ਪੜਚੋਲ ਕਰੋ

ਝੂਠੇ ਪੁਲਿਸ ਮੁਕਾਬਲਿਆਂ ਦੀ ਬਲੀ ਚੜ੍ਹੇ ਨੌਜਵਾਨਾਂ ਦੇ ਪਰਿਵਾਰ ਕੈਪਟਨ ਸਰਕਾਰ ਤੋਂ ਖਫਾ

ਚੰਡੀਗੜ੍ਹ: ਖਾੜਕੂਵਾਦ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਸਿੱਖ ਨੌਜਵਾਨਾਂ ਦੇ ਪਰਿਵਾਰ ਕੈਪਟਨ ਸਰਕਾਰ ਤੋਂ ਖਫਾ ਹਨ। ਇਸ ਦਾ ਕਾਰਨ ਕੈਪਟਨ ਸਰਕਾਰ ਵੱਲੋਂ ਇਨ੍ਹਾਂ ਕੇਸਾਂ ਵਿੱਚ ਘਿਰੇ ਪੁਲਿਸ ਅਧਿਕਾਰੀਆਂ ਨੂੰ ਮੁਆਫ਼ੀ ਦਿਵਾਉਣ ਲਈ ਸ਼ੁਰੂ ਕੀਤੀ ਕਾਰਵਾਈ ਹੈ। ਇਸ ਬਾਰੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕੈਪਟਨ ਸਰਕਾਰ ਨੂੰ ਘੇਰਿਆ ਹੈ।   ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਾਲੇ ਦੌਰ ਦੌਰਾਨ ਨਿਰਦੋਸ਼ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ-ਮੁਕਾਇਆ ਗਿਆ ਸੀ। ਇਸ ਖਿਲਾਫ ਉਹ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਨਸਾਫ਼ ਲਈ ਲੜਾਈ ਲੜ ਰਹੇ ਹਨ। ਹੁਣ ਜਦੋਂ ਸੀਬੀਆਈ ਨੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਸ਼ੁਰੂ ਕੀਤੀ ਹੈ ਤਾਂ ਪੰਜਾਬ ਪੁਲਿਸ ਵੱਲੋਂ ਕਸੂਰਵਾਰ ਅਧਿਕਾਰੀਆਂ ਨੂੰ ਮੁਆਫ਼ੀ ਦਿਵਾਉਣ ਦੇ ਰਾਹ ਤੁਰ ਪਈ ਹੈ। ਪੀੜਤ ਪਰਿਵਾਰਾਂ ਨੇ ਕਿਹਾ ਕਿ ਲੰਮੇ ਅਰਸੇ ਬਾਅਦ ਆਸ ਬੱਝੀ ਸੀ ਤੇ ਪੰਜਾਬ ਸਰਕਾਰ ਨੂੰ ਵੀ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲੋਂ ਝੂਠੇ ਪੁਲਿਸ ਮੁਕਾਬਲਿਆਂ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਮੁਆਫ਼ ਕਰਨ ਦੀ ਕੀਤੀ ਮੰਗ ਪੀੜਤ ਪਰਿਵਾਰਾਂ ਨਾਲ ਬੇਇਨਸਾਫ਼ੀ ਹੈ। ਪੁਲਿਸ ਵੱਲੋਂ ਜੁਲਾਈ 1993 ਵਿੱਚ ਘਰੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਗੁਲਸ਼ਨ ਕੁਮਾਰ ਦੇ ਭਰਾ ਪਰਵੀਨ ਕੁਮਾਰ ਨੇ ਕਿਹਾ ਕਿ ਉਹ 26 ਸਾਲ ਤੋਂ ਇਨਸਾਫ਼ ਲਈ ਲੜਾਈ ਲੜ ਰਹੇ ਹਨ। ਬੀਬੀ ਸੁਖਵੰਤ ਕੌਰ (76), ਦਾ ਪਤੀ ਤੇ ਵੱਡਾ ਬੇਟਾ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਸੀਬੀਆਈ ਨੇ ਹਾਲ ਹੀ ਵਿੱਚ ਮੁਹਾਲੀ ਵਿੱਚ ਕੇਸ ਦੀ ਸੁਣਵਾਈ ਸ਼ੁਰੂ ਕੀਤੀ ਹੈ। ਉਨ੍ਹਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਇਨਸਾਫ਼ ਦੀ ਆਸ ਬੱਝੀ ਹੈ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੋਸ਼ੀਆਂ ਨੂੰ ਮੁਆਫ਼ੀ ਦਿਵਾਉਣ ਦੀ ਕਾਰਵਾਈ ਤੋਂ ਪਿੱਛੇ ਹਟੇ। ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਨੂੰ ਵੀ ਝੂਠੇ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪੁਲਿਸ ਅਧਿਕਾਰੀਆਂ ਦੀ ਮੁਆਫ਼ੀ ਕਰਨ ਲਈ ਗ੍ਰਹਿ ਮੰਤਰਾਲੇ ਕੋਲੋਂ ਕੀਤੀ ਮੰਗ ਦੀ ਨਿੰਦਾ ਕੀਤੀ ਹੈ।

