ਪੜਚੋਲ ਕਰੋ

ਪੰਜਾਬੀ ਕਿਸਾਨਾਂ ਦੀਆਂ ਖੁਦਕੁਸ਼ੀਆਂ 'ਤੇ ਮੋਦੀ ਸਰਕਾਰ ਦੀ ਅੱਖ

ਬਠਿੰਡਾ: ਪੰਜਾਬ ਦੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਕਾਰਨ ਜਾਣਨ ਲਈ ਕੇਂਦਰ ਸਰਕਾਰ ਵੱਲੋਂ ਅਧਿਐਨ ਕਰਵਾਇਆ ਜਾ ਰਿਹਾ ਹੈ। ਸਾਲ 2015 ਵਿੱਚ ਦੇਸ਼ ਭਰ ’ਚੋਂ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਪੰਜਾਬ ਦੂਸਰੇ ਨੰਬਰ ’ਤੇ ਰਿਹਾ ਹੈ। ਇਸ ਮਗਰੋਂ ਹੀ ਕੇਂਦਰ ਸਰਕਾਰ ਨੇ ਪੰਜਾਬ ਦੀ ਕਿਸਾਨੀ ਦੇ ਸੰਕਟ ਦਾ ਨੋਟਿਸ ਲਿਆ ਹੈ। ਕੇਂਦਰੀ ਖੇਤੀ ਮੰਤਰਾਲੇ ਵੱਲੋਂ ਪੰਜਾਬ ਸਮੇਤ ਡੇਢ ਦਰਜਨ ਸੂਬਿਆਂ ਵਿੱਚ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਅਧਿਐਨ ਕਰਵਾਇਆ ਜਾ ਰਿਹਾ ਹੈ। ਕੇਂਦਰੀ ਖੇਤੀ ਮੰਤਰਾਲੇ ਦੇ ਤਾਜ਼ਾ ਵੇਰਵਿਆਂ ਅਨੁਸਾਰ ਕੇਂਦਰ ਨੇ ‘ਆਲ ਇੰਡੀਆ ਕੋਆਰਡੀਨੇਟਿਡ ਸਟੱਡੀ’ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੀ ਹੈ। ਕੇਂਦਰ ਨੇ ਬੰਗਲੌਰ ਦੇ ਐਗਰੀਕਲਚਰਲ ਡਿਵੈਲਪਮੈਂਟ ਐਂਡ ਰੂਰਲ ਟਰਾਂਸਫਰਮੇਸ਼ਨ ਸੈਂਟਰ (ਏਡੀਆਰਟੀਸੀ) ਨੂੰ ਇਸ ਪ੍ਰਾਜੈਕਟ ਦਾ ਕੋਆਰਡੀਨੇਟਰ ਬਣਾਇਆ ਹੈ। ਸੂਬਿਆਂ ਦੇ ਐਗਰੋ-ਇਕਨੌਮਿਕ ਰਿਸਰਚ ਸੈਂਟਰ ਇਸ ਅਧਿਐਨ ਲਈ ਸਹਿਯੋਗ ਦੇਣਗੇ। ਸਾਲ 2015-16 (ਜੂਨ 2015-ਮਈ 2016) ਦੌਰਾਨ ਹੋਈਆਂ ਕਿਸਾਨ ਖੁਦਕੁਸ਼ੀਆਂ ਬਾਰੇ ਅਧਿਐਨ ਕੀਤਾ ਜਾਣਾ ਹੈ। ਖੇਤੀ ਮੰਤਰਾਲੇ ਨੇ ਮਾਰਚ 2017 ਤੱਕ ਇਸ ਸਟੱਡੀ ਨੂੰ ਮੁਕੰਮਲ ਕਰਨ ਦਾ ਟੀਚਾ ਤੈਅ ਕੀਤਾ ਹੈ। ਕੇਂਦਰ ਵੱਲੋਂ ਹਰਿਆਣਾ, ਰਾਜਸਥਾਨ ਤੇ ਗੁਜਰਾਤ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਉਂਜ, ਕੇਂਦਰ ਸਰਕਾਰ ਨੇ ਕਦੇ ਵੀ ਪੰਜਾਬ ਵਿੱਚ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ, ਮਜ਼ਦੂਰਾਂ ਦੇ ਪਰਿਵਾਰਾਂ ਦੀ ਬਾਂਹ ਨਹੀਂ ਫੜੀ ਹੈ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਕੇਰਲਾ ਤੇ ਆਂਧਰਾ ਪ੍ਰਦੇਸ਼ ਲਈ ਕਰੀਬ 19,998 ਕਰੋੜ ਰੁਪਏ ਦਾ ਵਿੱਤੀ ਪੈਕੇਜ ਵੀ ਦਿੱਤਾ ਗਿਆ ਹੈ ਜਦੋਂਕਿ ਪੰਜਾਬ ਇਸ ਤੋਂ ਵਿਰਵਾ ਰਿਹਾ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਪਿਛਲੇ ਸਾਲ ਚਿੱਟੀ ਮੱਖੀ ਕਾਰਨ ਮੁੜ ਖੁਦਕੁਸ਼ੀਆਂ ਦਾ ਅੰਕੜਾ ਵਧਿਆ ਹੈ ਤੇ ਸਾਲ 2015 ਵਿੱਚ ਸਰਕਾਰੀ ਤੱਥਾਂ ਅਨੁਸਾਰ ਪੰਜਾਬ ਵਿੱਚ 449 ਕਿਸਾਨਾਂ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ। ਉਸ ਮਗਰੋਂ ਹੀ ਕੇਂਦਰ ਸਰਕਾਰ ਨੇ ਪੰਜਾਬ ਦਾ ਨੋਟਿਸ ਲਿਆ ਹੈ। ਦੇਸ਼ ’ਚੋਂ ਪਹਿਲਾ ਨੰਬਰ ਮਹਾਰਾਸ਼ਟਰ ਦਾ ਹੈ, ਜਿਥੇ ਸਾਲ 2015 ਵਿੱਚ 725 ਕਿਸਾਨਾਂ ਨੇ ਖੇਤੀ ਸੰਕਟ ਕਾਰਨ ਖੁਦਕੁਸ਼ੀ ਕੀਤੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਯੂਨੀਵਰਸਿਟੀਆਂ ਦੇ ਸਹਿਯੋਗ ਨਾਲ ਸਰਵੇਖਣ ਕਰਵਾਇਆ ਸੀ, ਜਿਸ ਮੁਤਾਬਕ ਸਾਲ 2000 ਤੋਂ 2010 ਤੱਕ 6926 ਕਿਸਾਨਾਂ ਤੇ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ। ਦੂਜੇ ਪਾਸੇ ਪੰਜਾਬ ਦੇ ਖੇਤੀ ਮੰਤਰੀ ਤੋਤਾ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ ਕਿਸਾਨ ਖੁਦਕੁਸ਼ੀ ਬਾਰੇ ਜੋ ਅਧਿਐਨ ਕਰਵਾਇਆ ਜਾਣਾ ਹੈ, ਉਸ ਵਿੱਚ ਰਾਜ ਸਰਕਾਰ ਪੂਰਨ ਸਹਿਯੋਗ ਕਰੇਗੀ।

