ਪੜਚੋਲ ਕਰੋ

ਉਮੀਦਵਾਰਾਂ ਦੀ ਸ਼ਾਮਤ! ਚੋਣ ਕਮਿਸ਼ਨ ਨੇ ਬੰਨ੍ਹੇ ਜਲੇਬੀਆਂ ਤੇ ਪਕੌੜਿਆਂ ਦੇ ਭਾਅ

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ ਨੂੰ ਪਾਈ-ਪਾਈ ਦਾ ਹਿਸਾਬ ਰੱਖਣਾ ਪਏਗਾ। ਚੋਣ ਕਮਿਸ਼ਨ ਉਮੀਦਵਾਰਾਂ ਦੇ ਖਰਚੇ 'ਤੇ ਪੈਨੀ ਨਜ਼ਰ ਰੱਖੇਗਾ। ਇਸ ਲਈ ਚੋਣ ਕਮਿਸ਼ਨ ਨੇ ਚੋਣਾਂ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੇ ਭਾਅ ਵੀ ਤੈਅ ਕਰ ਦਿੱਤੇ ਹਨ। ਇਨ੍ਹਾਂ ਰੇਟਾਂ ਮੁਤਾਬਕ ਹੀ ਉਮੀਦਵਾਰਾਂ ਦੇ ਖਰਚੇ ਦਾ ਹਿਸਾਬ ਰੱਖਿਆ ਜਾਏਗਾ। ਕਮਿਸ਼ਨ ਨੇ ਚੋਣਾਂ ਵਿੱਚ ਵਰਤੀਆਂ ਜਾਣ ਵਾਲੀਆਂ 171 ਵਸਤਾਂ ਦੇ ਭਾਅ ਤੈਅ ਕੀਤੇ ਹਨ। ਇਨ੍ਹਾਂ ਦੀ ਬਾਕਾਇਦਾ ਸੂਚੀ ਜਾਰੀ ਕੀਤੀ ਗਈ ਹੈ। ਬਾਜ਼ਾਰ ਦੇ ਭਾਅ ਮੁਤਾਬਕ ਰੇਟ ਬੰਨ੍ਹੇ ਗਏ ਹਨ। ਚੋਣ ਖ਼ਰਚੇ ’ਤੇ ਨਿਗ੍ਹਾ ਰੱਖਣ ਵਾਲੇ ਅਬਜ਼ਰਵਰ ਸੂਚੀ ਮੁਤਾਬਕ ਉਮੀਦਵਾਰਾਂ ਦੇ ਚੋਣ ਖ਼ਰਚੇ ਨੂੰ ਵੀ ਵਾਚਣਗੇ। ਜਾਰੀ ਸੂਚੀ ਅਨੁਸਾਰ ਸਿਰੋਪੇ ਦੀ ਕੀਮਤ 90 ਰੁਪਏ ਰੱਖੀ ਗਈ ਹੈ। ਇਸ ਤਹਿਤ ਜਦ ਵੀ ਹੁਣ ਕਿਤੇ ਨਾਮਜ਼ਦਗੀ ਮਗਰੋਂ ਉਮੀਦਵਾਰ ਦੀ ਹਾਜ਼ਰੀ ਵਿੱਚ ਮੋਹਤਬਰਾਂ ਦੇ ਸਿਰੋਪੇ ਪਾਏ ਜਾਣਗੇ ਤਾਂ ਪ੍ਰਤੀ ਸਿਰੋਪਾ 90 ਰੁਪਏ ਉਮੀਦਵਾਰ ਦੇ ਚੋਣ ਖ਼ਰਚੇ ਵਿੱਚ ਸ਼ਾਮਲ ਕੀਤੇ ਜਾਣਗੇ। ‘ਆਪ’ ਦਾ ਚੋਣ ਨਿਸ਼ਾਨ ਝਾੜੂ ਹੈ ਤੇ ਪ੍ਰਤੀ ਝਾੜੂ ਕੀਮਤ 15 ਰੁਪਏ ਤੈਅ ਕੀਤੀ ਗਈ ਹੈ। ਕਾਗਜ਼ ਵਾਲੀ ਟੋਪੀ ਦੀ ਕੀਮਤ 2 