ਟਾਪ ਹੈਡਲਾਈਨ

Fatehgarh Sahib 'ਚ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ, ਖੇਤ 'ਚ ਮੋਟਰ ਚਲਾਉਂਦੇ ਸਮੇਂ ਵਾਪਰਿਆ ਹਾਦਸਾ
Fatehgarh Sahib 'ਚ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ, ਖੇਤ 'ਚ ਮੋਟਰ ਚਲਾਉਂਦੇ ਸਮੇਂ ਵਾਪਰਿਆ ਹਾਦਸਾ
AAP ਨੇ ਪੰਜਾਬ ਕਾਂਗਰਸ 'ਤੇ ਟਿਕਟਾਂ ਵੇਚਣ ਦੇ ਲਗਾਏ ਆਰੋਪ ,ਪੰਨੂ ਬੋਲੇ- ਡਿਫੈਂਡਰ ਦੇ ਬਦਲੇ ਵੰਡੀਆਂ ਗਈਆਂ ਟਿਕਟਾਂ 
AAP ਨੇ ਪੰਜਾਬ ਕਾਂਗਰਸ 'ਤੇ ਟਿਕਟਾਂ ਵੇਚਣ ਦੇ ਲਗਾਏ ਆਰੋਪ ,ਪੰਨੂ ਬੋਲੇ- ਡਿਫੈਂਡਰ ਦੇ ਬਦਲੇ ਵੰਡੀਆਂ ਗਈਆਂ ਟਿਕਟਾਂ 
MP ਰੰਧਾਵਾ ਦੀ ਗੈਰਕਾਨੂੰਨੀ ਮਾਈਨਿੰਗ 'ਤੇ ਛਾਪੇਮਾਰੀ , 2 JCB ਨਾਲ ਹੋ ਰਹੀ ਸੀ ਖੁਦਾਈ, ਵਾਹਨ ਛੱਡ ਕੇ ਭੱਜੇ ਲੋਕ, ਇੱਕ ਗ੍ਰਿਫ਼ਤਾਰ
MP ਰੰਧਾਵਾ ਦੀ ਗੈਰਕਾਨੂੰਨੀ ਮਾਈਨਿੰਗ 'ਤੇ ਛਾਪੇਮਾਰੀ , 2 JCB ਨਾਲ ਹੋ ਰਹੀ ਸੀ ਖੁਦਾਈ, ਵਾਹਨ ਛੱਡ ਕੇ ਭੱਜੇ ਲੋਕ, ਇੱਕ ਗ੍ਰਿਫ਼ਤਾਰ
Pathankot News : ਖੇਤ 'ਚ ਬੰਬ ਵਰਗੀ ਸ਼ੱਕੀ ਵਸਤੂ ਮਿਲਣ ਨਾਲ ਹੜਕੰਪ, ਖੇਤ 'ਚ ਕੰਮ ਕਰਦੇ ਕਿਸਾਨ ਨੇ ਪੁਲਿਸ ਨੂੰ ਦਿੱਤੀ ਸੂਚਨਾ 
Pathankot News : ਖੇਤ 'ਚ ਬੰਬ ਵਰਗੀ ਸ਼ੱਕੀ ਵਸਤੂ ਮਿਲਣ ਨਾਲ ਹੜਕੰਪ, ਖੇਤ 'ਚ ਕੰਮ ਕਰਦੇ ਕਿਸਾਨ ਨੇ ਪੁਲਿਸ ਨੂੰ ਦਿੱਤੀ ਸੂਚਨਾ 

