ਪੜਚੋਲ ਕਰੋ
ਦਿੱਲੀ-ਮੇਰਠ ਐਕਸਪ੍ਰੈਸ ਵੇਅ ਤੇ ਵੀ ਕਿਸਾਨਾਂ ਨੇ ਹਟਾਏ ਬੈਰੀਕੇਡ
ਅੱਜ ਦੇਸ਼ 72 ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ, ਪਰੇਡ ਤੋਂ ਲੈ ਕੇ ਦਿੱਲੀ ਵਿੱਚ ਕਿਸਾਨ ਟਰੈਕਟਰ ਰੈਲੀ ਕਾਰਨ, ਪੂਰੀ ਦਿੱਲੀ ਵਿੱਚ ਹੱਲ ਚੱਲ ਦਾ ਮਾਹੌਲ ਹੈ।

ਨਵੀਂ ਦਿੱਲੀ: ਅੱਜ ਦੇਸ਼ 72 ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ, ਪਰੇਡ ਤੋਂ ਲੈ ਕੇ ਦਿੱਲੀ ਵਿੱਚ ਕਿਸਾਨ ਟਰੈਕਟਰ ਰੈਲੀ ਕਾਰਨ, ਪੂਰੀ ਦਿੱਲੀ ਵਿੱਚ ਹੱਲ ਚੱਲ ਦਾ ਮਾਹੌਲ ਹੈ।ਰਾਜਧਾਨੀ ਦੀਆਂ ਹੱਦਾਂ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਰੋਕਣ ਲਈ ਕਈ ਥਾਵਾਂ 'ਤੇ ਆਰਜ਼ੀ ਕੰਧਾਂ ਵੀ ਲਗਾਈਆਂ ਗਈਆਂ ਹਨ। ਪਰ ਕਿਸਾਨਾਂ ਨੂੰ ਇਹ ਕੰਧਾਂ ਜਾਂ ਬੈਰੀਕੇਡ ਰੋਕ ਨਹੀਂ ਪਾ ਰਹੇ ਹਨ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰਿੰਗ ਰੋਡ ਨੇੜੇ ਦੇ ਬੈਰੀਕੇਡ ਤੋੜਣ ਮਗਰੋਂ ਹੁਣ ਦਿੱਲੀ ਮੇਰਠ ਐਕਸਪ੍ਰੈਸ ਵੇਅ ਤੇ ਪਾਂਡਵ ਨਗਰ ਨੇੜੇ ਵੀ ਕਿਸਾਨਾਂ ਵੱਲੋਂ ਬੈਰੀਕੇਡਿੰਗ ਹੱਟਾ ਦਿੱਤੀ ਗਈ ਹੈ।
#WATCH कृषि कानूनों के खिलाफ प्रदर्शन कर रहे किसानों ने दिल्ली-मेरठ एक्सप्रेसवे पर पांडव नगर के पास पुलिस बैरिकेडिंग को हटाया। pic.twitter.com/KZ2wBY4Brp
— ANI_HindiNews (@AHindinews) January 26, 2021
ਟ੍ਰੈਂਡਿੰਗ ਟੌਪਿਕ






















