ਪੜਚੋਲ ਕਰੋ

ਸੁਖਪਾਲ ਖਹਿਰਾ ਦੀ ਸਿਆਸਤ ਦਾ ਅੰਤ !

ਆਮ ਆਦਮੀ ਪਾਰਟੀ ਤੋਂ ਵੱਖ ਹੋਏ ਵਿਧਾਇਕ ਸੁਖਪਾਲ ਖਹਿਰਾ ਦੀ ਸਿਆਸਤ ਦਾ ਅੰਤ ਹੋ ਗਿਆ ਹੈ। ਇਸ ਗੱਲ ਦੀ ਚਰਚਾ ਉਨ੍ਹਾਂ ਵੱਲੋਂ ਲੰਘੇ ਦਿਨ ਬੜੇ ਨਾਟਕੀ ਢੰਗ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਦਿੱਤਾ ਅਸਤੀਫਾ ਵਾਪਸ ਲੈਣ ਮਗਰੋਂ ਛਿੜੀ ਹੈ। ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਸਾਥੀਆਂ ਦੇ ਸਾਥ ਛੱਡਣ ਮਗਰੋਂ ਖਹਿਰਾ ਇਕੱਲੇ ਰਹਿ ਗਏ ਹਨ। ਉਨ੍ਹਾਂ ਨੂੰ ਹੁਣ ਇਕੱਲੇ ਚੱਲ ਕੇ ਕੋਈ ਮੰਜ਼ਲ ਨਜ਼ਰ ਨਹੀਂ ਆ ਰਹੀ। ਇਸ ਲਈ ਉਹ ਸਰਗਰਮ ਸਿਆਸਤ 'ਚ ਬਣੇ ਰਹਿਣ ਲਈ ਵਿਧਾਇਕ ਦੀ ਕੁਰਸੀ ਛੱਡਣ ਲਈ ਤਿਆਰ ਨਹੀਂ।

ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਵੱਖ ਹੋਏ ਵਿਧਾਇਕ ਸੁਖਪਾਲ ਖਹਿਰਾ ਦੀ ਸਿਆਸਤ ਦਾ ਅੰਤ ਹੋ ਗਿਆ ਹੈ। ਇਸ ਗੱਲ ਦੀ ਚਰਚਾ ਉਨ੍ਹਾਂ ਵੱਲੋਂ ਲੰਘੇ ਦਿਨ ਬੜੇ ਨਾਟਕੀ ਢੰਗ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਦਿੱਤਾ ਅਸਤੀਫਾ ਵਾਪਸ ਲੈਣ ਮਗਰੋਂ ਛਿੜੀ ਹੈ। ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਸਾਥੀਆਂ ਦੇ ਸਾਥ ਛੱਡਣ ਮਗਰੋਂ ਖਹਿਰਾ ਇਕੱਲੇ ਰਹਿ ਗਏ ਹਨ। ਉਨ੍ਹਾਂ ਨੂੰ ਹੁਣ ਇਕੱਲੇ ਚੱਲ ਕੇ ਕੋਈ ਮੰਜ਼ਲ ਨਜ਼ਰ ਨਹੀਂ ਆ ਰਹੀ। ਇਸ ਲਈ ਉਹ ਸਰਗਰਮ ਸਿਆਸਤ 'ਚ ਬਣੇ ਰਹਿਣ ਲਈ ਵਿਧਾਇਕ ਦੀ ਕੁਰਸੀ ਛੱਡਣ ਲਈ ਤਿਆਰ ਨਹੀਂ। ਦਰਅਸਲ ਆਮ ਆਦਮੀ ਪਾਰਟੀ (ਆਪ) ਵਿੱਚੋਂ ਮੁਅੱਤਲ ਤੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਆਪਣਾ ਅਸਤੀਫਾ ਵਾਪਸ ਲੈਂਦੇ ਹਨ। ਖਹਿਰਾ ਵੱਲੋਂ ਪੰਜਾਬ ਏਕਤਾ ਪਾਰਟੀ ਬਣਾ ਕੇ ਲੋਕ ਸਭਾ ਚੋਣ ਲੜਨ ਤੇ ‘ਆਪ’ ਤੋਂ ਅਸਤੀਫਾ ਦੇਣ ਦੇ ਬਾਵਜੂਦ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਲੈਣ ਕਾਰਨ ਵਿਰੋਧੀ ਪਾਰਟੀਆਂ ਨੇ ਉਸ ਉਪਰ ਸਿਆਸੀ ਹਮਲਾ ਤੇਜ਼ ਕਰ ਦਿੱਤਾ ਹੈ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਖਹਿਰਾ ਸਣੇ ਹੋਰ ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਚੁੱਕੀ ਹੈ। ਬੇਸ਼ੱਕ ਵਿਰੋਧੀ ਧਿਰਾ ਅਲੋਚਨਾ ਕਰ ਰਹੀਆਂ ਹਨ ਪਰ ਖਹਿਰਾ ਆਪਣੇ ਫੈਸਲੇ ਨੂੰ ਸਹੀ ਠਹਿਰਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਲਕਾ ਭੁਲੱਥ ਦੇ ਲੋਕਾਂ ਨੇ ਵਿਧਾਇਕ ਬਣਾਇਆ ਹੈ। ਹਲਕੇ ਦੇ ਲੋਕ ਨਹੀਂ ਚਾਹੁੰਦੇ ਕਿ ਉਹ ਅਸਤੀਫਾ ਦੇਣ, ਇਸ ਲਈ ਅਸਤੀਫਾ ਵਾਪਸ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਵਿੱਚੋਂ ਮੁਅੱਤਲ ਕਰਨ ਦਾ ਉਨ੍ਹਾਂ ਨੂੰ ਅੱਜ ਤਕ ਕੋਈ ਪੱਤਰ ਨਹੀਂ ਮਿਲਿਆ। ਕਾਬਲੇਗੌਰ ਹੈ ਕਿ ਜਦੋਂ ‘ਆਪ’ ਹਾਈਕਮਾਂਡ ਨੇ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਂਭੇ ਕਰ ਕੇ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਇਆ ਸੀ ਤਾਂ ਖਹਿਰਾ ਨੇ ਬਗਾਵਤ ਕਰਕੇ ‘ਆਪ’ ਦੀ ਦਿੱਲੀ ਹਾਈਕਮਾਨ ਕੋਲੋਂ ਪੰਜਾਬ ਇਕਾਈ ਦੀ ਖੁਦਮੁਖਤਿਆਰੀ ਲੈਣ ਦਾ ਝੰਡਾ ਚੁੱਕਿਆ ਸੀ। ਬਗਾਵਤ ਕਰਨ ਵੇਲੇ ਉਨ੍ਹਾਂ ਨਾਲ ਵਿਧਾਇਕ ਰੁਪਿੰਦਰ ਰੂਬੀ, ਜੈ ਕਿਸ਼ਨ ਰੋੜੀ, ਨਾਜ਼ਰ ਸਿੰਘ ਮਾਨਸ਼ਾਹੀਆ, ਮਾਸਟਰ ਬਲਦੇਵ ਸਿੰਘ, ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ ਤੇ ਜਗਦੇਵ ਸਿੰਘ ਕਮਾਲੂ ਵੀ ਸਨ। ਖਹਿਰਾ ਨੇ ਬਾਗੀ ਧੜੇ ਵੱਲੋਂ ਅਗਸਤ 2018 ਦੌਰਾਨ ਬਠਿੰਡਾ ਵਿੱਚ ‘ਆਪ’ ਵਿਰੁੱਧ ਵਿਸ਼ਾਲ ਕਨਵੈਨਸ਼ਨ ਵੀ ਕੀਤੀ ਸੀ, ਜਿਸ ਵਿੱਚ ਉਸ ਨੇ ਵੱਡੇ ਐਲਾਨ ਕੀਤੇ ਸਨ। ਪਹਿਲੇ ਪੜਾਅ ਵਿੱਚ ਹੀ ਵਿਧਾਇਕ ਰੁਪਿੰਦਰ ਰੂਬੀ ਤੇ ਰੋੜੀ ਨੇ ਖਹਿਰਾ ਦਾ ਸਾਥ ਛੱਡ ਦਿੱਤਾ ਸੀ। ਇਸ ਤੋਂ ਬਾਅਦ ਖਹਿਰਾ ਵੱਲੋਂ ਪੰਜਾਬ ਏਕਤਾ ਪਾਰਟੀ ਬਣਾਉਣ ਕਾਰਨ ਕੰਵਰ ਸੰਧੂ, ਕਮਾਲੂ, ਮਾਨਸ਼ਾਹੀਆ, ਜੱਗਾ ਤੇ ਪਿਰਮਲ ਸਿੰਘ ਨੇ ਉਸ ਤੋਂ ਦੂਰੀਆਂ ਬਣਾ ਲਈਆਂ ਸਨ। ਵਿਧਾਇਕ ਮਾਸਟਰ ਬਲਦੇਵ ਸਿੰਘ ਹੀ ਇਕੱਲੇ ਖਹਿਰਾ ਦੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਪਰ ਪਿਛਲੇ ਦਿਨੀਂ ਉਹ ਵੀ ਸਾਥ ਛੱਡ ਕੇ ਮੁੜ ਆਪ ਵਿੱਚ ਚਲੇ ਗਏ ਹਨ। ਉਧਰ, ‘ਆਪ’ ਦੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖਹਿਰਾ ਦੇ ਮੂੰਹ ’ਤੇ ਪਾਇਆ ਮੁਖੌਟਾ ਲਹਿ ਗਿਆ ਹੈ ਤੇ ਉਨ੍ਹਾਂ ਅਸਲ ਚਿਹਰਾ ਲੋਕਾਂ ਸਾਹਮਣੇ ਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਖਹਿਰਾ ਨੇ ਪੰਜਾਬ ਵਿੱਚ ਤੀਸਰੀ ਧਿਰ ਤੇ ‘ਆਪ’ ਨੂੰ ਤੋੜਣ ਦੀ ਸਾਜ਼ਿਸ਼ ਘੜੀ ਸੀ ਤੇ ਜਦੋਂ ਉਹ ਸਫਲ ਨਹੀਂ ਹੋਏ ਤਾਂ ਅਸਤੀਫਾ ਵਾਪਸ ਲੈ ਲਿਆ ਹੈ। ਹੁਣ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ।

ਟਾਪ ਹੈਡਲਾਈਨ

ਪਠਾਨਕੋਟ 'ਚ ਖੁੱਲ੍ਹਣਗੇ 150 ਨਵੇਂ ਰਾਸ਼ਨ ਡੀਪੋ, ਲੋਕਾਂ ਨੂੰ ਨਹੀਂ ਲੱਗਣਾ ਪਵੇਗਾ ਕਤਾਰਾਂ 'ਚ; ਕੈਬਨਿਟ ਮੰਤਰੀ ਦਾ ਵੱਡਾ ਐਲਾਨ
ਪਠਾਨਕੋਟ 'ਚ ਖੁੱਲ੍ਹਣਗੇ 150 ਨਵੇਂ ਰਾਸ਼ਨ ਡੀਪੋ, ਲੋਕਾਂ ਨੂੰ ਨਹੀਂ ਲੱਗਣਾ ਪਵੇਗਾ ਕਤਾਰਾਂ 'ਚ; ਕੈਬਨਿਟ ਮੰਤਰੀ ਦਾ ਵੱਡਾ ਐਲਾਨ
Punjab 'ਚ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ 'ਤੇ ਲੱਗੀ ਰੋਕ , ਹੁਣ ਸਾਲ ਵਿੱਚ 5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ, ਰਾਜਪਾਲ ਨੇ...
Punjab 'ਚ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ 'ਤੇ ਲੱਗੀ ਰੋਕ , ਹੁਣ ਸਾਲ ਵਿੱਚ 5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ, ਰਾਜਪਾਲ ਨੇ...
Punjab News: ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਤੋਂ ਵੱਡੀ ਖਬਰ, ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਹਾਈ ਅਲਰਟ 'ਤੇ ਚੰਡੀਗੜ੍ਹ ਅਤੇ ਮੋਹਾਲੀ ਪੁਲਿਸ...
ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਤੋਂ ਵੱਡੀ ਖਬਰ, ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਹਾਈ ਅਲਰਟ 'ਤੇ ਚੰਡੀਗੜ੍ਹ ਅਤੇ ਮੋਹਾਲੀ ਪੁਲਿਸ...
ਹੁਣ ਇਨ੍ਹਾਂ ਸੜਕਾਂ 'ਤੇ ਨਹੀਂ ਚੱਲਣਗੇ ਓਵਰਲੋਡ ਟਰਾਲੇ, ਪੰਚਾਇਤ ਨੇ ਲਿਆ ਵੱਡਾ ਫੈਸਲਾ
ਹੁਣ ਇਨ੍ਹਾਂ ਸੜਕਾਂ 'ਤੇ ਨਹੀਂ ਚੱਲਣਗੇ ਓਵਰਲੋਡ ਟਰਾਲੇ, ਪੰਚਾਇਤ ਨੇ ਲਿਆ ਵੱਡਾ ਫੈਸਲਾ

ਵੀਡੀਓਜ਼

ਇੰਟਰਵਿਊ ਇਮਤਿਆਜ਼ ਅਲੀ :
ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਦੋਸਤ ਦੇ ਘਰ ਖੇਡਣ ਗਏ ਬੱਚੇ , ਅਚਾਨਕ ਹੋ ਗਏ ਗਾਇਬ
ਲੀਡਰਾਂ ਦੀ ਮਹਿਫ਼ਲ 'ਚ ਸਦੀਕ ਨੇ ਬੰਨ੍ਹਿਆ ਸਮਾਂ!
ਕਾਂਗਰਸ ਦਾ ਕਲੇਸ਼ ਹੋਵੇਗਾ ਖ਼ਤਮ? ਚੰਨੀ-ਬਘੇਲ ਮੀਟਿੰਗ ਤੇ ਬੋਲੇ ਰਾਜਾ ਵੜਿੰਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਹਰਿਮੰਦਰ ਸਾਹਿਬ ਦੇ ਬਾਹਰ ਹੋਇਆ ਹੰਗਾਮਾ, ਆਪਸ ਵਿੱਚ ਭਿੜੀਆਂ ਦੋ ਭੈਣਾਂ, ਮੱਥਾ ਟੇਕਣ ਤੋਂ ਪਹਿਲਾਂ ਹੋਈਆਂ ਥੱਪੜੋ-ਥੱਪੜੀ; ਫਿਰ...
ਹਰਿਮੰਦਰ ਸਾਹਿਬ ਦੇ ਬਾਹਰ ਹੋਇਆ ਹੰਗਾਮਾ, ਆਪਸ ਵਿੱਚ ਭਿੜੀਆਂ ਦੋ ਭੈਣਾਂ, ਮੱਥਾ ਟੇਕਣ ਤੋਂ ਪਹਿਲਾਂ ਹੋਈਆਂ ਥੱਪੜੋ-ਥੱਪੜੀ; ਫਿਰ...
IPS Transfer: ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ਅਚਾਨਕ ਹੋਇਆ ਵੱਡਾ ਫੇਰਬਦਲ; 24 IPS ਅਫ਼ਸਰਾਂ ਸਣੇ SP ਦੇ ਤਬਾਦਲੇ: ਵੇਖੋ ਲਿਸਟ...
ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ਅਚਾਨਕ ਹੋਇਆ ਵੱਡਾ ਫੇਰਬਦਲ; 24 IPS ਅਫ਼ਸਰਾਂ ਸਣੇ SP ਦੇ ਤਬਾਦਲੇ: ਵੇਖੋ ਲਿਸਟ...
