ਪੜਚੋਲ ਕਰੋ

ਕਿਸਾਨਾਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਦਾ ਬਾਈਕਾਟ

ਚੰਡੀਗੜ੍ਹ: ਪੰਜਾਬ  ਦੇ ਸਰਹੱਦੀ ਸ਼ਹਿਰ ਜ਼ਿਲ੍ਹਾ ਫਾਜ਼ਿਲਕਾ ਵਿੱਚ ਟੇਲਾਂ ’ਤੇ ਵੱਸਣ ਵਾਲੇ ਕਰੀਬ ਅੱਧਾ ਦਰਜਨ ਪਿੰਡਾਂ  ਦੇ ਕਿਸਾਨਾਂ ਨੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਦਾ ਬਾਈਕਾਟ ਕਰਨ ਦਾ ਕੀਤਾ ਐਲਾਨ ਕੀਤਾ ਹੈ। ਇਨ੍ਹਾਂ ਪਿੰਡਾਂ ਨੂੰ ਫਸਲਾਂ ਦੀ ਬਿਜਾਈ ਲਈ ਨਹਿਰੀ ਪਾਣੀ ਨਹੀਂ ਮਿਲ ਰਿਹਾ ਜਿਸ ਕਰਕੇ ਕਿਸਾਨਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਟੇਲਾਂ ਉੱਤੇ ਪਾਣੀ ਪੂਰਾ ਨਾ ਹੋਣ ਕਾਰਨ ਕਿਸਾਨਾਂ ਨੂੰ ਖੇਤੀ ਲਈ ਡੀਜ਼ਲ ’ਤੇ ਹਜ਼ਾਰਾਂ ਰੁਪਏ ਖਰਚ ਕਰਕੇ ਫਸਲਾਂ ਦਾ ਪਾਣੀ ਪੂਰਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਨਹਿਰਾਂ ਵਿੱਚ ਪਿਛਲੇ ਪਿੰਡਾਂ ਵੱਲੋਂ ਸ਼ਰ੍ਹੇਆਮ ਪਾਣੀ ਦੀ ਚੋਰੀ ਕੀਤੀ ਜਾਂਦੀ ਹੈ ਪਰ ਅੱਜ ਤਕ ਕਿਸੇ ਉੱਤੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਨਹੀਂ ਕੀਤੀ। ਪਾਣੀ ਦੀ ਸਮੱਸਿਆ ਸਬੰਧੀ ਕਿਸਾਨਾਂ ਵੱਲੋਂ ਕੁਝ ਦਿਨ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਵੀ ਲਾਇਆ ਗਿਆ ਸੀ, ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦੇ ਕੇ ਉਠਵਾ ਦਿੱਤਾ ਸੀ, ਪਰ ਹੋਇਆ ਕੁਝ ਨਹੀਂ। ਇਸ ਪਿੱਛੋਂ ਹੁਣ ਅੱਜ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਆਗਾਮੀ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆ, ਓਦੋਂ ਤਕ ਨਾ ਹੀ ਕੋਈ ਵੋਟ ਪਾਏਗਾ ਤੇ ਨਾ ਹੀ ਕਿਸੇ ਪਾਰਟੀ ਦੇ ਨੁਮਾਂਇੰਦੇ ਨੂੰ ਪਿੰਡ ਵਿੱਚ ਦਾਖਲ ਹੋਣ ਦਿੱਤਾ ਜਾਏਗਾ। ਇਸ ਮੌਕੇ ਇਕੱਤਰ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਝੂਠਾ ਭਰੋਸਾ ਦੇਣ ਤੇ ਉਨ੍ਹਾਂ ਦੀ ਮੰਗਾਂ ਨੂੰ ਪੂਰਾ ਕਰਨ ਦੇ ਵਿਰੋਧ ’ਚ ਸਰਕਾਰ ਖਿਲਾਫ ਨਾਅਰੇਬਾਜੀ ਤੇ ਰੋਸ ਪ੍ਰਦਰਸ਼ਨ ਕੀਤ। ਕਿਸਾਨਾਂ ਨੇ ਦੱਸਿਆ ਕਿ ਜਦ ਤਕ ਨਹਿਰਾਂ ਦੇ ਪਾਣੀ ਸਾਲ ਭਰ ਲਈ ਪੂਰਾ ਨਹੀਂ ਕੀਤਾ ਜਾਂਦਾ, ਤਦ ਤਕ ਉਨ੍ਹਾਂ ਵੱਲੋਂ ਸਾਰੀਆਂ ਚੋਣਾਂ ਦਾ ਬਾਈਕਾਟ ਹੀ ਰਹੇਗਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਲ਼ੁਧਿਆਣਾ 'ਚ ਭਿਆਨਕ ਸੜਕ ਹਾਦਸੇ 'ਚ ਬਜ਼ੁਰਗ ਦੀ ਮੌਤ, ਮੱਚਿਆ ਚੀਕ ਚੀਹਾੜਾ
ਲ਼ੁਧਿਆਣਾ 'ਚ ਭਿਆਨਕ ਸੜਕ ਹਾਦਸੇ 'ਚ ਬਜ਼ੁਰਗ ਦੀ ਮੌਤ, ਮੱਚਿਆ ਚੀਕ ਚੀਹਾੜਾ
ਪੰਜਾਬ-ਚੰਡੀਗੜ੍ਹ 'ਚ 7 ਮਾਰਚ ਤੋਂ ਮੌਸਮ ਖੁਸ਼ਕ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 7 ਮਾਰਚ ਤੋਂ ਮੌਸਮ ਖੁਸ਼ਕ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
