Punjab news: ਪ੍ਰਾਇਮੋ ਕੰਪਨੀ ਦੇ ਅਧਿਕਾਰੀਆਂ ਨੇ ਤੁਰੰਤ ਹਰਕਤ 'ਚ ਆਉਂਦਿਆਂ ਆਪਣੇ ਨਾਲ ਲਗਦੀ ਗੁਆਂਢੀ ਫੈਕਟਰੀ ਵਿਖੇ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਫਾਇਰ ਟੈਂਡਰ ਨੇ ਅੱਗ 'ਤੇ ਕਾਬੂ ਪਾਇਆ।


ਇਸ ਮੌਕੇ ਜਿਸ ਫੈਕਟਰੀ ਦੇ ਵਿੱਚ ਬਲਾਸਟ ਹੋਇਆ ਉਸ ਦੇ ਨਾਲ ਲੱਗਦੀ ਫੈਕਟਰੀ ਦੇ ਕੁਝ ਅਧਿਕਾਰੀਆਂ ਨੇ ਦੱਸਿਆ ਕਿ ਇਨਫੋਟੈਕ ਫੈਕਟਰੀ ਜਿਸ ਵਿੱਚ ਐਚਸੀਐਲ ਗੈਸ ਬਣਦੀ ਹੈ, ਉੱਥੇ ਤਕਰੀਬਨ ਇੱਕ ਵਜੇ ਬਲਾਸਟ ਹੋਇਆ, ਜਿਸ ਤੋਂ ਬਾਅਦ ਅੱਗ ਲੱਗ ਗਈ।


ਇਹ ਵੀ ਪੜ੍ਹੋ: ਸੰਸਦ 'ਚ ਗੂੰਜਿਆ ਬੇਅਦਬੀ ਦਾ ਮਾਮਲਾ, ਸਿਆਸੀ ਪਾਰਟੀਆਂ ਨੇ ਸੇਕੀਆਂ ਰੋਟੀਆਂ, ਦੋਸ਼ੀਆਂ ਨੂੰ ਹੋਵੇ ਫ਼ਾਂਸੀ ਦੀ ਸਜ਼ਾ-ਔਜਲਾ


ਉਨ੍ਹਾਂ ਕਿਹਾ ਕਿ ਮੌਕੇ ਦੇ ਹਾਲਾਤ ਨੂੰ ਦੇਖਦਿਆਂ ਹੋਇਆਂ ਪ੍ਰਾਈਮੋ ਕੈਮੀਕਲ ਦੇ ਫਾਈਰ ਟੈਂਡਰਾਂ ਨੂੰ ਇਸ ਅੱਗ ਨੂੰ ਬੁਝਾਉਣ ਦੇ ਲਈ ਨਿਰਦੇਸ਼ ਦਿੱਤੇ ਗਏ ਤੇ ਤਕਰੀਬਨ 20- 25 ਮਿੰਟ ਬਾਅਦ ਇਸ ਅੱਗ 'ਤੇ ਕਾਬੂ ਪਾ ਲਿਆ ਗਿਆ।


ਜਦੋਂ ਇਨਫੋਟੈਕ ਕੰਪਨੀ ਦੇ ਮਾਲਕਾਂ ਸਬੰਧੀ ਪੁੱਛਿਆ ਗਿਆ ਕਿ ਸੰਬੰਧਿਤ ਕੰਪਨੀ ਦਾ ਕੋਈ ਨੁਮਾਇੰਦਾ ਇਸ ਘਟਨਾ ਤੋਂ ਬਾਅਦ ਅੱਗੇ ਨਹੀਂ ਆ ਰਿਹਾ ਤਾਂ ਪ੍ਰਾਈਮ ਕੈਮੀਕਲ ਦੇ ਅਧਿਕਾਰੀ ਨੇ ਕਿਹਾ ਕਿ ਇਸ ਸਮੇਂ ਉਸ ਕੰਪਨੀ ਦਾ ਕੋਈ ਵੀ ਅਧਿਕਾਰੀ ਉਥੇ ਮੌਜੂਦ ਨਹੀਂ ਹੈ।


ਬਤੌਰ ਗੁਆਂਢੀ ਕੰਪਨੀ ਦੇ ਪਲਾਂਟ ਦੇ ਅਧਿਕਾਰੀ ਹੋਣ ਕਰਕੇ ਉਨ੍ਹਾਂ ਨੇ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਸਭ ਤੋਂ ਪਹਿਲਾਂ ਅੱਗ ਉੱਤੇ ਕਾਬੂ ਪਾਉਣ ਦਾ ਯਤਨ ਕੀਤਾ ਅਤੇ ਇਸ ਤੋਂ ਬਾਅਦ ਛੇਤੀ ਹੀ ਅੱਗ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


 



ਇਹ ਵੀ ਪੜ੍ਹੋ: Jalandhar News: ਸਰਕਾਰੀ ਅਫਸਰ ਦੱਸ ਮਾਰ ਰਹੇ ਸੀ ਠੱਗੀਆਂ, ਜਾਅਲੀ ਪੱਤਰਕਾਰ ਵੀ ਸ਼ਾਮਲ, ਪੁਲਿਸ ਨੇ ਖੋਲ੍ਹੀ ਪੋਲ