ਟਾਪ ਹੈਡਲਾਈਨ

Ashwani Sharma ਦੇ ਘਰ ਬਾਹਰ ਧਮਾਕੇ ਦੀ ਆਵਾਜ਼ ਨਾਲ ਫੈਲੀ ਦਹਿਸ਼ਤ !  ਘਰਾਂ ਤੋਂ ਬਾਹਰ ਨਿਕਲੇ ਲੋਕ
Ashwani Sharma ਦੇ ਘਰ ਬਾਹਰ ਧਮਾਕੇ ਦੀ ਆਵਾਜ਼ ਨਾਲ ਫੈਲੀ ਦਹਿਸ਼ਤ !  ਘਰਾਂ ਤੋਂ ਬਾਹਰ ਨਿਕਲੇ ਲੋਕ
Punjab Congress 'ਚ ਟੁੱਟ ਦਾ ਖਤਰਾ, ਰਾਜਾ ਵੜਿੰਗ ਬੋਲੇ- ਜੇ ਰੀਲਾਂ ਨਾਲ ਜਿੱਤ ਮਿਲਦੀ ਤਾਂ ਸਿੱਧੂ ਮੂਸੇਵਾਲਾ ਨਾ ਹਾਰਦਾ
Punjab Congress 'ਚ ਟੁੱਟ ਦਾ ਖਤਰਾ, ਰਾਜਾ ਵੜਿੰਗ ਬੋਲੇ- ਜੇ ਰੀਲਾਂ ਨਾਲ ਜਿੱਤ ਮਿਲਦੀ ਤਾਂ ਸਿੱਧੂ ਮੂਸੇਵਾਲਾ ਨਾ ਹਾਰਦਾ
Punjab News: ਪੰਜਾਬ ਤੋਂ ਵੱਡੀ ਖਬਰ, BKI ਦਾ ਦਾਅਵਾ- ਪੁਲਿਸ ਚੌਂਕੀ 'ਤੇ ਬੰਬ ਧਮਾਕਾ, ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਜ਼ਿੰਮੇਵਾਰੀ ਲਈ; ਪ੍ਰਸ਼ਾਸਨ 'ਚ ਛਿੜੀ ਚਰਚਾ...  
ਪੰਜਾਬ ਤੋਂ ਵੱਡੀ ਖਬਰ, BKI ਦਾ ਦਾਅਵਾ- ਪੁਲਿਸ ਚੌਂਕੀ 'ਤੇ ਬੰਬ ਧਮਾਕਾ, ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਜ਼ਿੰਮੇਵਾਰੀ ਲਈ; ਪ੍ਰਸ਼ਾਸਨ 'ਚ ਛਿੜੀ ਚਰਚਾ...  
Punjab News: ਪੰਜਾਬ 'ਚ 'ਆਪ' ਨੂੰ ਵੱਡਾ ਸਿਆਸੀ ਝਟਕਾ! 'ਕਾਂਗਰਸ' 'ਚ ਸ਼ਾਮਲ ਹੋਇਆ ਸੀਨੀਅਰ ਆਗੂ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਂਝੀ ਕੀਤੀ ਤਸਵੀਰ...
ਪੰਜਾਬ 'ਚ 'ਆਪ' ਨੂੰ ਵੱਡਾ ਸਿਆਸੀ ਝਟਕਾ! 'ਕਾਂਗਰਸ' 'ਚ ਸ਼ਾਮਲ ਹੋਇਆ ਸੀਨੀਅਰ ਆਗੂ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਂਝੀ ਕੀਤੀ ਤਸਵੀਰ...

