ਪੜਚੋਲ ਕਰੋ

ਕਿਸਾਨ ਅੰਦੋਲਨ 'ਤੇ ਹਾਹਾਕਾਰ, ਕਿਸਾਨ ਧਿਰਾਂ 'ਚ ਮਤਭੇਦ, ਕੈਪਟਨ-ਮੋਦੀ ਫਿਕਰਮੰਦ, ਸੁਖਬੀਰ ਬਾਦਲ ਦੀ ਨਵੀਂ ਸਲਾਹ

ਕਿਸਾਨ ਅੰਦੋਲਨ ਨੇ ਕੇਂਦਰ ਤੇ ਪੰਜਾਬ ਸਰਕਾਰ ਦੇ ਨੱਕ 'ਚ ਦਮ ਕਰ ਦਿੱਤਾ ਹੈ। ਦੂਜੇ ਪਾਸੇ ਇੱਕਜੁਟ ਹੋਈਆਂ 31 ਕਿਸਾਨ ਜਥੇਬੰਦੀਆਂ ਵਿਚਾਲੇ ਵੀ ਸੰਘਰਸ਼ ਨੂੰ ਜਾਰੀ ਰੱਖਣ ਬਾਰੇ ਮੱਤਭੇਦ ਪੈਦਾ ਹੈ ਗਿਆ ਹੈ। ਕੁਝ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਣਕ ਦੀ ਬਿਜਾਈ ਲਈ ਖਾਦਾਂ ਤੇ ਥਰਮਲਾਂ ਲਈ ਕੋਲੇ ਦੀ ਕਿੱਲਤ ਨੂੰ ਦੇਖਦਿਆਂ ਮਾਲ ਗੱਡੀਆਂ ਨੂੰ ਲੰਘਣ ਦਿੱਤਾ ਹੈ। ਕੁਝ ਜਥੇਬੰਦੀਆਂ ਇਹ ਵੀ ਕਹਿਣ ਲੱਗੀਆਂ ਹਨ ਕਿ ਕਣਕ ਦੀ ਬਿਜਾਈ ਤੱਕ ਅੰਦੋਲਨ ਮੁਲਤਵੀ ਕਰ ਦਿੱਤਾ ਜਾਵੇ।

ਚੰਡੀਗੜ੍ਹ: ਕਿਸਾਨ ਅੰਦੋਲਨ ਨੇ ਕੇਂਦਰ ਤੇ ਪੰਜਾਬ ਸਰਕਾਰ ਦੇ ਨੱਕ 'ਚ ਦਮ ਕਰ ਦਿੱਤਾ ਹੈ। ਦੂਜੇ ਪਾਸੇ ਇੱਕਜੁਟ ਹੋਈਆਂ 31 ਕਿਸਾਨ ਜਥੇਬੰਦੀਆਂ ਵਿਚਾਲੇ ਵੀ ਸੰਘਰਸ਼ ਨੂੰ ਜਾਰੀ ਰੱਖਣ ਬਾਰੇ ਮੱਤਭੇਦ ਪੈਦਾ ਹੈ ਗਿਆ ਹੈ। ਕੁਝ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਣਕ ਦੀ ਬਿਜਾਈ ਲਈ ਖਾਦਾਂ ਤੇ ਥਰਮਲਾਂ ਲਈ ਕੋਲੇ ਦੀ ਕਿੱਲਤ ਨੂੰ ਦੇਖਦਿਆਂ ਮਾਲ ਗੱਡੀਆਂ ਨੂੰ ਲੰਘਣ ਦਿੱਤਾ ਹੈ। ਕੁਝ ਜਥੇਬੰਦੀਆਂ ਇਹ ਵੀ ਕਹਿਣ ਲੱਗੀਆਂ ਹਨ ਕਿ ਕਣਕ ਦੀ ਬਿਜਾਈ ਤੱਕ ਅੰਦੋਲਨ ਮੁਲਤਵੀ ਕਰ ਦਿੱਤਾ ਜਾਵੇ। ਦੂਜੇ ਪਾਸੇ ਕੁਝ ਜਥੇਬੰਦੀਆਂ ਅੰਦੋਲਨ ਨੂੰ ਜਿਓਂ ਦਾ ਤਿਓਂ ਜਾਰੀ ਰੱਖਣ ਲਈ ਦ੍ਰਿੜ੍ਹ ਹਨ। ਇਨ੍ਹਾਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਿਸਾਨ ਅੰਦਲੋਨ ਜੇਕਰ ਮੱਠਾ ਪੈ ਗਿਆ ਤਾਂ ਮੋਦੀ ਸਰਕਾਰ ਦਾ ਰੁਖ ਬਦਲ ਸਕਦਾ ਹੈ। ਉਂਝ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਦੀ ਅਗਲੀ ਰੂਪ ਰੇਖਾ ਹੁਣ 13 ਅਕਤੂਬਰ ਨੂੰ ਉਲੀਕੀ ਜਾਵੇਗੀ। ਇਸ ਬਾਰੇ ਵਿਚਾਰ ਲਈ ਕਿਰਤੀ ਕਿਸਾਨ ਯੂਨੀਅਨ ਦੇ ਸੱਦੇ ’ਤੇ ਸ਼ਨੀਵਾਰ ਨੂੰ ਬਰਨਾਲਾ ਵਿੱਚ ਮੀਟਿੰਗ ਸੱਦੀ ਸੀ। ਆਪਸੀ ਮੱਤਭੇਦ ਕਰਕੇ ਅੱਧੀ ਦਰਜਨ ਦੇ ਕਰੀਬ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਮੀਟਿੰਗ ਵਿੱਚ ਨਹੀਂ ਪਹੁੰਚੇ ਸੀ। ਇਸ ਕਾਰਨ ਮੀਟਿੰਗ ਰੱਦ ਕਰਨੀ ਪਈ। ਹੁਣ ਸਾਰੀਆਂ ਜਥੇਬੰਦੀਆਂ ਨੇ 13 ਅਕਤੂਬਰ ਨੂੰ ਜਲੰਧਰ ਵਿੱਚ ਮੀਟਿੰਗ ਸੱਦ ਲਈ ਹੈ। ਯਾਦ ਰਹੇ ਸੂਬੇ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਪਹਿਲੀ ਅਕਤੂਬਰ ਤੋਂ ਆਰੰਭਿਆ ਅੰਦੋਲਨ ਜਾਰੀ ਹੈ। ਇਸ ਬਾਰੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਰੇਲ ਜਾਮ, ਬੀਜੇਪੀ ਲੀਡਰਾਂ ਦੇ ਘਰਾਂ ਅੱਗੇ, ਟੌਲ ਪਲਾਜ਼ਿਆਂ, ਸ਼ਾਪਿੰਗ ਮਾਲਜ਼, ਅਡਾਨੀ ਸਾਈਲੋ ਗੁਦਾਮ, 23 ਰਿਲਾਇੰਸ ਪੈਟਰੋਲ ਪੰਪਾਂ, 7 ਐਸਆਰ ਪੰਪਾਂ ਤੇ 1 ਪ੍ਰਾਈਵੇਟ ਥਰਮਲ ਪਲਾਂਟ ’ਚ ਇਹ ਧਰਨੇ ਦਿਨ-ਰਾਤ ਜਾਰੀ ਹਨ। ਉਧਰ, ਕਿਸਾਨਾਂ ਦੇ ਸੰਘਰਸ਼ ਨੂੰ ਵੇਖ ਕੇਂਦਰ ਵਿਚਲੀ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਕਾਫੀ ਫਿਕਰਮੰਦ ਹੈ। ਪੰਜਾਬ ਸਰਕਾਰ ਪਹਿਲਾਂ ਸੰਘਰਸ਼ ਦਾ ਸਾਥ ਦੇ ਰਹੀ ਸੀ ਪਰ ਹੁਣ ਕਿਸਾਨਾਂ ਨੂੰ ਜਿੱਦ ਛੱਡਣ ਦੀਆਂ ਅਪੀਲਾਂ ਕਰਨ ਲੱਗੀ ਹੈ। ਉਧਰ, ਕੇਂਦਰ ਵਿਚਲੀ ਬੀਜੇਪੀ ਸਰਕਾਰ ਵੀ ਕਿਸਾਨਾਂ ਨਾਲ ਗੱਲਬਾਤ ਦਾ ਰਾਹ ਲੱਭ ਰਹੀ ਹੈ। ਸਰਕਾਰ ਨੇ ਕਿਸਾਨਾਂ ਨਾਲ ਚਰਚਾ ਲਈ ਅਫਸਰਾਂ ਦੀ ਡਿਊਟੀ ਲਾਈ ਪਰ ਗੱਲ਼ ਕਿਸੇ ਸਿਰੇ ਨਹੀਂ ਲੱਗੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਲਾਹ ਦਿੱਤੀ ਹੈ ਕਿ ਉਹ ਖੁਦ ਕਿਸਾਨਾਂ ਨਾਲ ਮੀਟਿੰਗ ਕਰਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Gurmeet Ram Rahim:  ਦਿੱਲੀ ਚੋਣਾਂ ਤੋਂ ਪਹਿਲਾਂ ਜੇਲ੍ਹੋਂ ਬਾਹਰ ਆ ਰਾਮ ਰਹੀਮ ਨੇ ਸਿਰਸਾ 'ਚ ਲਾਏ ਡੇਰੇ, ਹਰ ਵਾਰ ਵੋਟਾਂ ਤੋਂ ਪਹਿਲਾਂ ਕਿਵੇਂ ਮਿਲਦੀ ਪੈਰੋਲ ?
Gurmeet Ram Rahim: ਦਿੱਲੀ ਚੋਣਾਂ ਤੋਂ ਪਹਿਲਾਂ ਜੇਲ੍ਹੋਂ ਬਾਹਰ ਆ ਰਾਮ ਰਹੀਮ ਨੇ ਸਿਰਸਾ 'ਚ ਲਾਏ ਡੇਰੇ, ਹਰ ਵਾਰ ਵੋਟਾਂ ਤੋਂ ਪਹਿਲਾਂ ਕਿਵੇਂ ਮਿਲਦੀ ਪੈਰੋਲ ?
Ambedkar Statue: ਡਾ. ਅੰਬੇਦਕਰ ਦਾ ਬੁੱਤ ਤੋੜਨ ਵਾਲਾ ਕੌਣ ? ਦੁਬਈ ਤੋਂ ਪਰਤ ਕਿਉਂ ਤੋੜਿਆ ਬੁੱਤ
Ambedkar Statue: ਡਾ. ਅੰਬੇਦਕਰ ਦਾ ਬੁੱਤ ਤੋੜਨ ਵਾਲਾ ਕੌਣ ? ਦੁਬਈ ਤੋਂ ਪਰਤ ਕਿਉਂ ਤੋੜਿਆ ਬੁੱਤ
ਅਰਵਿੰਦ ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਰ'ਤੀ ਵੱਡੀ ਮੰਗ
ਅਰਵਿੰਦ ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਰ'ਤੀ ਵੱਡੀ ਮੰਗ
ਖਨੌਰੀ ਸਰਹੱਦ 'ਤੇ ਡੱਲੇਵਾਲ ਨੇ ਕਰ'ਤਾ ਵੱਡਾ ਐਲਾਨ, ਤੁਸੀਂ ਵੀ ਸੁਣੋ ਕੀ ਕਿਹਾ...
ਖਨੌਰੀ ਸਰਹੱਦ 'ਤੇ ਡੱਲੇਵਾਲ ਨੇ ਕਰ'ਤਾ ਵੱਡਾ ਐਲਾਨ, ਤੁਸੀਂ ਵੀ ਸੁਣੋ ਕੀ ਕਿਹਾ...
Advertisement
ABP Premium

ਵੀਡੀਓਜ਼

ਗੁਰਮੀਤ ਰਾਮ ਰਹੀਮ ਨੂੰ ਫਿਰ ਮਿਲੀ ਪੈਰੋਲ, ਸਿਰਸਾ ਪਹੁੰਚਿਆ ਰਾਮ ਰਹੀਮਕਿਸਾਨਾਂ ਦਾ ਵੱਡਾ ਐਲਾਨ, ਸਰਵਨ ਸਿੰਘ ਪੰਧੇਰ ਨੇ ਕੀਤਾ ਐਲਾਨBhimrao Ambedkar| ਭੀਮਰਾਓ ਅੰਬੇਦਕਰ ਦੇ ਬੁੱਤ 'ਤੇ ਹਮਲਾ ਕਿਸਦੀ ਸਾਜਿਸ਼ ?World Record | ਇਸ ਸਿੱਖ ਨੇ ਕਰਤੀ ਕਮਾਲ, 7 ਮਹਾਂਦੀਪਾਂ ਦਾ ਬਣਿਆ ਜੇਤੂ | Antarctica Marathon|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gurmeet Ram Rahim:  ਦਿੱਲੀ ਚੋਣਾਂ ਤੋਂ ਪਹਿਲਾਂ ਜੇਲ੍ਹੋਂ ਬਾਹਰ ਆ ਰਾਮ ਰਹੀਮ ਨੇ ਸਿਰਸਾ 'ਚ ਲਾਏ ਡੇਰੇ, ਹਰ ਵਾਰ ਵੋਟਾਂ ਤੋਂ ਪਹਿਲਾਂ ਕਿਵੇਂ ਮਿਲਦੀ ਪੈਰੋਲ ?
Gurmeet Ram Rahim: ਦਿੱਲੀ ਚੋਣਾਂ ਤੋਂ ਪਹਿਲਾਂ ਜੇਲ੍ਹੋਂ ਬਾਹਰ ਆ ਰਾਮ ਰਹੀਮ ਨੇ ਸਿਰਸਾ 'ਚ ਲਾਏ ਡੇਰੇ, ਹਰ ਵਾਰ ਵੋਟਾਂ ਤੋਂ ਪਹਿਲਾਂ ਕਿਵੇਂ ਮਿਲਦੀ ਪੈਰੋਲ ?
