EPFO ਦਾ ਵੱਡਾ ਬਦਲਾਅ! ਹੁਣ PF ਦੇ ਪੈਸੇ ਕਢਵਾਉਣ ਲਈ ਨਹੀਂ ਕਰਨਾ ਪਵੇਗਾ ਜ਼ਿਆਦਾ ਇੰਤਜ਼ਾਰ?
EPFO Update : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਪੀਐਫ ਖਾਤਾਧਾਰਕਾਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਹੁਣ ਪੀਐਫ ਖਾਤੇ ਵਿੱਚ ਘੱਟੋ-ਘੱਟ ਬੈਲੇਂਸ ਰੱਖਣ ਦੇ ਨਿਯਮ ਵਿੱਚ ਬਦਲਾਅ ਦੀ ਗੱਲ ਕਹੀ ਜਾ ਰਹੀ ਹੈ
EPFO Update : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਪੀਐਫ ਖਾਤਾਧਾਰਕਾਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਹੁਣ ਪੀਐਫ ਖਾਤੇ ਵਿੱਚ ਘੱਟੋ-ਘੱਟ ਬੈਲੇਂਸ ਰੱਖਣ ਦੇ ਨਿਯਮ ਵਿੱਚ ਬਦਲਾਅ ਦੀ ਗੱਲ ਕਹੀ ਜਾ ਰਹੀ ਹੈ। ਪਹਿਲਾਂ ਖਾਤੇ ਵਿੱਚ 25 ਫ਼ੀਸਦੀ ਰਕਮ ਰੱਖਣੀ ਲਾਜ਼ਮੀ ਦੱਸੀ ਜਾ ਰਹੀ ਸੀ, ਪਰ ਨਵੇਂ ਪ੍ਰਸਤਾਵ ਮੁਤਾਬਕ ਹੁਣ ਸਿਰਫ਼ 10 ਫ਼ੀਸਦੀ ਰਕਮ ਖਾਤੇ ਵਿੱਚ ਰੱਖਣੀ ਹੋਵੇਗੀ। ਇਸ ਨਾਲ ਕਰਮਚਾਰੀ ਆਪਣੀ ਪੀਐਫ ਬਚਤ ਦਾ 90 ਫ਼ੀਸਦੀ ਹਿੱਸਾ ਲੋੜ ਪੈਣ 'ਤੇ ਕਢਵਾ ਸਕਣਗੇ।
90 ਫ਼ੀਸਦੀ ਪੈਸੇ ਕਢਵਾਉਣ ਦੀ ਸਹੂਲਤ
ਮੰਨ ਲਓ ਕਿ ਤੁਹਾਡੇ ਪੀਐਫ ਖਾਤੇ ਵਿੱਚ 10 ਲੱਖ ਰੁਪਏ ਜਮ੍ਹਾਂ ਹਨ। ਪਹਿਲਾਂ 25 ਫ਼ੀਸਦੀ ਯਾਨੀ 2.5 ਲੱਖ ਰੁਪਏ ਖਾਤੇ ਵਿੱਚ ਰੱਖਣੇ ਪੈਂਦੇ ਸਨ, ਪਰ ਨਵੇਂ ਨਿਯਮ ਮੁਤਾਬਕ ਸਿਰਫ਼ 1 ਲੱਖ ਰੁਪਏ ਰੱਖਣੇ ਪੈਣਗੇ। ਇਸ ਤਰ੍ਹਾਂ ਬਾਕੀ 9 ਲੱਖ ਰੁਪਏ ਕਢਵਾਉਣ ਦੀ ਸਹੂਲਤ ਮਿਲ ਸਕਦੀ ਹੈ। ਹਾਲਾਂਕਿ ਪੈਸੇ ਕਢਵਾਉਣ ਲਈ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ।
ਰਿਟਾਇਰਮੈਂਟ ਤੋਂ ਬਾਅਦ ਵੀ ਮਿਲੇਗੀ ਨਵੀਂ ਸਹੂਲਤ
