ਪੜਚੋਲ ਕਰੋ
Farmer Protest: ਵੱਡੀ ਖ਼ਬਰ ! ਸ਼ੰਭੂ ਬਾਰਡਰ ਤੇ ਕਿਸਾਨ ਨੇ ਸਲਫਾਸ ਖਾਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼, ਦਿੱਲੀ ਜਾਣ ਤੋਂ ਰੋਕੇ ਜਾਣ ਬਾਅਦ ਚੁੱਕਿਆ ਕਦਮ
ਹਰਿਆਣਾ-ਪੰਜਾਬ ਦੇ ਸ਼ੰਭੂ ਸਰਹੱਦ 'ਤੇ ਸ਼ਨੀਵਾਰ ਨੂੰ ਇੱਕ ਕਿਸਾਨ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਸ ਦੀ ਪੁਸ਼ਟੀ ਕਿਸਾਨ ਆਗੂ ਤੇਜਵੀਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਪਤਾ ਲੱਗਾ ਹੈ ਕਿ ਖੰਨਾ ਦੇ ਕਿਸਾਨ ਨੇ ਸਲਫਾਸ ਨਿਗਲ ਲਈ ਉਸ ਨੂੰ ਹਸਪਤਾਲ ਲੈ ਗਏ ਹਨ। ਸਾਡੀ ਟੀਮ ਜਾ ਰਹੀ ਹੈ। ਇਸ ਬਾਰੇ ਪਤਾ ਲਗਾ ਰਹੇ ਹਨ।

Farmer Protest
Source : Abp Live
Farmer Protest: ਹਰਿਆਣਾ-ਪੰਜਾਬ ਦੇ ਸ਼ੰਭੂ ਸਰਹੱਦ 'ਤੇ ਸ਼ਨੀਵਾਰ ਨੂੰ ਇੱਕ ਕਿਸਾਨ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਸ ਦੀ ਪੁਸ਼ਟੀ ਕਿਸਾਨ ਆਗੂ ਤੇਜਵੀਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਪਤਾ ਲੱਗਾ ਹੈ ਕਿ ਖੰਨਾ ਦੇ ਕਿਸਾਨ ਨੇ ਸਲਫਾਸ ਨਿਗਲ ਲਈ ਉਸ ਨੂੰ ਹਸਪਤਾਲ ਲੈ ਗਏ ਹਨ। ਸਾਡੀ ਟੀਮ ਜਾ ਰਹੀ ਹੈ। ਇਸ ਬਾਰੇ ਪਤਾ ਲਗਾ ਰਹੇ ਹਨ।
ਕਿਸਾਨ ਦੀ ਪਛਾਣ ਜੋਧ ਸਿੰਘ ਵਾਸੀ ਖੰਨਾ, ਲੁਧਿਆਣਾ ਵਜੋਂ ਹੋਈ ਹੈ। ਉਹ ਸ਼ਨੀਵਾਰ ਨੂੰ ਹੀ ਮੋਰਚੇ 'ਤੇ ਪਹੁੰਚ ਗਿਆ ਸੀ। ਸੰਭਾਵਨਾ ਹੈ ਕਿ ਕਿਸਾਨਾਂ ਨੂੰ ਦਿੱਲੀ ਨਾ ਜਾਣ ਦੇਣ ਤੋਂ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ ਹੈ। ਫਿਲਹਾਲ ਸੀਆਈਡੀ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹੋਰ ਪੜ੍ਹੋ