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Neymar Retirement: ਬ੍ਰਾਜ਼ੀਲ ਦੇ ਵਿਸ਼ਵ ਕੱਪ ਤੋਂ ਬਾਹਰ ਹੁੰਦਿਆਂ ਹੀ ਨੇਮਾਰ ਨੇ ਲਿਆ ਸੰਨਿਆਸ, ਤੋੜਿਆ ਕਰੋੜਾਂ ਫੈਨਸ ਦਾ ਦਿਲ
Neymar Retirement: ਬ੍ਰਾਜ਼ੀਲ ਦੇ ਵਿਸ਼ਵ ਕੱਪ ਤੋਂ ਬਾਹਰ ਹੁੰਦਿਆਂ ਹੀ ਨੇਮਾਰ ਨੇ ਲਿਆ ਸੰਨਿਆਸ, ਤੋੜਿਆ ਕਰੋੜਾਂ ਫੈਨਸ ਦਾ ਦਿਲ
ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ, ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠ ਦੱਬੇ ਲੋਕ; 6 ਦੀ ਮੌਤ
ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ, ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠ ਦੱਬੇ ਲੋਕ; 6 ਦੀ ਮੌਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਜੁਲਾਈ 2026
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ
Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ
LPG ਬਾਰੇ ਵੱਡੀ ਖ਼ਬਰ , ਸਰਕਾਰ ਨੇ LNG ਸਪਲਾਈ 'ਤੇ ਲੱਗੀ ਪਾਬੰਦੀ ਹਟਾਈ, ਹੁਣ ਹੋਰਮੁਜ਼ ਰਾਹੀਂ ਭਾਰਤ ਪਹੁੰਚੇਗੀ ਗੈਸ
LPG ਬਾਰੇ ਵੱਡੀ ਖ਼ਬਰ , ਸਰਕਾਰ ਨੇ LNG ਸਪਲਾਈ 'ਤੇ ਲੱਗੀ ਪਾਬੰਦੀ ਹਟਾਈ, ਹੁਣ ਹੋਰਮੁਜ਼ ਰਾਹੀਂ ਭਾਰਤ ਪਹੁੰਚੇਗੀ ਗੈਸ
Traffic Rules : ਇੱਕੋ ਦਿਨ 'ਚ ਇੱਕੋ ਗਲਤੀ ਲਈ ਕਿੰਨੀ ਵਾਰ ਕੱਟ ਸਕਦਾ ਹੈ ਚਲਾਨ? ਜਾਣੋ ਟ੍ਰੈਫਿਕ ਨਿਯਮ
Traffic Rules : ਇੱਕੋ ਦਿਨ 'ਚ ਇੱਕੋ ਗਲਤੀ ਲਈ ਕਿੰਨੀ ਵਾਰ ਕੱਟ ਸਕਦਾ ਹੈ ਚਲਾਨ? ਜਾਣੋ ਟ੍ਰੈਫਿਕ ਨਿਯਮ
Embed widget