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ
'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ
Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ
Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ
Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ
Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ
Flood Relief : ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ , ਸਰਕਾਰ ਨੇ ਇੱਕ ਸਾਲ ਲਈ ਮਾਫ਼ ਕੀਤਾ ਲੈਂਡ ਟੈਕਸ 
Flood Relief : ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ , ਸਰਕਾਰ ਨੇ ਇੱਕ ਸਾਲ ਲਈ ਮਾਫ਼ ਕੀਤਾ ਲੈਂਡ ਟੈਕਸ 
Bank Holiday : 3 ਅਗਸਤ ਤੋਂ 9 ਅਗਸਤ ਤੱਕ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਵੇਖੋ ਪੂਰੀ ਛੁੱਟੀਆਂ ਦੀ ਸੂਚੀ
Bank Holiday : 3 ਅਗਸਤ ਤੋਂ 9 ਅਗਸਤ ਤੱਕ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਵੇਖੋ ਪੂਰੀ ਛੁੱਟੀਆਂ ਦੀ ਸੂਚੀ
Big News: ਵੱਡੀ ਵਾਰਦਾਤ, ਸਾਬਕਾ ਸਰਪੰਚ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਸੇਵਾਮੁਕਤ ਫੌਜੀ ਨੇ 6 ਰਾਊਂਡ ਫਾਇਰ ਕੀਤੇ; ਪੁਲਿਸ ਨੇ ਘਰੋਂ...
ਵੱਡੀ ਵਾਰਦਾਤ, ਸਾਬਕਾ ਸਰਪੰਚ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਸੇਵਾਮੁਕਤ ਫੌਜੀ ਨੇ 6 ਰਾਊਂਡ ਫਾਇਰ ਕੀਤੇ; ਪੁਲਿਸ ਨੇ ਘਰੋਂ...
Big News : ਸਾਬਕਾ ਮੰਤਰੀ ਅਤੇ ਉਸ ਦੇ ਪਤੀ ਨੂੰ 7-7 ਸਾਲ ਦੀ ਸਜ਼ਾ, ਅਦਾਲਤ ਦਾ ਵੱਡਾ ਫ਼ੈਸਲਾ
Big News : ਸਾਬਕਾ ਮੰਤਰੀ ਅਤੇ ਉਸ ਦੇ ਪਤੀ ਨੂੰ 7-7 ਸਾਲ ਦੀ ਸਜ਼ਾ, ਅਦਾਲਤ ਦਾ ਵੱਡਾ ਫ਼ੈਸਲਾ
Amritsar ਚ 22 ਕਰੋੜ ਦੀ ਹੈਰੋਇਨ ਸਮੇਤ ਤਸਕਰ ਇੱਕ ਗ੍ਰਿਫ਼ਤਾਰ,  ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ
Amritsar ਚ 22 ਕਰੋੜ ਦੀ ਹੈਰੋਇਨ ਸਮੇਤ ਤਸਕਰ ਇੱਕ ਗ੍ਰਿਫ਼ਤਾਰ,  ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ
Embed widget