Ambedkar Statue: ਡਾ. ਅੰਬੇਦਕਰ ਦਾ ਬੁੱਤ ਤੋੜਨ ਵਾਲਾ ਕੌਣ ? ਦੁਬਈ ਤੋਂ ਪਰਤ ਕਿਉਂ ਤੋੜਿਆ ਬੁੱਤ
Ambedkar Statue: ਡਾ. ਅੰਬੇਦਕਰ ਦਾ ਬੁੱਤ ਤੋੜਨ ਵਾਲਾ ਕੌਣ ? ਦੁਬਈ ਤੋਂ ਪਰਤ ਕਿਉਂ ਤੋੜਿਆ ਬੁੱਤ
ਅਰਵਿੰਦ ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਰ'ਤੀ ਵੱਡੀ ਮੰਗ
ਅਰਵਿੰਦ ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਰ'ਤੀ ਵੱਡੀ ਮੰਗ
ਖਨੌਰੀ ਸਰਹੱਦ 'ਤੇ ਡੱਲੇਵਾਲ ਨੇ ਕਰ'ਤਾ ਵੱਡਾ ਐਲਾਨ, ਤੁਸੀਂ ਵੀ ਸੁਣੋ ਕੀ ਕਿਹਾ...
ਖਨੌਰੀ ਸਰਹੱਦ 'ਤੇ ਡੱਲੇਵਾਲ ਨੇ ਕਰ'ਤਾ ਵੱਡਾ ਐਲਾਨ, ਤੁਸੀਂ ਵੀ ਸੁਣੋ ਕੀ ਕਿਹਾ...
ਰਾਮ ਰਹੀਮ ਪੈਰੋਲ 'ਤੇ ਮੁੜ ਆਇਆ ਬਾਹਰ, ਪੈਰੋਕਾਰਾਂ ਨੂੰ ਕੀਤੀ ਖਾਸ ਅਪੀਲ
ਰਾਮ ਰਹੀਮ ਪੈਰੋਲ 'ਤੇ ਮੁੜ ਆਇਆ ਬਾਹਰ, ਪੈਰੋਕਾਰਾਂ ਨੂੰ ਕੀਤੀ ਖਾਸ ਅਪੀਲ
Punjab School Time Change: ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ, ਜਾਣੋ ਹੁਣ ਕੀ ਹੋਵੇਗਾ ਸਕੂਲ ਲੱਗਣ ਦਾ ਟਾਈਮ?
ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ, ਜਾਣੋ ਹੁਣ ਕੀ ਹੋਵੇਗਾ ਸਕੂਲ ਲੱਗਣ ਦਾ ਟਾਈਮ?
ਅਮਰੂਦ ਦੇ ਪੱਤੇ ਵਾਲਾਂ ਦੇ ਲਈ ਵਰਦਾਨ, ਵਾਲਾਂ ਦਾ ਝੜਨਾ ਅਤੇ ਡੈਂਡਰਫ ਦੀ ਸਮੱਸਿਆ ਹੁੰਦੀ ਦੂਰ, ਜਾਣੋ ਵਰਤੋਂ ਦਾ ਸਹੀ ਤਰੀਕਾ
ਅਮਰੂਦ ਦੇ ਪੱਤੇ ਵਾਲਾਂ ਦੇ ਲਈ ਵਰਦਾਨ, ਵਾਲਾਂ ਦਾ ਝੜਨਾ ਅਤੇ ਡੈਂਡਰਫ ਦੀ ਸਮੱਸਿਆ ਹੁੰਦੀ ਦੂਰ, ਜਾਣੋ ਵਰਤੋਂ ਦਾ ਸਹੀ ਤਰੀਕਾ
Death: ਮਸ਼ਹੂਰ ਅਦਾਕਾਰਾ ਜ਼ਿੰਦਗੀ ਤੋਂ ਹਾਰੀ ਜੰਗ, ਇਸ ਬਿਮਾਰੀ ਨਾਲ ਹੋਈ ਮੌਤ; ਸਦਮੇ 'ਚ ਪਰਿਵਾਰ ਅਤੇ ਫੈਨਜ਼...
Death: ਮਸ਼ਹੂਰ ਅਦਾਕਾਰਾ ਜ਼ਿੰਦਗੀ ਤੋਂ ਹਾਰੀ ਜੰਗ, ਇਸ ਬਿਮਾਰੀ ਨਾਲ ਹੋਈ ਮੌਤ; ਸਦਮੇ 'ਚ ਪਰਿਵਾਰ ਅਤੇ ਫੈਨਜ਼...
Embed widget