ਇਸ ਤੋਂ ਇਲਾਵਾ ਰਿਟਾਇਰਮੈਂਟ ਤੋਂ ਬਾਅਦ ਪੀਐਫ ਦੀ ਸਾਰੀ ਰਕਮ ਇੱਕੋ ਵਾਰ ਕਢਵਾਉਣ ਦੀ ਬਜਾਏ ਕਿਸ਼ਤਾਂ ਵਿੱਚ ਪੈਸੇ ਕਢਵਾਉਣ ਦੀ ਸਹੂਲਤ ਯਾਨੀ Systematic Withdrawal Plan (SWP) ਨੂੰ ਵੀ ਮਨਜ਼ੂਰੀ ਦਿੱਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਨਾਲ ਖਾਤੇ ਵਿੱਚ ਬਚੀ ਰਕਮ 'ਤੇ ਵਿਆਜ ਮਿਲਦਾ ਰਹਿ ਸਕਦਾ ਹੈ।
ਪੈਨਸ਼ਨ ਨੂੰ ਲੈ ਕੇ ਵੀ ਹੋਇਆ ਫ਼ੈਸਲਾ
EPFO ਦੀ ਇਸ ਮੀਟਿੰਗ ਵਿੱਚ ਪੈਨਸ਼ਨ ਦੇ ਮੁੱਦੇ 'ਤੇ ਵੀ ਚਰਚਾ ਹੋਈ। ਕਈ ਮੁਲਾਜ਼ਮ ਜਥੇਬੰਦੀਆਂ ਵੱਲੋਂ ਘੱਟੋ-ਘੱਟ ਮਹੀਨਾਵਾਰ ਪੈਨਸ਼ਨ 7,500 ਰੁਪਏ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ EPS ਤਹਿਤ ਘੱਟੋ-ਘੱਟ ਪੈਨਸ਼ਨ 1,000 ਰੁਪਏ ਮਹੀਨਾ ਹੈ। ਹਾਲਾਂਕਿ ਪੈਨਸ਼ਨ ਵਧਾਉਣ ਬਾਰੇ ਅੰਤਿਮ ਫ਼ੈਸਲੇ ਦੀ ਪੁਸ਼ਟੀ ਜ਼ਰੂਰੀ ਹੈ।
ਵੇਜ ਸੀਲਿੰਗ ਵੀ ਵਧਾਈ ਗਈ
ਇਸ ਤੋਂ ਪਹਿਲਾਂ 16 ਸਤੰਬਰ 2026 ਨੂੰ ਕੇਂਦਰ ਸਰਕਾਰ ਨੇ EPFO ਦੀ ਵੇਜ ਸੀਲਿੰਗ 15,000 ਰੁਪਏ ਤੋਂ ਵਧਾ ਕੇ 25,000 ਰੁਪਏ ਮਹੀਨਾ ਕਰਨ ਨੂੰ ਮਨਜ਼ੂਰੀ ਦਿੱਤੀ ਸੀ। ਇਹ ਫ਼ੈਸਲਾ 17 ਸਤੰਬਰ ਤੋਂ ਲਾਗੂ ਹੋਇਆ। ਇਸ ਨਾਲ 51 ਲੱਖ ਤੋਂ ਵੱਧ ਵਾਧੂ ਮੁਲਾਜ਼ਮਾਂ ਨੂੰ EPFO ਦੇ ਦਾਇਰੇ ਵਿੱਚ ਆਉਣ ਦਾ ਲਾਭ ਮਿਲਣ ਦੀ ਉਮੀਦ ਹੈ।
ਖ਼ਾਸ ਗੱਲ: 90 ਫ਼ੀਸਦੀ ਕਢਵਾਉਣ ਦੀ ਸਹੂਲਤ ਲਾਗੂ ਹੋਣ ਅਤੇ ਪੈਨਸ਼ਨ ਵਧਣ ਦੇ ਮੁੱਦੇ ਨੂੰ ਵੱਖ-ਵੱਖ ਸਮਝਣਾ ਚਾਹੀਦਾ ਹੈ। ਨਵਾਂ 10 ਫ਼ੀਸਦੀ ਬੈਲੇਂਸ ਨਿਯਮ ਬੋਰਡ ਦੀ ਮਨਜ਼ੂਰੀ ਨਾਲ ਜੁੜਿਆ ਹੈ; ਇਸ ਨੂੰ ਤੁਰੰਤ ਹਰ ਤਰ੍ਹਾਂ ਦੀ ਨਿਕਾਸੀ ਲਈ ਲਾਗੂ ਸਮਝਣਾ ਠੀਕ ਨਹੀਂ।
ਟ੍ਰੈਂਡਿੰਗ ਟੌਪਿਕ





















