Hola Mohalla 2024 : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ(Education Minister Harjot Singh Bains) ਨੇ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਵਿੱਚ ਚੱਲ ਰਹੇ ਹੋਲਾ ਮੁਹੱਲਾ ਵਿੱਚ ਰੱਸੀ ਉੱਤੇ ਚੱਲ ਰਹੀ ਬੱਚੀ ਦੇ ਕਰਤਬ ਬੰਦ ਕਰਵਾ ਦਿੱਤਾ। ਇਸ ਦੌਰਾਨ ਹਰਜੋਤ ਸਿੰਘ ਬੈਂਸ ਨੇ ਬੱਚੀ ਦੇ ਵੱਡੇ ਭਰਾ ਨੂੰ ਪੈਸੇ ਵੀ ਦਿੱਤੇ, ਤਾਂ ਜੋ ਉਹ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਕੋਈ ਹੋਰ ਕੰਮ ਕਰ ਸਕੇ। ਦਰਅਸਲ ਹਰਜੋਤ ਬੈਂਸ ਸ੍ਰੀ ਆਨੰਦਪੁਰ ਸਾਹਿਬ ਦੇ ਦੌਰੇ 'ਤੇ ਸਨ ਅਤੇ ਐਤਵਾਰ ਨੂੰ ਸ਼ੁਰੂ ਹੋਣ ਵਾਲੇ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ।
ਜਦੋਂ ਹਰਜੋਤ ਬੈਂਸ ਮੇਲੇ ਵਿੱਚ ਘੁੰਮ ਰਹੇ ਸਨ ਤਾਂ ਉਨ੍ਹਾਂ ਨੂੰ ਸਪੀਕਰ ਵਿੱਚੋਂ ਉੱਚੀ ਆਵਾਜ਼ ਵਿੱਚ ਸੰਗੀਤ ਦੀ ਆਵਾਜ਼ ਸੁਣਾਈ ਦਿੱਤੀ। 10 ਸਾਲ ਤੋਂ ਘੱਟ ਉਮਰ ਦੀ ਇੱਕ ਛੋਟੀ ਜਿਹੀ ਬੱਚੀ ਉਸ ਦੀਆਂ ਅੱਖਾਂ ਸਾਹਮਣੇ ਆ ਗਈ। ਲੜਕੀ ਰੱਸੀ 'ਤੇ ਚੱਲ ਰਹੀ ਸੀ ਅਤੇ ਆਪਣੇ ਆਪ ਨੂੰ ਸੰਤੁਲਿਤ ਕਰਨ ਲਈ ਉਸ ਦੇ ਹੱਥ ਵਿਚ ਇਕ ਲੰਬੀ ਲੱਠੀ ਫੜੀ ਹੋਈ ਸੀ। ਇਹ ਵੇਖ ਕੇ ਹਰਜੋਤ ਬੈਂਸ ਤੁਰੰਤ ਉਸ ਵੱਲ ਆਏ ਅਤੇ ਲੜਕੀ ਨੂੰ ਫੜ ਕੇ ਰੱਸੀ ਤੋਂ ਹੇਠਾਂ ਉਤਾਰ ਲਿਆ।
ਹਰਜੋਤ ਬੈਂਸ ਨੇ ਬੱਚੀ ਦੇ ਭਰਾ ਨੂੰ ਦਿੱਤੇ ਪੈਸੇ
ਲੜਕੀ ਦੇ ਭਰਾ ਨੇ ਹਰਜੋਤ ਸਿੰਘ ਬੈਂਸ ਨੂੰ ਦੱਸਿਆ ਕਿ ਉਹ ਗਰੀਬ ਪਰਿਵਾਰ ਤੋਂ ਹੈ ਅਤੇ ਇਹ ਉਸ ਦਾ ਕੰਮ ਸੀ। ਜਿਸ ਤੋਂ ਬਾਅਦ ਹਰਜੋਤ ਬੈਂਸ ਨੇ ਗੁੱਸੇ ਵਿਚ ਆ ਕੇ ਕਿਹਾ ਕਿ ਲੜਕੀ ਸਕੂਲ ਜਾਣ ਦੀ ਉਮਰ ਦੀ ਹੈ ਅਤੇ ਤੁਸੀਂ ਉਸ ਤੋਂ ਇਹ ਕੰਮ ਕਰਵਾ ਰਹੇ ਹੋ। ਜੇ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਦੱਸੋ, ਉਹ ਕੰਮ ਕਰਵਾ ਦੇਣਗੇ। ਪਰ ਇਹ ਕੋਈ ਕੰਮ ਨਹੀਂ ਹੈ। ਹਰਜੋਤ ਬੈਂਸ ਨੇ ਆਪਣੀ ਜੇਬ 'ਚੋਂ ਪੈਸੇ ਕੱਢ ਕੇ ਲੜਕੀ ਦੇ ਭਰਾ ਨੂੰ ਦੇ ਦਿੱਤੇ।
ਪੁਲਿਸ ਨੂੰ ਸਾਮਾਨ ਜ਼ਬਤ ਕਰਨ ਦੇ ਦਿੱਤੇ ਹੁਕਮ
ਹਰਜੋਤ ਸਿੰਘ ਬੈਂਸ ਨੇ ਸਮਝਾਇਆ ਕਿ ਉਹ ਮਾਲ ਲਿਆ ਕੇ ਇੱਥੇ ਵੇਚਣ, ਪਰ ਇਹ ਕਰਤਬ ਕਰਨਾ ਠੀਕ ਨਹੀਂ ਹੈ। ਉਹਨਾਂ ਨੇ ਤੁਰੰਤ ਪੁਲਿਸ ਨੂੰ ਸਾਮਾਨ ਜ਼ਬਤ ਕਰਨ ਦੇ ਹੁਕਮ ਦਿੱਤੇ। ਜਿਸ ਤੋਂ ਬਾਅਦ ਪੁਲਿਸ ਨੇ ਲੜਕੇ ਦਾ ਸਮਾਨ ਜ਼ਬਤ ਕਰ ਲਿਆ। ਇਸ ਦੇ ਨਾਲ ਹੀ ਉਹਨਾਂ ਨੇ ਉਸ ਨੂੰ ਸਮਝਾਇਆ ਕਿ ਉਹ ਲੜਕੀ ਨੂੰ ਪੜ੍ਹਨ ਲਈ ਸਕੂਲ ਭੇਜਣ।
ਲੜਕੀ ਦੇ ਭਰਾ ਨੂੰ ਦਿੱਤੀ ਚੇਤਾਵਨੀ
ਹਰਜੋਤ ਸਿੰਘ ਬੈਂਸ ਨੇ ਇਸ ਦੌਰਾਨ ਲੜਕੀ ਦੇ ਭਰਾ ਨੂੰ ਚੇਤਾਵਨੀ ਵੀ ਦਿੱਤੀ। ਬੈਂਸ ਨੇ ਕਿਹਾ ਕਿ ਉਹ ਇਸ ਵਾਰ ਉਸ ਨੂੰ ਛੱਡ ਰਹੇ ਹਨ। ਜੇ ਉਹ ਹੁਣ ਅਜਿਹਾ ਕਰਦਾ ਵੇਖਿਆ ਗਿਆ ਤਾਂ ਅਸੀਂ ਉਸ ਵਿਰੁੱਧ ਕੇਸ ਦਰਜ ਕਰਾਂਗੇ। ਇੱਥੇ ਲੋਕ ਤਮਾਸ਼ਾ ਵੇਖ ਰਹੇ ਹਨ, ਪਰ ਜੇ ਲੜਕੀ ਨੂੰ ਸੱਟ ਵੱਜੀ ਤਾਂ ਕੌਣ ਜ਼ਿੰਮੇਵਾਰ ਹੋਵੇਗਾ?