ਪੜਚੋਲ ਕਰੋ

ਕਣਕ ਦੀ ਖਰੀਦ ਲਈ ਪਾਸਾਂ 'ਚ ਘਾਲਾਮਾਲ, ਚਹੇਤਿਆਂ ਨੂੰ ਮਿਲ ਰਹੇ ਪਾਸ

ਪੰਜਾਬ ਸਰਕਾਰ ਵੱਲੋਂ ਕਣਕ ਵੇਚਣ ਲਈ ਈ-ਪਾਸ ਪ੍ਰਣਾਲੀ ਦੀ ਪੋਲ ਖੁੱਲ੍ਹ ਗਈ ਹੈ। ਰਿਪੋਰਟਾਂ ਮਿਲੀਆਂ ਹਨ ਕਿ ਪਾਸ ਬਣਾਉਣ ਵਿੱਚ ਕਾਫੀ ਧਾਂਦਲੀ ਹੋ ਰਹੀ ਹੈ। ਚੰਗਾ ਰਸੂਖ ਰੱਖਣ ਵਾਲੇ ਕਿਸਾਨ ਤੇ ਆੜ੍ਹਤੀਏ ਆਰਾਮ ਨਾਲ ਪਾਸ ਹਾਸਲ ਕਰ ਰਹੇ ਹਨ ਜਦਕਿ ਆਮ ਕਿਸਾਨ ਖੱਜਲ-ਖੁਆਰ ਹੋ ਰਹੇ ਹਨ। ਕਿਸਾਨਾਂ ਵਿੱਚ ਇਸ ਗੱਲ਼ ਕਰਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ।

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਣਕ ਵੇਚਣ ਲਈ ਈ-ਪਾਸ ਪ੍ਰਣਾਲੀ ਦੀ ਪੋਲ ਖੁੱਲ੍ਹ ਗਈ ਹੈ। ਰਿਪੋਰਟਾਂ ਮਿਲੀਆਂ ਹਨ ਕਿ ਪਾਸ ਬਣਾਉਣ ਵਿੱਚ ਕਾਫੀ ਧਾਂਦਲੀ ਹੋ ਰਹੀ ਹੈ। ਚੰਗਾ ਰਸੂਖ ਰੱਖਣ ਵਾਲੇ ਕਿਸਾਨ ਤੇ ਆੜ੍ਹਤੀਏ ਆਰਾਮ ਨਾਲ ਪਾਸ ਹਾਸਲ ਕਰ ਰਹੇ ਹਨ ਜਦਕਿ ਆਮ ਕਿਸਾਨ ਖੱਜਲ-ਖੁਆਰ ਹੋ ਰਹੇ ਹਨ। ਕਿਸਾਨਾਂ ਵਿੱਚ ਇਸ ਗੱਲ਼ ਕਰਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਮੰਡੀ ਬੋਰਡ ਦੇ ਮੁੱਖ ਦਫ਼ਤਰ ਤੋਂ ਜਾਰੀ ਪਾਸ ਉੱਤੇ ਹੀ ਕਣਕ ਦੀ ਟਰਾਲੀ ਲਿਆਉਣ ਦਾ ਫ਼ੈਸਲਾ ਕੀਤਾ ਗਿਆ ਹੈ। ਬੀਤੀ 15 ਅਪਰੈਲ ਤੋਂ ਹਰ ਆੜ੍ਹਤੀ ਨੂੰ ਪੰਜ-ਪੰਜ ਪਾਸ ਜਾਰੀ ਕਰਨ ਦੀ ਤਜਵੀਜ਼ ਬਣਾਈ ਗਈ ਸੀ। ਹੁਣ ਇਸ ਪ੍ਰਣਾਲੀ ਤੋਂ ਨਾ ਆੜ੍ਹਤੀ ਸੰਤੁਸ਼ਟ ਹਨ ਤੇ ਨਾ ਹੀ ਕਿਸਾਨ। ਕਾਗਜ਼ਾਂ ਵਿੱਚ ਪੰਜ ਪਾਸ ਵਾਲੀ ਰਣਨੀਤੀ ਅਸਲ ਵਿੱਚ ਸਥਾਨਕ ਸਿਆਸਤ ਦੀ ਭੇਟ ਚੜ੍ਹ ਗਈ ਹੈ। ਰਸੂਖ਼ਵਾਨਾਂ ਤੇ ਸਧਾਰਨ ਆੜ੍ਹਤੀਆਂ ਵਿੱਚ ਵੀ ਫ਼ਰਕ ਸਾਫ਼ ਦਿਖਾਈ ਦੇ ਰਿਹਾ ਹੈ। ਨਾਭਾ ਮੰਡੀ ਵਿੱਚ ਅਜੇ ਤੱਕ 20 ਆੜ੍ਹਤੀਆਂ ਨੂੰ ਇੱਕ ਵੀ ਪਾਸ ਜਾਰੀ ਨਹੀਂ ਹੋਇਆ। ਪਟਿਆਲਾ ਜ਼ਿਲ੍ਹਿਆਂ ਦੀਆਂ ਹੀ ਦੇਵੀਗੜ੍ਹ ਤੇ ਹੋਰ ਨੇੜਲੀਆਂ ਮੰਡੀਆਂ ਵਿੱਚ ਵੀ ਬਹੁਤ ਸਾਰੇ ਆੜ੍ਹਤੀ ਬਿਨਾਂ ਪਾਸ ਤੋਂ ਹਨ ਤੇ ਕਈਆਂ ਨੂੰ 20 ਜਾਂ 25 ਪਾਸ ਵੀ ਦਿੱਤੇ ਜਾ ਚੁੱਕੇ ਹਨ। ਸਮਰਾਲਾ ਤੇ ਖੰਨਾ ਦੀਆਂ ਮੰਡੀਆਂ ਵਿੱਚ ਵੀ ਕੁਝ ਛੋਟੇ ਆੜ੍ਹਤੀ ਪਾਸਾਂ ਨੂੰ ਉਡੀਕ ਰਹੇ ਹਨ ਪਰ ਕੋਈ ਸੁਣਵਾਈ ਨਹੀਂ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਪ੍ਰਣਾਲੀ ਫੇਲ੍ਹ ਹੈ ਤੇ ਇਸ ਦਾ ਕੋਈ ਹੋਰ ਇਲਾਜ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਰਸ਼ ਕਰਕੇ ਕਿਸਾਨ ਫਿਕਰਮੰਦ ਹਨ ਪਰ ਪਾਸ ਪ੍ਰਣਾਲੀ ਉਨ੍ਹਾਂ ਦੀ ਚਿੰਤਾ ਹੋ ਵਧਾ ਰਹੀ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਪਏ ਮੋਹਲੇਧਾਰ ਮੀਂਹ ਕਾਰਨ ਫ਼ਸਲ ਡਿੱਗਣ ਨਾਲ ਨੁਕਸਾਨੀ ਗਈ ਹੈ। ਛੋਟੇ ਕਿਸਾਨ ਜਲਦ ਤੋਂ ਜਲਦ ਫਸਲ ਵੇਚਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਪਾਸ ਹੀ ਜਾਰੀ ਨਹੀਂ ਹੋ ਰਹੇ।

ਟਾਪ ਹੈਡਲਾਈਨ

Punjab 'ਚ SIR ਦੇ ਸ਼ਡਿਊਲ 'ਚ ਬਦਲਾਅ, ਹੁਣ 3 ਅਗਸਤ ਤੱਕ ਘਰ-ਘਰ ਹੋਵੇਗੀ ਵੈਰੀਫਿਕੇਸ਼ਨ, 12 ਅਕਤੂਬਰ ਨੂੰ ਜਾਰੀ ਹੋਵੇਗੀ ਅੰਤਿਮ ਵੋਟਰ ਸੂਚੀ
Punjab 'ਚ SIR ਦੇ ਸ਼ਡਿਊਲ 'ਚ ਬਦਲਾਅ, ਹੁਣ 3 ਅਗਸਤ ਤੱਕ ਘਰ-ਘਰ ਹੋਵੇਗੀ ਵੈਰੀਫਿਕੇਸ਼ਨ, 12 ਅਕਤੂਬਰ ਨੂੰ ਜਾਰੀ ਹੋਵੇਗੀ ਅੰਤਿਮ ਵੋਟਰ ਸੂਚੀ
Machhiwara 'ਚ ਨਾਬਾਲਗ ਲੜਕੇ ਨੇ ਨਾਬਾਲਗ ਲੜਕੀ ਨਾਲ ਕੀਤਾ ਜਬਰ ਜਿਨਾਹ ਅਤੇ ਦੋਸਤ ਨੇ ਬਣਾਈ ਵੀਡੀਓ
