ਪੜਚੋਲ ਕਰੋ
Advertisement
ਕਰਜ਼ੇ ਹੇਠ ਕਿਸਾਨ ਨੇ ਫਾਹਾ ਲਾ ਕੀਤੀ ਖੁਦਕੁਸ਼ੀ, 15 ਲੱਖ ਰੁਪਏ ਲਿਆ ਸੀ ਕਰਜ਼ਾ
ਮਾਨਸਾ ਦੇ ਪਿੰਡ ਸਮਾਓ ਦੇ 38 ਸਾਲਾ ਕਿਸਾਨ ਬੂਟਾ ਸਿੰਘ ਨੇ ਆਪਣੇ ਘਰ 'ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।
ਸੰਗਰੂਰ: ਮਾਨਸਾ ਦੇ ਪਿੰਡ ਸਮਾਓ ਦੇ 38 ਸਾਲਾ ਕਿਸਾਨ ਬੂਟਾ ਸਿੰਘ ਨੇ ਆਪਣੇ ਘਰ 'ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਉੱਤੇ ਕਰੀਬ 15 ਲੱਖ ਰੁਪਏ ਦਾ ਕਰਜ਼ਾ ਸੀ ਤੇ ਉਸ ਕੋਲ ਸਾਢੇ 6 ਏਕੜ ਜ਼ਮੀਨ ਸੀ। ਇਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਕਿਸਾਨ ਆਪਣੇ ਪਿੱਛੇ ਦੋ ਧੀਆਂ ਤੇ ਬਜ਼ੁਰਗ ਮਾਪਿਆਂ ਨੂੰ ਕਰਜ਼ਦਾਰ ਛੱਡ ਗਿਆ ਹੈ।
ਕਿਸਾਨ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸਾਨ ਬੂਟਾ ਸਿੰਘ ਨੇ ਆਪਣੀਆਂ ਭੈਣਾਂ ਦੇ ਵਿਆਹ ‘ਤੇ ਕਰਜ਼ਾ ਲਿਆ ਸੀ। ਉਸ ਤੋਂ ਬਾਅਦ ਉਸ ਦੀ ਮਾਂ ਦੀ ਬਿਮਾਰੀ ‘ਤੇ ਵੀ ਬਹੁਤ ਸਾਰਾ ਪੈਸਾ ਖਰਚ ਹੋ ਗਿਆ। ਇਸ ਤੋਂ ਬਾਅਦ ਲਗਾਤਾਰ ਦੋ ਵਾਰ ਉਸਦੀ ਫਸਲ ਵੀ ਬਰਬਾਦ ਹੋ ਗਈ।
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਬੂਟਾ ਸਿੰਘ ਦਾ ਸਾਰਾ ਕਰਜ਼ਾ ਮੁਆਫ ਕਰੇ ਤੇ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਕਰੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement