ਅੰਮ੍ਰਿਤਸਰ: ਦਿੱਲੀ 'ਚ ਲਗਾਤਾਰ ਵਧ ਰਹੇ ਧੂੰਏ ਨੂੰ ਦਿੱਲੀ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲੀ ਸਾੜਨ ਲਈ ਜ਼ਿੰਮੇਵਾਰ ਦੱਸੀਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਬਾਰੇ ਸੋਚਣ ਦੀ ਅਪੀਲ ਕੀਤੀ ਸੀ। ਧਰ ਹੀ ਪੰਜਾਬ ਦੇ ਕਿਸਾਨਾਂ ਨੇ ਇਸ 'ਤੇ ਆਪਣੀ ਮਜਬੂਰੀ ਦੱਸਦੇ ਹੋਏ ਕਿਹਾ ਕਿ ਸਾਡੇ ਕੋਲ ਕੋਈ ਹੋਰ ਹਿੱਲਾ ਵੀ ਹੀਂ ਬਚਦਾ, ਕਿਉਂਕਿ ਸਰਕਾਰ ਸਾਡੀ ਬਾਂਹ ਕਦੇ ਵੀ ਨਹੀਂ ਫੜਦੀ।

ਅੰਮ੍ਰਿਤਸਰ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਵੀ ਪਰਾਲੀ ਨੂੰ ਅੱਗ ਲਗਾਈ ਗਈ ਸੀ ਇਸ 'ਤੇ ਜਦੋਂ ਏਬੀਪੀ ਸਾਂਝਾ ਨੇ ਕਿਸਾਨਾਂ ਦੀ ਪ੍ਰਤੀਕਿਰਿਆ ਜਾਣਨੀ ਚਾਹੀ ਤਾਂ ਕਿਸਾਨਾਂ ਨੇ ਦੱਸਿਆ ਕਿ ਜੇਕਰ ਉਹ ਪਰਾਲੀ ਨਾ ਸਾੜਨ ਤਾਂ ਉਨ੍ਹਾਂ ਕੋਲੋਂ ਕੋਈ ਵੀ ਚਾਰਾ ਨਹੀਂ ਬਚਦਾ ਜਾਂ ਤਾਂ ਸਰਕਾਰ ਇਸ ਪਰਾਲੀ ਨੂੰ ਸੰਭਾਲਣ ਲਈ ਸਾਡੀ ਮਦਦ ਕਰੇ ਜਾਂ ਸਾਨੂੰ ਪ੍ਰਤੀ ਏਕੜ ਇਸ ਦੇ ਲਈ ਯੋਗ ਮੁਆਵਜ਼ਾ ਦੇਵੇ ਤਾਂ ਕਿ ਅਸੀਂ ਇਸ ਪਰਾਲੀ ਨੂੰ ਟਿਕਾਣੇ ਲਾ ਸਕੀਏ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਸਾਡੇ ਕੋਲ ਤਾਂ ਲੇਬਰ ਵੀ ਨਹੀਂ ਅਤੇ ਲੇਬਰ ਨੂੰ ਦੇਣ ਲਈ ਪੈਸੇ ਵੀ ਨਹੀਂ

ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਸੀਂ ਪਰਾਲੀ ਨਹੀਂ ਸਾੜਦੇ ਜਾਂ ਤਾਂ ਫਿਰ ਸਾਡੀ ਕਣਕ ਦੀ ਫਸਲ ਲੇਟ ਹੋ ਜਾਂਦੀ ਹੈ ਕਿਸਾਨ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਉਹ ਆਪ ਵੱਡੀ ਮੁਸ਼ਕਿਲ ਦੇ 'ਚ ਹਨ ਅਤੇ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਪਰਾਲੀ ਸਾੜਨ ਨਾਲ ਜ਼ਮੀਨ ਦਾ ਵੀ ਨੁਕਸਾਨ ਹੁੰਦਾ ਹੈ ਪਰ ਉਨ੍ਹਾਂ ਦੇ ਕੋਲ ਕੋਈ ਵੀ ਹੱਲ ਨਾ ਹੋਣ ਕਰਕੇ ਉਹ ਮਜਬੂਰ ਹਨ।

ਦਿੱਲੀ 'ਚ ਲਗਾਤਾਰ ਵਧ ਰਹੇ ਪ੍ਰਦੂਸ਼ਣ 'ਤੇ ਕਿਸਾਨਾਂ ਨੇ ਕਿਹਾ ਕਿ ਕਿਸਾਨੀ ਕਦੀ ਵੀ ਏਨੇ ਵੱਡੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਹੋ ਸਕਦੀ ਕਿਉਂਕਿ ਪੰਜਾਬ ਦੇ ਕਿਸੇ ਵੀ ਸ਼ਹਿਰ 'ਚ ਤਾਂ ਇਨ੍ਹਾਂ ਧੂੰਆਂ ਇਕੱਠਾ ਨਹੀਂ ਹੋਇਆ ਤਾਂ ਫਿਰ ਇਕੱਠਾ ਹੋਇਆ ਉਸ ਲਈ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਕਿਵੇਂ ਹਨ ਦਿੱਲੀ ਦੇ ਟ੍ਰੈਫਿਕ ਹੀ ਇਸ ਲਈ ਜ਼ਿੰਮੇਵਾਰ ਹੈ