ਚੰਡੀਗੜ੍ਹ: ਪੰਜਾਬ ਪੁਲਿਸ ਵਿੱਚ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਦੇ ਕਾਰਜਕਾਲ ਵਿੱਚ ਵਾਧਾ ਕੀਤਾ ਗਿਆ ਹੈ। ਤਾਜ਼ਾ ਜਾਰੀ ਨੋਟਿਸ ਵਿੱਚ ਇਨ੍ਹਾਂ 47218 ਮੁਲਾਜ਼ਮਾਂ ਦਾ ਕਾਰਜਕਾਲ 31 ਮਈ, 2022 ਤੱਕ ਵਧਾਇਆ ਗਿਆ ਹੈ। ਇਹ ਮੁਲਾਜ਼ਮਾਂ ਦੀ ਆਰਜ਼ੀ ਭਾਰਤੀ ਹੈ।
ਇਹ ਵੀ ਪੜ੍ਹੋ
ਪੰਜਾਬ 'ਚ ਪਿਛਲੇ ਸਾਲਾਂ ਨਾਲੋਂ ਕਤਲ ਕੇਸ ਘਟੇ, ਡੀਜੀਪੀ ਭਵਰਾ ਨੇ ਜਨਤਾ ਸਾਹਮਣੇ ਰੱਖੇ ਅੰਕੜੇ
ਪੰਜਾਬ ਵਿੱਚ ਨਿੱਤ ਵਾਪਰ ਰਹੀਆਂ ਕਤਲ ਦੀਆਂ ਵਾਰਦਾਤਾਂ ਮਗਰੋਂ ਅੱਜ ਡੀਜੀਪੀ ਵੀਕੇ ਭਵਰਾ ਨੇ ਜਨਤਾ ਸਾਹਮਣੇ ਅੰਕੜੇ ਰੱਖਦਿਆਂ ਆਪਣਾ ਪੱਖ ਪੇਸ਼ ਕੀਤਾ ਹੈ। ਉਨ੍ਹਾਂ ਨੇ ਸੂਬੇ ਵਿੱਚ ਕਤਲਾਂ ਦੀ ਗਿਣਤੀ ਵਧਣ ਦੇ ਵਿਰੋਧੀ ਧਿਰ (ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ) ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਸਾਲ ਹੁਣ ਤੱਕ 158 ਕਤਲ ਹੋਏ ਹਨ ਜਦੋਂਕਿ 2021 ਤੇ 2020 ਵਿੱਚ ਇਹ ਅੰਕੜਾ ਕ੍ਰਮਵਾਰ 725 ਤੇ 757 ਸੀ।
ਡੀਜੀਪੀ ਭਵਰਾ ਨੇ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਇਸ ਸਾਲ ਕਤਲਾਂ ਦੀ ਮਾਸਿਕ ਔਸਤ 50 ਹੈ ਤੇ ਪਹਿਲਾਂ ਇਹ 65 ਤੋਂ 70 ਰਹਿੰਦੀ ਸੀ। ਉਨ੍ਹਾਂ ਕਿਹਾ, ‘‘ਮੈਂ ਨਹੀਂ ਕਹਿੰਦਾ ਕਿ ਇਹ ਖ਼ੁਸ਼ਗਵਾਰ ਹਾਲਾਤ ਹਨ, ਪਰ ਪਿਛਲੇ ਸਾਲਾਂ ਦੇ ਮੁਕਾਬਲੇ ਇਹ ਅੰਕੜਾ ਘੱਟ ਹੈ। ਸਾਨੂੰ ਇਹ ਅੰਕੜਾ ਹੋਰ ਹੇਠਾਂ ਲਿਆਉਣ ਦੀ ਲੋੜ ਹੈ।’’
ਉਨ੍ਹਾਂ ਕਿਹਾ ਕਿ ਇਸ ਸਾਲ ਰਿਪੋਰਟ ਹੋਏ 158 ਕਤਲਾਂ ਵਿੱਚੋਂ 6 ਕੇਸਾਂ ਵਿੱਚ ਗੈਂਗਸਟਰਾਂ ਦੀ ਸ਼ਮੂਲੀਅਤ ਸੀ। ਉਨ੍ਹਾਂ ਕਿਹਾ, ‘‘ਅਸੀਂ ਇਨ੍ਹਾਂ ਕੇਸਾਂ ਦੀ ਪੈੜ ਨੱਪੀ ਸੀ ਤੇ ਇਸ ਵਿੱਚ ਗੈਂਗਸਟਰਾਂ ਦੀ ਭੂਮਿਕਾ ਸੀਮਤ ਹੈ। ਸਾਨੂੰ ਪਤਾ ਹੈ ਕਿਸ ਨੇ ਰੇਕੀ ਕੀਤੀ ਤੇ ਕਿਸ ਨੇ ਗੋਲੀਆਂ ਚਲਾਈਆਂ। ਇਨ੍ਹਾਂ ਕੇਸਾਂ ਵਿਚ ਹੁਣ ਤੱਕ 24 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸੱਤ ਪਿਸਤੌਲਾਂ ਤੇ ਇੰਨੇ ਹੀ ਵਾਹਨ ਬਰਾਮਦ ਕੀਤੇ ਗਏ ਹਨ।’’