ਰੁਪਏ ਤੇ ਪ੍ਰਿੰਟ ਵਾਲੀ ਟੋਪੀ ਦੀ ਕੀਮਤ 15 ਰੁਪਏ ਤੈਅ ਕੀਤੀ ਗਈ ਹੈ। ਇਸੇ ਤਰ੍ਹਾਂ ਫੁੱਲਾਂ ਦੇ ਹਾਰ ਦੀ ਕੀਮਤ 10 ਰੁਪਏ ਤੇ 15 ਰੁਪਏ ਵੱਡੇ ਛੋਟੇ ਦੇ ਹਿਸਾਬ ਨਾਲ ਰੱਖੀ ਗਈ ਹੈ। ਕਮਿਸ਼ਨ ਨੇ ਚੋਣਾਂ ਵਿੱਚ ਆਮ ਤੌਰ 'ਤੇ ਵਰਤੇ ਜਾਂਦੇ ਖਾਣ-ਪੀਣ ਦੇ ਉਤਪਾਦਾਂ ਦੀ ਕੀਮਤ ਤੈਅ ਕਰ ਦਿੱਤੀ ਹੈ। ਵੇਸਣ ਦੀ ਬਰਫ਼ੀ 200 ਰੁਪਏ ਪ੍ਰਤੀ ਕਿੱਲੋ, ਖੋਏ ਦੀ ਬਰਫ਼ੀ ਦਾ ਭਾਅ 250 ਰੁਪਏ ਬੰਨ੍ਹਿਆ ਗਿਆ ਹੈ। ਜਲੇਬੀ ਦਾ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਭਾਅ 140 ਰੁਪਏ ਤੇ ਪਕੌੜਿਆਂ ਦਾ ਪ੍ਰਤੀ ਕਿੱਲੋ 150 ਰੁਪਏ ਦੇ ਹਿਸਾਬ ਨਾਲ ਚੋਣ ਖ਼ਰਚਾ ਉਮੀਦਵਾਰਾਂ ਨੂੰ ਪਏਗਾ। ਇਸ ਤੋਂ ਇਲਾਵਾ ਸਾਧਾਰਨ ਰੋਟੀ ਵਾਲੀ ਥਾਲੀ ਦੀ ਕੀਮਤ 70 ਰੁਪਏ ਰੱਖੀ ਗਈ ਹੈ ਜਦਕਿ ਚਾਹ ਦੇ ਕੱਪ ਦੀ ਅੱਠ ਰੁਪਏ ਤੇ ਕੌਫ਼ੀ ਦੇ ਕੱਪ ਦੀ ਕੀਮਤ 12 ਰੁਪਏ ਬੰਨ੍ਹੀ ਗਈ ਹੈ। ਇਸੇ ਤਰ੍ਹਾਂ ਟਰਾਂਸਪੋਰਟ ਦੇ ਮਾਮਲੇ ਵਿਚ ਵੱਡੀ ਬੱਸ ਦਾ 4,500 ਰੁਪਏ ਤੇ ਮਿਨੀ ਬੱਸ ਦਾ 3000 ਰੁਪਏ ਕਿਰਾਇਆ ਤੈਅ ਕੀਤਾ ਗਿਆ ਹੈ। ਰੇਹੜੇ ਦਾ ਇੱਕ ਚੱਕਰ 60 ਰੁਪਏ ਵਿਚ ਪਵੇਗਾ। ਹੋਟਲਾਂ ਤੇ ਮਹਿਮਾਨ ਘਰਾਂ ਵਿਚ ਠਹਿਰਨ ਦਾ ਖ਼ਰਚਾ ਵੀ ਚੋਣ ਖ਼ਰਚੇ ਵਿਚ ਸ਼ਾਮਲ ਕੀਤਾ ਜਾਣਾ ਹੈ। ਆਟੋ ਰਿਕਸ਼ਾ ਤੇ ਚੋਣ ਪ੍ਰਚਾਰ ਕਰਨ ਦਾ ਖ਼ਰਚਾ 2000 ਰੁਪਏ ਪ੍ਰਤੀ ਦਿਨ ਜੁੜੇਗਾ। ਹੈਵੀ ਸਾਊਂਡ ਸਿਸਟਮ ਦਾ ਖਰਚਾ 5000 ਰੁਪਏ ਜਦਕਿ ਲਾਊਡ ਸਪੀਕਰ ਸਮੇਤ ਐਂਪਲੀਫਾਇਰ 800 ਰੁਪਏ ਪ੍ਰਤੀ ਦਿਨ ਪਵੇਗਾ। ਪੰਡਾਲ ਤੇ ਸਟੇਜ ਦੀਆਂ ਕੁਰਸੀਆਂ, ਸੋਫਿਆਂ ਤੇ ਦਰੀਆਂ ਦਾ ਭਾਅ ਵੀ ਰੱਖਿਆ ਗਿਆ ਹੈ। ਇਸੇ ਤਰ੍ਹਾਂ ਮਨੋਰੰਜਨ ਵਾਲੇ ਖ਼ਾਕੇ ਵਿੱਚ ਆਰਕੈਸਟਰਾ ਸਮੇਤ ਡੀਜੇ ਦੀ ਕੀਮਤ 12 ਹਜ਼ਾਰ ਤੇ ਇਕੱਲੇ ਡੀਜੇ ਦੀ ਕੀਮਤ 4 ਹਜ਼ਾਰ ਰੱਖੀ ਗਈ ਹੈ। ਸਥਾਨਕ ਕਲਾਕਾਰ ਦਾ ਪ੍ਰਤੀ ਪ੍ਰੋਗਰਾਮ 30 ਹਜ਼ਾਰ ਤੇ ਨਾਮੀ ਗਾਇਕ ਦੀ ਕੀਮਤ ਪ੍ਰਤੀ ਪ੍ਰੋਗਰਾਮ 2 ਲੱਖ ਰੁਪਏ ਤੈਅ ਕੀਤੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਹਲਚਲ ਤੇਜ਼, ਭਾਜਪਾ ਵੱਲੋਂ ਸਾਰੇ ਵਾਰਡਾਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ; ਜਾਣੋ ਕਿੱਥੋਂ... 
ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਹਲਚਲ ਤੇਜ਼, ਭਾਜਪਾ ਵੱਲੋਂ ਸਾਰੇ ਵਾਰਡਾਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ; ਜਾਣੋ ਕਿੱਥੋਂ... 
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, 29 ਵਾਰਡਾਂ 'ਤੇ ਇਕੱਲਿਆਂ ਚੋਣ ਲੜੇਗੀ ਇਹ ਪਾਰਟੀ; ਜ਼ਿਲ੍ਹਾ ਪ੍ਰਧਾਨ ਸਣੇ ਲੋਕ ਸਭਾ ਇੰਚਾਰਜ ਕੀਤੇ ਨਿਯੁਕਤ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, 29 ਵਾਰਡਾਂ 'ਤੇ ਇਕੱਲਿਆਂ ਚੋਣ ਲੜੇਗੀ ਇਹ ਪਾਰਟੀ; ਜ਼ਿਲ੍ਹਾ ਪ੍ਰਧਾਨ ਸਣੇ ਲੋਕ ਸਭਾ ਇੰਚਾਰਜ ਕੀਤੇ ਨਿਯੁਕਤ...
