ਚੰਡੀਗੜ੍ਹ: ਪੰਜਾਬ 'ਚ ਅੱਜ ਫੇਰ ਦੋ ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ ਹੈ। ਇਨ੍ਹਾਂ 'ਚੋਂ ਇਕ ਕਿਸਾਨ ਬਠਿੰਡਾ ਤੇ ਇਕ ਕਿਸਾਨ ਸੰਗਰੂਰ ਜ਼ਿਲ਼੍ਹੇ ਦਾ ਹੈ। ਬਠਿੰਡਾ ਦਾ ਕਿਸਾਨ ਨੌਜਵਾਨ ਸੀ ਉਹ ਪਿੰਡ ਰਾਮਨਵਾਸ ਦਾ ਰਹਿਣ ਵਾਲਾ ਸੀ।
23 ਸਾਲ ਦੇ ਇਸ ਨੌਜਵਾਨ ਜਸਪ੍ਰੀਤ ਕੋਲ ਦੋ ਏਕੜ ਜ਼ਮੀਨ ਸੀ ਤੇ ਇਸ 'ਤੇ ਬੈਂਕ ਤੇ ਆੜ੍ਹਤੀਆਂ ਦਾ ਕਰਜ਼ਾ ਚੜ੍ਹਿਆ ਹੋਇਆ ਸੀ। ਜਿਸ ਕਰਕੇ ਹੀ ਇਸ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕੀਤੀ ਹੈ। ਦਰ ਅਸਲ ਜਸਪ੍ਰੀਤ ਦੀ ਕਪਾਹ ਫਸਲ ਕੀਟਾਂ ਦੇ ਹਮਲੇ ਕਰਕੇ ਬਿਲਕੁਲ ਮਰ ਰਹੀ ਸੀ ਤੇ ਇਸ ਕਰਕੇ ਉਹ ਕਾਫੀ ਪ੍ਰੇਸ਼ਾਨ ਸੀ। ਉਸਨੇ ਠੇਕੇ 'ਤੇ ਜ਼ਮੀਨ ਲਈ ਸੀ ਤੇ ਠੇਕੇ ਦੇ ਪੈਸੇ ਉਤਾਰਨ ਲਈ ਉਸ ਕੋਲ ਪੈਸੇ ਨਹੀਂ ਸਨ ਤੇ ਉਸ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।

ਇਸੇ ਤਰ੍ਹਾਂ ਸੰਗਰੂਰ ਦੇ ਪਿੰਡ ਸਾਰੋਂ ਦਲਬੀਰ ਸਿੰਘ ਨੇ ਵੀ ਖ਼ੁਦਕੁਸ਼ੀ ਕਰ ਲਈ ਹੈ। ਦਲਬੀਰ ਕੋਲ 9  ਏਕੜ ਜ਼ਮੀਨ  ਹੈ ਪਰ ਉਸ 'ਤੇ ਕਰਜ਼ਾ ਲਗਾਤਾਰ ਚੜ੍ਹਦਾ ਜਾ ਰਿਹਾ ਸੀ ਤੇ ਹੁਣ ਇਹ ਕਰਜ਼ਾ 30 ਲੱਖ ਸੀ। ਇਸ ਕਰਜ਼ੇ ਨੂੰ ਲੈ ਕੇ ਹੀ ਉਹ ਪ੍ਰੇਸ਼ਾਨ ਰਹਿੰਦਾ ਸੀ ਤੇ ਕਰਜ਼ੇ ਤੋਂ ਤੰਗ ਆ ਕੇ ਹੀ ਉਸਨੇ ਜ਼ਹਿਰ ਖ਼ਾ ਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਦੀ ਖੁਦਕੁਸ਼ੀ ਤੋਂ ਬਾਅਦ ਪਿੰਡ 'ਚ ਬੇਹੱਦ ਸੋਗਮਾਈ ਮਾਹੌਲ ਹੈ ਤੇ ਲੋਕ ਸਰਕਾਰ ਤੋਂ ਕਿਸਾਨਾਂ ਲਈ ਮਦਦ ਦੀ ਮੰਗ ਕਰ ਰਹੇ ਹਨ।