ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਦਿੱਲੀ ਬਾਰਡਰ ਵੱਲ 20 ਹਾਜ਼ਰ ਕਿਸਾਨਾਂ ਵੱਲੋਂ ਕੂਚ, ਸਰਕਾਰ ਲਈ ਵੱਡੀ ਮੁਸੀਬਤ
ਅੱਜ ਪੰਜਾਬ ਵਿੱਚੋਂ 20 ਹਜ਼ਾਰ ਕਿਸਾਨਾਂ ਦਾ ਜੱਥਾ ਦਿੱਲੀ ਪੁਹੁੰਚ ਰਿਹਾ ਹੈ। ਇਹ ਜੱਥਾ ਕੱਲ੍ਹ ਪੰਜਾਬ ਤੋਂ ਚੱਲਿਆ ਸੀ ਤੇ ਰਾਤ ਜੀਂਦ ਪਹੁੰਚਿਆ ਸੀ। ਅੱਜ ਜੱਥਾ ਜੀਂਦ ਤੋਂ ਦਿੱਲੀ ਵੱਲ ਕੂਚ ਕੀਤਾ ਹੈ। ਇਹ ਜੱਥਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਪੰਜਾਬ ਦੇ ਜ਼ਿਲ੍ਹਿਆਂ ਸੰਗਰੂਰ, ਬਰਨਾਲਾ, ਲੁਧਿਆਣਾ ਤੇ ਮਾਨਸਾ ਤੋਂ ਰਵਾਨਾ ਹੋਇਆ ਹੈ।
![ਦਿੱਲੀ ਬਾਰਡਰ ਵੱਲ 20 ਹਾਜ਼ਰ ਕਿਸਾਨਾਂ ਵੱਲੋਂ ਕੂਚ, ਸਰਕਾਰ ਲਈ ਵੱਡੀ ਮੁਸੀਬਤ farmer protest against agriculture act in punjab ਦਿੱਲੀ ਬਾਰਡਰ ਵੱਲ 20 ਹਾਜ਼ਰ ਕਿਸਾਨਾਂ ਵੱਲੋਂ ਕੂਚ, ਸਰਕਾਰ ਲਈ ਵੱਡੀ ਮੁਸੀਬਤ](https://static.abplive.com/wp-content/uploads/sites/5/2020/12/27161903/farmer-protest.jpeg?impolicy=abp_cdn&imwidth=1200&height=675)
ਨਵੀਂ ਦਿੱਲੀ: ਅੱਜ ਪੰਜਾਬ ਵਿੱਚੋਂ 20 ਹਜ਼ਾਰ ਕਿਸਾਨਾਂ ਦਾ ਜੱਥਾ ਦਿੱਲੀ ਪੁਹੁੰਚ ਰਿਹਾ ਹੈ। ਇਹ ਜੱਥਾ ਕੱਲ੍ਹ ਪੰਜਾਬ ਤੋਂ ਚੱਲਿਆ ਸੀ ਤੇ ਰਾਤ ਜੀਂਦ ਪਹੁੰਚਿਆ ਸੀ। ਅੱਜ ਜੱਥਾ ਜੀਂਦ ਤੋਂ ਦਿੱਲੀ ਵੱਲ ਕੂਚ ਕੀਤਾ ਹੈ। ਇਹ ਜੱਥਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਪੰਜਾਬ ਦੇ ਜ਼ਿਲ੍ਹਿਆਂ ਸੰਗਰੂਰ, ਬਰਨਾਲਾ, ਲੁਧਿਆਣਾ ਤੇ ਮਾਨਸਾ ਤੋਂ ਰਵਾਨਾ ਹੋਇਆ ਹੈ।
ਜਥੇਬੰਦੀ ਦਾ ਦਾਅਵਾ ਹੈ ਕਿ 20 ਹਜ਼ਾਰ ਕਿਸਾਨਾਂ ਦਾ ਕਾਫ਼ਲਾ ਸੈਂਕੜੇ ਵਾਹਨਾਂ ਰਾਹੀਂ ਅੱਜ ਦਿੱਲੀ ਪਹੁੰਚੇਗਾ। ਜੱਥੇ ਵਿੱਚ ਨੌਜਵਾਨ, ਬਜ਼ੁਰਗ, ਔਰਤਾਂ ਤੇ ਬੱਚੇ ਸ਼ਾਮਲ ਹਨ। ਜੱਥਾ ਦੀ ਗਿਣਤੀ ਦਾ ਅੰਦਾਜਾ ਇਸ ਤੋਂ ਹੀ ਲਾਇਆ ਜਾ ਸਕਦਾ ਹੈ ਟਰੈਕਟਰ-ਟਰਾਲੀਆਂ, ਬੱਸਾਂ, ਟਰੱਕਾਂ, ਜੀਪਾਂ, ਟੈਂਪੂਆਂ ਤੇ ਹੋਰ ਵਾਹਨਾਂ ਦੀ ਕਈ ਕਿਲੋਮੀਟਰ ਲੰਬੀ ਕਤਾਰ ਹੈ।
ਜਥੇਬੰਦੀ ਦੇ ਲੀਡਰ ਜਗਤਾਰ ਸਿੰਘ ਕਾਲਾਝਾੜ ਤੇ ਦਰਬਾਰਾ ਸਿੰਘ ਛਾਜਲਾ ਨੇ ਦੱਸਿਆ ਕਿ ਸੈਂਕੜੇ ਵਾਹਨਾਂ ਰਾਹੀਂ ਸੰਗਰੂਰ, ਬਰਨਾਲਾ, ਲੁਧਿਆਣਾ, ਪਟਿਆਲਾ ਤੇ ਮਾਨਸਾ ਜ਼ਿਲ੍ਹਿਆਂ ਦੇ ਕਰੀਬ 20 ਹਜ਼ਾਰ ਕਿਸਾਨ ਦਿੱਲੀ ਪਹੁੰਚ ਰਹੇ ਹਨ ਜੋ ਟਿਕਰੀ ਬਾਰਡਰ ’ਤੇ ਚੱਲ ਰਹੇ ਸੰਘਰਸ਼ੀ ਮੋਰਚੇ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਅੱਜ 27 ਦਸੰਬਰ ਨੂੰ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਕਰੀਬ 15 ਹਜ਼ਾਰ ਹੋਰ ਕਿਸਾਨ ਡੱਬਵਾਲੀ ਬਾਰਡਰ ਤੋਂ ਦਿੱਲੀ ਵੱਲ ਕੂਚ ਕਰਨਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)