ਮਸ਼ਹੂਰ ਰਿਜ਼ੋਰਟ ਦੇ ਮਾਲਕ ਨੂੰ ਕੀਤਾ ਗ੍ਰਿਫਤਾਰ, ਮੱਚੀ ਹਫੜਾ-ਦਫੜੀ; ਜਾਣੋ ਪੂਰਾ ਮਾਮਲਾ
ਮਸ਼ਹੂਰ ਰਿਜ਼ੋਰਟ ਦੇ ਮਾਲਕ ਨੂੰ ਕੀਤਾ ਗ੍ਰਿਫਤਾਰ, ਮੱਚੀ ਹਫੜਾ-ਦਫੜੀ; ਜਾਣੋ ਪੂਰਾ ਮਾਮਲਾ
ਅਗਲੇ ਮਹੀਨੇ ਤੱਕ ਰੱਦ ਰਹਿਣਗੀਆਂ ਪੈਸੇਂਜਰ ਰੇਲਾਂ, ਵਿਭਾਗ ਨੇ ਦਿੱਤੀ ਜਾਣਕਾਰੀ
ਅਗਲੇ ਮਹੀਨੇ ਤੱਕ ਰੱਦ ਰਹਿਣਗੀਆਂ ਪੈਸੇਂਜਰ ਰੇਲਾਂ, ਵਿਭਾਗ ਨੇ ਦਿੱਤੀ ਜਾਣਕਾਰੀ

ਵੀਡੀਓਜ਼

1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ
ਮਜ਼ਦੂਰਾਂ ਲਈ ਵੱਡਾ ਤੋਹਫ਼ਾ! CM ਮਾਨ ਨੇ ਕੀਤਾ 15% ਵਾਧੇ ਦਾ ਐਲਾਨ
ਗੁਰੂ ਮਹਾਰਾਜ ਨੇ ਸਾਡੇ ਤੋਂ ਕਾਨੂੰਨ ਬਣਾਉਣ ਦੀ ਸੇਵਾ ਲਈ : CM
ਸੈਸ਼ਨ ਤੋਂ ਗਾਇਬ BJP , ਲੋਕਾਂ ਨੇ ਪਾਈਆਂ ਲਾਹਨਤਾਂ : ਅਮਨ ਅਰੋੜਾ
ਚੀਮਾ ਦਾ ਸਿੱਧਾ ਹਮਲਾ — ‘ਕਾਂਗਰਸ ਨੇ ਪੰਜਾਬ ‘ਚ ਕੀਤਾ ਵੱਡਾ ਘਪਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਹਲਚਲ ਤੇਜ਼, ਭਾਜਪਾ ਵੱਲੋਂ ਸਾਰੇ ਵਾਰਡਾਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ; ਜਾਣੋ ਕਿੱਥੋਂ... 
ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਹਲਚਲ ਤੇਜ਼, ਭਾਜਪਾ ਵੱਲੋਂ ਸਾਰੇ ਵਾਰਡਾਂ ਤੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ; ਜਾਣੋ ਕਿੱਥੋਂ... 
Plane Crash: ਫਿਰ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਧੂੰਆਂ ਮੱਚਿਆ ਭਾਂਬੜ; ਭਿਆਨਕ ਹਾਦਸੇ 'ਚ 5 ਲੋਕਾਂ ਦੀ ਦਰਦਨਾਕ ਮੌਤ...
ਫਿਰ ਕ੍ਰੈਸ਼ ਹੋਇਆ ਜਹਾਜ਼, ਉੱਠਿਆ ਧੂੰਆਂ ਮੱਚਿਆ ਭਾਂਬੜ; ਭਿਆਨਕ ਹਾਦਸੇ 'ਚ 5 ਲੋਕਾਂ ਦੀ ਦਰਦਨਾਕ ਮੌਤ...
Punjab News: ਪੰਜਾਬ 'ਚ ਮੁਲਾਜ਼ਮਾਂ ਲਈ ਅਹਿਮ ਖਬਰ, ਡਿਊਟੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ; ਹੁਣ...
Punjab News: ਪੰਜਾਬ 'ਚ ਮੁਲਾਜ਼ਮਾਂ ਲਈ ਅਹਿਮ ਖਬਰ, ਡਿਊਟੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ; ਹੁਣ...
Trump Tariff: ਡੋਨਾਲਡ ਟਰੰਪ ਨੇ ਕਾਰ-ਟਰੱਕ ਦੇ ਇੰਪੋਰਟ 'ਤੇ 25% ਟੈਰਿਫ, ਭੜਕਿਆ ਯੁਰੋਪ, EU ਨੇ ਕਿਹਾ - ਆਪਣੇ ਹਿੱਤਾਂ ਦੀ ਰੱਖਿਆ...
Trump Tariff: ਡੋਨਾਲਡ ਟਰੰਪ ਨੇ ਕਾਰ-ਟਰੱਕ ਦੇ ਇੰਪੋਰਟ 'ਤੇ 25% ਟੈਰਿਫ, ਭੜਕਿਆ ਯੁਰੋਪ, EU ਨੇ ਕਿਹਾ - ਆਪਣੇ ਹਿੱਤਾਂ ਦੀ ਰੱਖਿਆ...
AAP ਛੱਡ ਕੇ BJP 'ਚ ਗਏ ਸੰਦੀਪ ਪਾਠਕ 'ਤੇ FIR, ਮੱਚਿਆ ਹੜਕੰਪ
AAP ਛੱਡ ਕੇ BJP 'ਚ ਗਏ ਸੰਦੀਪ ਪਾਠਕ 'ਤੇ FIR, ਮੱਚਿਆ ਹੜਕੰਪ
15 ਸਾਲਾ ਵਿਦਿਆਰਥੀ ਨੇ ਕੀਤੀ ਆਤਮਹੱਤਿਆ, ਸਕੂਲ ਦੀ ਸਖ਼ਤੀ ਕਰਕੇ ਚੁੱਕਿਆ ਆਹ ਭਿਆਨਕ ਕਦਮ; ਮੱਚਿਆ ਚੀਕ ਚੀਹਾੜਾ
15 ਸਾਲਾ ਵਿਦਿਆਰਥੀ ਨੇ ਕੀਤੀ ਆਤਮਹੱਤਿਆ, ਸਕੂਲ ਦੀ ਸਖ਼ਤੀ ਕਰਕੇ ਚੁੱਕਿਆ ਆਹ ਭਿਆਨਕ ਕਦਮ; ਮੱਚਿਆ ਚੀਕ ਚੀਹਾੜਾ
ਰਸੋਈ ਗੈਸ ਹੋਈ ਬੇਕਾਬੂ! 40 ਤੋਂ 50 ਰੁਪਏ ਮਹਿੰਗਾ ਹੋਵੇਗਾ ਸਿਲੰਡਰ, ਜਾਣੋ ਆਪਣੇ ਸ਼ਹਿਰ ਦੀ ਕੀਮਤ
ਰਸੋਈ ਗੈਸ ਹੋਈ ਬੇਕਾਬੂ! 40 ਤੋਂ 50 ਰੁਪਏ ਮਹਿੰਗਾ ਹੋਵੇਗਾ ਸਿਲੰਡਰ, ਜਾਣੋ ਆਪਣੇ ਸ਼ਹਿਰ ਦੀ ਕੀਮਤ
ਬੱਚਿਆਂ ਨੂੰ ਟਿਊਸ਼ਨ ਤੋਂ ਲੈਣ ਗਏ ਕਾਰੋਬਾਰੀ 'ਤੇ ਤਾਬੜਤੋੜ ਗੋਲੀਬਾਰੀ, ਹਸਪਤਾਲ 'ਚ ਭਰਤੀ; ਮੱਚਿਆ ਹੜਕੰਪ
ਬੱਚਿਆਂ ਨੂੰ ਟਿਊਸ਼ਨ ਤੋਂ ਲੈਣ ਗਏ ਕਾਰੋਬਾਰੀ 'ਤੇ ਤਾਬੜਤੋੜ ਗੋਲੀਬਾਰੀ, ਹਸਪਤਾਲ 'ਚ ਭਰਤੀ; ਮੱਚਿਆ ਹੜਕੰਪ
Embed widget