Machhiwara 'ਚ ਨਾਬਾਲਗ ਲੜਕੇ ਨੇ ਨਾਬਾਲਗ ਲੜਕੀ ਨਾਲ ਕੀਤਾ ਜਬਰ ਜਿਨਾਹ ਅਤੇ ਦੋਸਤ ਨੇ ਬਣਾਈ ਵੀਡੀਓ
Gangster Nitish Kaushal : ਅਮਰੀਕਾ 'ਚ ਭਾਰਤੀ ਗੈਂਗਸਟਰਾਂ ਖ਼ਿਲਾਫ਼ ਵੱਡਾ ਐਕਸ਼ਨ, ਨਿਤੀਸ਼ ਕੌਸ਼ਲ FBI ਦੀ 'ਮੋਸਟ ਵਾਂਟੇਡ' ਸੂਚੀ 'ਚ ਸ਼ਾਮਲ
Gangster Nitish Kaushal : ਅਮਰੀਕਾ 'ਚ ਭਾਰਤੀ ਗੈਂਗਸਟਰਾਂ ਖ਼ਿਲਾਫ਼ ਵੱਡਾ ਐਕਸ਼ਨ, ਨਿਤੀਸ਼ ਕੌਸ਼ਲ FBI ਦੀ 'ਮੋਸਟ ਵਾਂਟੇਡ' ਸੂਚੀ 'ਚ ਸ਼ਾਮਲ
Punjab News: ਪੰਜਾਬ 'ਚ ਵੱਡੀ ਸਿਆਸੀ ਹਲਚਲ, ਹੁਣ ਇਸ ਹਲਕੇ 'ਚ ਇੰਚਾਰਜ ਨਿਯੁਕਤ; AAP ਵੱਲੋਂ ਐਲਾਨ...
Punjab News: ਪੰਜਾਬ 'ਚ ਵੱਡੀ ਸਿਆਸੀ ਹਲਚਲ, ਹੁਣ ਇਸ ਹਲਕੇ 'ਚ ਇੰਚਾਰਜ ਨਿਯੁਕਤ; AAP ਵੱਲੋਂ ਐਲਾਨ...

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Account : ਮਜ਼ਦੂਰ ਦੀ ਪਤਨੀ ਦੇ ਬੈਂਕ ਖਾਤੇ 'ਚ ਦਿਖੇ 759 ਕਰੋੜ, ਬੈਂਕ ਕਰਮਚਾਰੀ ਵੀ ਰਹਿ ਗਏ ਹੈਰਾਨ, ਖਾਤਾ ਕੀਤਾ ਫ੍ਰੀਜ਼
Bank Account : ਮਜ਼ਦੂਰ ਦੀ ਪਤਨੀ ਦੇ ਬੈਂਕ ਖਾਤੇ 'ਚ ਦਿਖੇ 759 ਕਰੋੜ, ਬੈਂਕ ਕਰਮਚਾਰੀ ਵੀ ਰਹਿ ਗਏ ਹੈਰਾਨ, ਖਾਤਾ ਕੀਤਾ ਫ੍ਰੀਜ਼
School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ ਸੁਪਰੀਮ ਕੋਰਟ ਦੀਆਂ ਚਿੰਤਾਵਾਂ ਨੂੰ ਅਪਡੇਟ ਕੀਤਾ
School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ ਸੁਪਰੀਮ ਕੋਰਟ ਦੀਆਂ ਚਿੰਤਾਵਾਂ ਨੂੰ ਅਪਡੇਟ ਕੀਤਾ
Ludhiana 'ਚ ਸਕੂਲ ਵੈਨ ਨੇ ਮਾਸੂਮ ਨੂੰ ਕੁਚਲਿਆ, ਮਾਂ ਨਾਲ ਭੈਣ ਨੂੰ ਵੈਨ 'ਚ ਬਿਠਾਉਣ ਆਇਆ ਸੀ
Ludhiana 'ਚ ਸਕੂਲ ਵੈਨ ਨੇ ਮਾਸੂਮ ਨੂੰ ਕੁਚਲਿਆ, ਮਾਂ ਨਾਲ ਭੈਣ ਨੂੰ ਵੈਨ 'ਚ ਬਿਠਾਉਣ ਆਇਆ ਸੀ
2 ਲੱਖ ਡਾਊਨ ਪੇਮੈਂਟ 'ਤੇ WagonR CNG ਖਰੀਦਦੇ ਹੋ ਤਾਂ ਹਰ ਮਹੀਨੇ ਬਣੇਗੀ ਕਿੰਨੀ EMI? ਜਾਣੋ ਡਿਟੇਲਸ
2 ਲੱਖ ਡਾਊਨ ਪੇਮੈਂਟ 'ਤੇ WagonR CNG ਖਰੀਦਦੇ ਹੋ ਤਾਂ ਹਰ ਮਹੀਨੇ ਬਣੇਗੀ ਕਿੰਨੀ EMI? ਜਾਣੋ ਡਿਟੇਲਸ
ਬਾਜਵਾ ਬਣ ਸਕਦੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਹਾਈਕਮਾਨ ਨੇ ਅਚਾਨਕ ਸੱਦਿਆ ਦਿੱਲੀ; ਲਏ ਜਾ ਸਕਦੇ ਵੱਡੇ ਫੈਸਲੇ
ਬਾਜਵਾ ਬਣ ਸਕਦੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਹਾਈਕਮਾਨ ਨੇ ਅਚਾਨਕ ਸੱਦਿਆ ਦਿੱਲੀ; ਲਏ ਜਾ ਸਕਦੇ ਵੱਡੇ ਫੈਸਲੇ
Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਕਈ ਆਗੂਆਂ ਨੇ ਛੱਡਿਆ ਇਸ ਪਾਰਟੀ ਦਾ ਸਾਥ; ਭਾਜਪਾ 'ਚ ਹੋਏ ਸ਼ਾਮਲ...
Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਕਈ ਆਗੂਆਂ ਨੇ ਛੱਡਿਆ ਇਸ ਪਾਰਟੀ ਦਾ ਸਾਥ; ਭਾਜਪਾ 'ਚ ਹੋਏ ਸ਼ਾਮਲ...
Instant Chaat Recipe: ਜੇਕਰ ਮਹਿਮਾਨ ਅਚਾਨਕ ਆ ਜਾਂਦੇ ਹਨ, ਤਾਂ ਗੈਸ ਬਾਲੇ ਬਿਨਾਂ ਸਿਰਫ਼ 2 ਮਿੰਟਾਂ ਵਿੱਚ ਇਸ ਸ਼ਾਨਦਾਰ ਚਾਟ ਨੂੰ ਤਿਆਰ ਕਰੋ।
Instant Chaat Recipe: ਜੇਕਰ ਮਹਿਮਾਨ ਅਚਾਨਕ ਆ ਜਾਂਦੇ ਹਨ, ਤਾਂ ਗੈਸ ਬਾਲੇ ਬਿਨਾਂ ਸਿਰਫ਼ 2 ਮਿੰਟਾਂ ਵਿੱਚ ਇਸ ਸ਼ਾਨਦਾਰ ਚਾਟ ਨੂੰ ਤਿਆਰ ਕਰੋ।
Punjab Congress ਦੇ ਅੰਦਰੂਨੀ ਕਲੇਸ਼ 'ਤੇ CM ਭਗਵੰਤ ਮਾਨ ਦਾ ਤੰਜ, ਕਿਹਾ- ਚੋਣਾਂ 'ਚ ਇੰਨੀਆਂ ਹੀ ਸੀਟਾਂ ਦਿਓ ਕਿ...
Punjab Congress ਦੇ ਅੰਦਰੂਨੀ ਕਲੇਸ਼ 'ਤੇ CM ਭਗਵੰਤ ਮਾਨ ਦਾ ਤੰਜ, ਕਿਹਾ- ਚੋਣਾਂ 'ਚ ਇੰਨੀਆਂ ਹੀ ਸੀਟਾਂ ਦਿਓ ਕਿ...
Embed widget