ਚੰਡੀਗੜ੍ਹ 'ਚ ਅੱਜ ਪੰਜਾਬ ਦੇ ਕਿਸਾਨਾਂ ਦੀ ਰੈਲੀ, ਮੁਹਾਲੀ ਤੋਂ ਜਾਣਗੇ, ਕਈ ਟ੍ਰੈਫਿਕ ਰੂਟ ਡਾਇਵਰਟ; ਦੇਖ ਲਓ ਪੂਰੀ ਲਿਸਟ
ਚੰਡੀਗੜ੍ਹ 'ਚ ਅੱਜ ਪੰਜਾਬ ਦੇ ਕਿਸਾਨਾਂ ਦੀ ਰੈਲੀ, ਮੁਹਾਲੀ ਤੋਂ ਜਾਣਗੇ, ਕਈ ਟ੍ਰੈਫਿਕ ਰੂਟ ਡਾਇਵਰਟ; ਦੇਖ ਲਓ ਪੂਰੀ ਲਿਸਟ
Gold Silver Price Crash: ਸਸਤਾ ਹੋਇਆ ਸੋਨਾ-ਚਾਂਦੀ, ਬਾਜ਼ਾਰ ਖੁੱਲ੍ਹਦੇ ਹੀ ਧੜੰਮ ਡਿੱਗੇ ਰੇਟ; ਜਾਣੋ 18, 22 ਅਤੇ 24 ਕੈਰੇਟ ਦੀਆਂ ਵੱਡੇ ਸ਼ਹਿਰਾਂ 'ਚ ਕਿੰਨੀਆਂ ਡਿੱਗੀਆ ਕੀਮਤਾਂ...
ਸਸਤਾ ਹੋਇਆ ਸੋਨਾ-ਚਾਂਦੀ, ਬਾਜ਼ਾਰ ਖੁੱਲ੍ਹਦੇ ਹੀ ਧੜੰਮ ਡਿੱਗੇ ਰੇਟ; ਜਾਣੋ 18, 22 ਅਤੇ 24 ਕੈਰੇਟ ਦੀਆਂ ਵੱਡੇ ਸ਼ਹਿਰਾਂ 'ਚ ਕਿੰਨੀਆਂ ਡਿੱਗੀਆ ਕੀਮਤਾਂ...
Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 182 PCS ਅਫਸਰਾਂ ਦੇ ਰਾਤੋਂ ਰਾਤ ਹੋਏ ਤਬਾਦਲੇ; ਕਈ ਜ਼ਿਲ੍ਹਿਆਂ ਦੇ SDM ਵੀ ਬਦਲੇ: ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 182 PCS ਅਫਸਰਾਂ ਦੇ ਰਾਤੋਂ ਰਾਤ ਹੋਏ ਤਬਾਦਲੇ; ਕਈ ਜ਼ਿਲ੍ਹਿਆਂ ਦੇ SDM ਵੀ ਬਦਲੇ: ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
Petrol-Diesel Rate: ਫਿਰ ਵੱਧ ਸਕਦੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੱਚੇ ਤੇਲ ਦੀਆਂ ਵਧੇ ਰੇਟ; ਜਾਣੋ ਆਪਣੇ ਸ਼ਹਿਰ 'ਚ ਨਵੇਂ ਰੇਟ
Petrol-Diesel Rate: ਫਿਰ ਵੱਧ ਸਕਦੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੱਚੇ ਤੇਲ ਦੀਆਂ ਵਧੇ ਰੇਟ; ਜਾਣੋ ਆਪਣੇ ਸ਼ਹਿਰ 'ਚ ਨਵੇਂ ਰੇਟ
ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਭਿਆਨਕ ਹਾਦਸਾ, ਪੱਬ 'ਚ ਅੱਗ ਲੱਗਣ ਨਾਲ 27 ਲੋਕਾਂ ਦੀ ਮੌਤ, 60 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਭਿਆਨਕ ਹਾਦਸਾ, ਪੱਬ 'ਚ ਅੱਗ ਲੱਗਣ ਨਾਲ 27 ਲੋਕਾਂ ਦੀ ਮੌਤ, 60 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਲੁਧਿਆਣਾ 'ਚ ਪਿਆ ਮੀਂਹ, ਪੰਜਾਬ ਦੇ 13 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਜਾਣੋ ਅਗਲੇ ਤਿੰਨ ਦਿਨਾਂ ਦਾ ਹਾਲ
ਲੁਧਿਆਣਾ 'ਚ ਪਿਆ ਮੀਂਹ, ਪੰਜਾਬ ਦੇ 13 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਜਾਣੋ ਅਗਲੇ ਤਿੰਨ ਦਿਨਾਂ ਦਾ ਹਾਲ
Embed widget