ਪੜਚੋਲ ਕਰੋ
ਸਾਢੇ ਸੱਤ ਕਰੋੜ ਦੇ ਬਿਜਲੀ ਬਿੱਲ ਨੇ ਕੀਤੇ ਡਾਕਟਰ ਸਾਬ੍ਹ ਬੀਮਾਰ

ਫ਼ਰੀਦਕੋਟ: ਬਿਜਲੀ ਮਹਿਕਮੇ ਦੀਆਂ ਲਾਪ੍ਰਵਾਹੀਆਂ ਨੇ ਖਤਪਕਾਰਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਕਦੇ ਲੋਕਾਂ ਨੂੰ ਅਦਾ ਕੀਤੇ ਹੋਏ ਬਿੱਲ ਦੁਬਾਰਾ ਨਵੇਂ ਬਿੱਲ ਵਿੱਚ ਲੱਗ ਕੇ ਆ ਰਹੇ ਹਨ ਤੇ ਕਦੀ ਮੀਟਰ ਰੀਡਿੰਗ ਦਰਜ ਕੀਤੇ ਬਗ਼ੈਰ ਹੀ ਵੱਡੇ-ਵੱਡੇ ਬਿੱਲ ਖਪਤਕਾਰਾਂ ਨੂੰ ਭੇਜੇ ਜਾ ਰਹੇ ਹਨ। ਮਹਿਕਮਾ ਬਿੱਲ ਭੇਜ ਕੇ ਫਾਰਗ ਹੋ ਜਾਂਦਾ ਹੈ, ਪਰ ਲੋਕਾਂ ਨੂੰ ਬਿੱਲ ਦਰੁਸਤ ਕਰਵਾਉਣ ਲਈ ਕਈ-ਕਈ ਚੱਕਰ ਲਾਉਣੇ ਪੈਂਦੇ ਹਨ ਤੇ ਕਈ ਵਾਰ ਜ਼ੁਰਮਾਨੇ ਤੋਂ ਬਚਣ ਲਈ ਵੱਧ ਬਿੱਲ ਵੀ ਭਰਨਾ ਪੈ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਫ਼ਰੀਦਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਨੂੰ ਵਿਭਾਗ ਨੇ ਸਾਢੇ ਸੱਤ ਕਰੋੜ ਰੁਪਏ ਦਾ ਬਿੱਲ ਭੇਜ ਦਿੱਤਾ ਹੈ।
7,52,28,720 ਰੁਪਏ ਦਾ ਬਿੱਲ ਦੇਖ ਡਾਕਟਰ ਸਾਬ੍ਹ ਦੇ ਹੋਸ਼ ਹੀ ਉੱਡ ਗਏ। ਬੱਚਿਆਂ ਦੇ ਮਾਹਰ ਡਾ. ਪ੍ਰੇਮ ਬਾਂਸਲ ਦਾ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੇ ਨਾਂ 'ਤੇ ਜਾਰੀ ਇਸ ਬਿਜਲੀ ਕੁਨੈਕਸ਼ਨ ਦਾ ਹਰ ਮਹੀਨੇ ਬਿੱਲ ਤਕਰੀਬਨ 28 ਤੋਂ 30 ਹਜ਼ਾਰ ਆਉਂਦਾ ਹੈ, ਪਰ ਇਸ ਵਾਰ ਜਦੋਂ ਉਨ੍ਹਾਂ ਆਨ ਲਾਈਨ ਬਿੱਲ ਚੈੱਕ ਕੀਤਾ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਦੇ ਖਾਤੇ ਵਿੱਚ 99,96,962 ਯੂਨਿਟ ਦੀ ਖਪਤ ਦਰਸਾਈ ਗਈ ਸੀ, ਜਿਸ ਦਾ ਬਿੱਲ 7,52,28,720 ਰੁਪਏ ਦਰਸਾਇਆ ਗਿਆ ਸੀ। ਇਸ ਦੇ ਨਾਲ ਹੀ ਇਹ ਨੋਟ ਸੀ ਕਿ ਜੇਕਰ ਤੈਅ ਤਾਰੀਖ਼ ਤੋਂ ਪਹਿਲਾਂ ਉਨ੍ਹਾਂ ਬਿੱਲ ਨਹੀਂ ਅਦਾ ਕੀਤਾ ਤਾਂ ਉਨ੍ਹਾਂ ਨੂੰ 5 ਫ਼ੀਸਦੀ ਦੇ ਹਿਸਾਬ ਨਾਲ ਜ਼ੁਰਮਾਨਾ ਦੇਣਾ ਪਵੇਗਾ ਜੋ ਤਕਰੀਬਨ 12,53,807 ਰੁਪਏ ਬਣਦਾ ਹੈ।
ਇਸ ਮਾਮਲੇ ਬਾਰੇ ਬਿਜਲੀ ਵਿਭਾਗ ਦੇ ਐਸਡੀਓ ਗੌਰਵ ਕੱਕੜ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਇਨ੍ਹਾਂ ਦਾ ਇੰਨਾ ਬਿੱਲ ਨਹੀਂ ਆ ਸਕਦਾ। ਉਨ੍ਹਾਂ ਦਾਅਵਾ ਕੀਤਾ ਕਿ ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਤੇ ਅਸੀਂ ਡਾਕਟਰ ਦਾ ਬਿੱਲ ਵਾਪਸ ਸਹੀ ਮੀਟਰ ਰੀਡਿੰਗ ਨਾਲ ਹੈੱਡ ਆਫਿਸ ਨੂੰ ਦਰੁਸਤ ਕਰਨ ਲਈ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿੱਲ ਸਿਸਟਮ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿਸ ਕਾਰਨ ਕਈ ਵਾਰ ਗ਼ਲਤੀ ਹੋ ਜਾਂਦੀ ਹੈ।
7,52,28,720 ਰੁਪਏ ਦਾ ਬਿੱਲ ਦੇਖ ਡਾਕਟਰ ਸਾਬ੍ਹ ਦੇ ਹੋਸ਼ ਹੀ ਉੱਡ ਗਏ। ਬੱਚਿਆਂ ਦੇ ਮਾਹਰ ਡਾ. ਪ੍ਰੇਮ ਬਾਂਸਲ ਦਾ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੇ ਨਾਂ 'ਤੇ ਜਾਰੀ ਇਸ ਬਿਜਲੀ ਕੁਨੈਕਸ਼ਨ ਦਾ ਹਰ ਮਹੀਨੇ ਬਿੱਲ ਤਕਰੀਬਨ 28 ਤੋਂ 30 ਹਜ਼ਾਰ ਆਉਂਦਾ ਹੈ, ਪਰ ਇਸ ਵਾਰ ਜਦੋਂ ਉਨ੍ਹਾਂ ਆਨ ਲਾਈਨ ਬਿੱਲ ਚੈੱਕ ਕੀਤਾ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਦੇ ਖਾਤੇ ਵਿੱਚ 99,96,962 ਯੂਨਿਟ ਦੀ ਖਪਤ ਦਰਸਾਈ ਗਈ ਸੀ, ਜਿਸ ਦਾ ਬਿੱਲ 7,52,28,720 ਰੁਪਏ ਦਰਸਾਇਆ ਗਿਆ ਸੀ। ਇਸ ਦੇ ਨਾਲ ਹੀ ਇਹ ਨੋਟ ਸੀ ਕਿ ਜੇਕਰ ਤੈਅ ਤਾਰੀਖ਼ ਤੋਂ ਪਹਿਲਾਂ ਉਨ੍ਹਾਂ ਬਿੱਲ ਨਹੀਂ ਅਦਾ ਕੀਤਾ ਤਾਂ ਉਨ੍ਹਾਂ ਨੂੰ 5 ਫ਼ੀਸਦੀ ਦੇ ਹਿਸਾਬ ਨਾਲ ਜ਼ੁਰਮਾਨਾ ਦੇਣਾ ਪਵੇਗਾ ਜੋ ਤਕਰੀਬਨ 12,53,807 ਰੁਪਏ ਬਣਦਾ ਹੈ।
ਇਸ ਮਾਮਲੇ ਬਾਰੇ ਬਿਜਲੀ ਵਿਭਾਗ ਦੇ ਐਸਡੀਓ ਗੌਰਵ ਕੱਕੜ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਇਨ੍ਹਾਂ ਦਾ ਇੰਨਾ ਬਿੱਲ ਨਹੀਂ ਆ ਸਕਦਾ। ਉਨ੍ਹਾਂ ਦਾਅਵਾ ਕੀਤਾ ਕਿ ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਤੇ ਅਸੀਂ ਡਾਕਟਰ ਦਾ ਬਿੱਲ ਵਾਪਸ ਸਹੀ ਮੀਟਰ ਰੀਡਿੰਗ ਨਾਲ ਹੈੱਡ ਆਫਿਸ ਨੂੰ ਦਰੁਸਤ ਕਰਨ ਲਈ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿੱਲ ਸਿਸਟਮ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ, ਜਿਸ ਕਾਰਨ ਕਈ ਵਾਰ ਗ਼ਲਤੀ ਹੋ ਜਾਂਦੀ ਹੈ। Before You Go
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
ਟ੍ਰੈਂਡਿੰਗ ਟੌਪਿਕ