Mohali 'ਚ ਮਤਰੇਏ ਪਿਤਾ 'ਤੇ ਨਾਬਾਲਗ ਬੇਟੀ ਨਾਲ ਛੇੜਛਾੜ ਦਾ ਆਰੋਪ ,ਪਤਨੀ ਬੋਲੀ ਪਹਿਲਾਂ ਵੀ ਕਰ ਚੁੱਕਿਆ ਹਰਕਤ 
Mohali 'ਚ ਮਤਰੇਏ ਪਿਤਾ 'ਤੇ ਨਾਬਾਲਗ ਬੇਟੀ ਨਾਲ ਛੇੜਛਾੜ ਦਾ ਆਰੋਪ ,ਪਤਨੀ ਬੋਲੀ ਪਹਿਲਾਂ ਵੀ ਕਰ ਚੁੱਕਿਆ ਹਰਕਤ 
Punjab Holiday News : ਪੰਜਾਬ ਦੇ ਇਸ ਜ਼ਿਲ੍ਹੇ 'ਚ 3 ਦਿਨ ਦੀ ਛੁੱਟੀ ਦਾ ਐਲਾਨ,  ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ
Punjab Holiday News : ਪੰਜਾਬ ਦੇ ਇਸ ਜ਼ਿਲ੍ਹੇ 'ਚ 3 ਦਿਨ ਦੀ ਛੁੱਟੀ ਦਾ ਐਲਾਨ,  ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਈਰਾਨ ਦੀ ਨੇਵੀ 'ਤੇ ਕਹਿਰ ਬਣ ਕੇ ਟੁੱਟਿਆ ਅਮਰੀਕਾ, ਟਰੰਪ ਦਾ ਦਾਅਵਾ- 9 ਸ਼ਿਪ ਕੀਤੇ ਤਬਾਹ, ਬਚੇ ਹੋਏ ਡੋਬਾਂਗੇ ਸਮੁੰਦਰ 'ਚ
ਈਰਾਨ ਦੀ ਨੇਵੀ 'ਤੇ ਕਹਿਰ ਬਣ ਕੇ ਟੁੱਟਿਆ ਅਮਰੀਕਾ, ਟਰੰਪ ਦਾ ਦਾਅਵਾ- 9 ਸ਼ਿਪ ਕੀਤੇ ਤਬਾਹ, ਬਚੇ ਹੋਏ ਡੋਬਾਂਗੇ ਸਮੁੰਦਰ 'ਚ
ਪੰਜਾਬ-ਚੰਡੀਗੜ੍ਹ 'ਚ 7 ਮਾਰਚ ਤੋਂ ਮੌਸਮ ਖੁਸ਼ਕ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 7 ਮਾਰਚ ਤੋਂ ਮੌਸਮ ਖੁਸ਼ਕ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਛੇਵੀਂ ਵਾਰ T20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਿਆ ਭਾਰਤ, ਸੰਜੂ ਸੈਮਸਨ ਚਮਕੇ; ਜਾਣੋ
ਛੇਵੀਂ ਵਾਰ T20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਿਆ ਭਾਰਤ, ਸੰਜੂ ਸੈਮਸਨ ਚਮਕੇ; ਜਾਣੋ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਮਾਰਚ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਮਾਰਚ 2026
ਰੇਲ ਦੀ ਬੂਕਿੰਗ ਤੋਂ ਲੈਕੇ LPG ਸਿਲੰਡਰ ਤੱਕ, ਬਦਲ ਗਏ ਕਏ ਨਿਯਮ; 1 ਮਾਰਚ ਤੋਂ ਹੋਏ ਵੱਡੇ ਬਦਲਾਅ
ਰੇਲ ਦੀ ਬੂਕਿੰਗ ਤੋਂ ਲੈਕੇ LPG ਸਿਲੰਡਰ ਤੱਕ, ਬਦਲ ਗਏ ਕਏ ਨਿਯਮ; 1 ਮਾਰਚ ਤੋਂ ਹੋਏ ਵੱਡੇ ਬਦਲਾਅ
ਜਲੰਧਰ 'ਚ IVF ਸੈਂਟਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਦਹਿਸ਼ਤ ਦਾ ਮਾਹੌਲ; ਮੱਚਿਆ ਹੜਕੰਪ
ਜਲੰਧਰ 'ਚ IVF ਸੈਂਟਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਦਹਿਸ਼ਤ ਦਾ ਮਾਹੌਲ; ਮੱਚਿਆ ਹੜਕੰਪ
US-Israel Strike Iran: ਇਜ਼ਰਾਈਲ-ਅਮਰੀਕਾ ਦੇ ਹਮਲੇ 'ਚ ਸੁਪਰੀਮ ਲੀਡਰ ਖਾਮਨੇਈ ਦੀ ਮੌਤ
US-Israel Strike Iran: ਇਜ਼ਰਾਈਲ-ਅਮਰੀਕਾ ਦੇ ਹਮਲੇ 'ਚ ਸੁਪਰੀਮ ਲੀਡਰ ਖਾਮਨੇਈ ਦੀ ਮੌਤ
ਸਮਰਾਲਾ 'ਚ ਪੰਜਾਬ ਬਚਾਓ ਰੈਲੀ, Sukhbir Badal ਕਰਨਗੇ ਸੰਬਧੋਨ; ਹੋ ਸਕਦੇ ਵੱਡੇ ਐਲਾਨ
ਸਮਰਾਲਾ 'ਚ ਪੰਜਾਬ ਬਚਾਓ ਰੈਲੀ, Sukhbir Badal ਕਰਨਗੇ ਸੰਬਧੋਨ; ਹੋ ਸਕਦੇ ਵੱਡੇ ਐਲਾਨ
Embed widget