ ਮਗਰੋਂ ਕੇਬਲ ਨੈੱਟਵਰਕ ਨਾਲ ਜੁੜੇ ਲੋਕਾਂ ਨੇ ਸਵਾਲ ਉਠਾਏ ਸੀ ਕਿ ਇਹ ਸੰਭਵ ਨਹੀਂ ਹੈ। ਉਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਫਾਸਟਵੇਅ ਕੇਬਲ ਅਪਰੇਟਰਾਂ ਦੀ ਮਨੋਪਲੀ ਨੂੰ ਲੈ ਕੇ ਬਾਦਲਾਂ 'ਤੇ ਨਿਸ਼ਾਨਾ ਸਾਥਿਆ ਹੈ।

<


blockquote class="twitter-tweet">


Glimpse of Punjab Model !! My 5 year fight against those who monopolised Punjab’s cable network under political patronage of badals … even monopolised & monetized the broadcasting of Guru di Sanjhi Baani | A compilation #HaqiqatPunjabDi https://t.co/IWqS7b1RiI


— Navjot Singh Sidhu (@sherryontopp) November 25, 2021



ਉਨ੍ਹਾਂ ਟਵੀਟ ਕਰਕੇ ਆਪਣੀ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਕਿ ਮਨੋਪਲੀ ਨੂੰ ਸੁਰੱਖਿਅਤ ਕਰਨ ਲਈ ਬਾਦਲਾਂ ਵੱਲੋਂ ਕਾਨੂੰਨ ਬਣਾਏ ਗਏ ਸਨ।


 


ਇਹ ਵੀ ਪੜ੍ਹੋ:  ਭਾਰਤੀ ਜਲ ਸੈਨਾ ਹੋਈ ਹੋਰ ਸ਼ਕਤੀਸ਼ਾਲੀ, ਪਣਡੁੱਬੀ ਆਈਐਨਐਸ ਵੇਲਾ ਨੇ ਸੰਭਾਲਿਆ ਮੋਰਚਾ



ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904