ਪਠਾਨਕੋਟ: ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਵਿੱਚ ਬਿਜਲੀ ਦੇ ਵਧ ਰਹੇ ਭਾਅ ਬਾਰੇ ਕਿਹਾ ਕਿ ਇਹ ਪੰਜਾਬ ਦੀ ਸਾਬਕਾ ਅਕਾਲੀ ਦਲ ਸਰਕਾਰ ਦੀ ਦੇਣ ਹੈ ਜਿਨ੍ਹਾਂ ਆਪਣੇ ਸਮੇਂ ਦੌਰਾਨ ਬਿਜਲੀ ਕੰਪਨੀਆਂ ਨਾਲ ਕਰਾਰ ਕੀਤੇ ਹੋਏ ਸੀ ਤੇ ਇਸ ਦਾ ਖ਼ਾਮਿਆਜ਼ਾ ਅੱਜ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਲੋਕ ਸਭਾ ਚੋਣਾਂ ਵਿੱਚ ਹਲਕਾ ਗੁਰਦਾਸਪੁਰ ਤੋਂ ਹਾਰ ਮਗਰੋਂ ਜਾਖੜ ਪਹਿਲੀ ਵਾਰ ਪਠਾਨਕੋਟ ਪਹੁੰਚੇ ਹਨ। ਇੱਥੇ ਉਨ੍ਹਾਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਕੇ ਚੋਣਾਂ ਦੌਰਾਨ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ, ਭਾਵੇਂ ਉਹ ਕੋਈ ਵੀ ਹੋਣ।
ਦੂਜੇ ਪਾਸੇ ਆਪਣੇ ਹਲਕੇ ਵਿੱਚ ਹੋਏ ਵਿਕਾਸ ਕਾਰਜਾਂ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਜੋ ਵੀ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਏਗਾ।
ਜਾਖੜ ਦਾ ਦਾਅਵਾ: ਬਿਜਲੀ ਦਰਾਂ ਤਾਂ ਅਕਾਲੀ ਸਰਕਾਰ ਕਰਕੇ ਵਧਾਉਣੀਆਂ ਪਈਆਂ..!
ਏਬੀਪੀ ਸਾਂਝਾ
Updated at:
01 Jun 2019 02:43 PM (IST)
ਪੰਜਾਬ ਵਿੱਚ ਬਿਜਲੀ ਦੇ ਵਧ ਰਹੇ ਭਾਅ ਬਾਰੇ ਜਾਖੜ ਨੇ ਕਿਹਾ ਕਿ ਇਹ ਪੰਜਾਬ ਦੀ ਸਾਬਕਾ ਅਕਾਲੀ ਦਲ ਸਰਕਾਰ ਦੀ ਦੇਣ ਹੈ ਜਿਨ੍ਹਾਂ ਆਪਣੇ ਸਮੇਂ ਦੌਰਾਨ ਬਿਜਲੀ ਕੰਪਨੀਆਂ ਨਾਲ ਕਰਾਰ ਕੀਤੇ ਹੋਏ ਸੀ ਤੇ ਇਸ ਦਾ ਖ਼ਾਮਿਆਜ਼ਾ ਅੱਜ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -