ਪੜਚੋਲ ਕਰੋ

ਕੈਪਟਨ ਦੇ ਲੌਕਡਾਊਨ ਨੂੰ ਕਿਸਾਨਾਂ ਨੇ ਜਾਣਿਆ ਟਿੱਚ, ਪੰਜਾਬ ਭਰ 'ਚ ਦੁਕਾਨਾਂ ਖੋਲ੍ਹਣ ਲਈ ਵੱਡੀ ਭੀੜ ਨਾਲ ਕੱਢੇ ਮਾਰਚ

ਪੰਜਾਬ ਸਰਕਾਰ ਵੱਲੋਂ ਐਲਾਨੇ ਗਏ ਵੀਕੈਂਡ ਲੌਕਡਾਊਨ ਦੌਰਾਨ ਵੀ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਲੌਕਡਾਊਨ ਦਾ ਵਿਰੋਧ ਕੀਤਾ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਲੌਕਡਾਊਨ ਦੌਰਾਨ ਕਾਰੋਬਾਰ ਜਾਰੀ ਰੱਖਣ ਲਈ ਵੀ ਕਿਹਾ।

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਐਲਾਨੇ ਗਏ ਵੀਕੈਂਡ ਲੌਕਡਾਊਨ ਦੌਰਾਨ ਵੀ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਲੌਕਡਾਊਨ ਦਾ ਵਿਰੋਧ ਕੀਤਾ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਲੌਕਡਾਊਨ ਦੌਰਾਨ ਕਾਰੋਬਾਰ ਜਾਰੀ ਰੱਖਣ ਲਈ ਵੀ ਕਿਹਾ।ਪਰ ਕਿਸਾਨਾਂ ਦੇ ਇਸ ਸੱਦੇ ਦਾ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ ਅਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਹੀ ਰੱਖੀਆਂ।

ਬਠਿੰਡਾ 'ਚ ਕਰਫਿਊ ਦੇ ਬਾਵਜੂਦ ਸੜਕਾਂ ਤੇ ਨਿੱਤਰੇ ਕਿਸਾਨ
ਜ਼ਿਲ੍ਹਾ ਬਠਿੰਡਾ ਵਿੱਚ ਕਿਸਾਨਾਂ ਨੇ ਸੜਕਾਂ ਤੇ ਉੱਤਰ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਲੌਕਡਾਊਨ ਦੇ ਵਿਰੋਧ ਵਿੱਚ ਮਾਰਚ ਕੱਢਿਆ।ਕਿਸਾਨਾਂ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਲਈ ਕਿਹਾ ਪਰ ਦੁਕਾਨਦਾਰਾਂ ਨੇ ਦੁਕਾਨਾਂ ਨੂੰ ਬੰਦ ਹੀ ਰੱਖਿਆ।

ਅੰਮ੍ਰਿਤਸਰ 'ਚ ਲੌਕਡਾਊਨ ਖਿਲਾਫ ਨਿੱਤਰੀਆਂ ਕਿਸਾਨ ਜਥੇਬੰਦੀਆਂ

ਅੰਮ੍ਰਿਤਸਰ 'ਚ ਵੱਖ -ਵੱਖ ਕਿਸਾਨ ਜਥੇਬੰਦੀਆਂ ਨੇ ਵੱਖੋ ਵੱਖਰੇ ਇਲਾਕਿਆਂ 'ਚ ਸੰਯੁਕਤ ਮੋਰਚੇ ਦੀ ਕਾਲ 'ਤੇ ਇਕੱਠੇ ਹੋ ਕੇ ਮਾਰਚ ਕੱਢੇ ਤੇ ਲੌਕਡਾਊਨ ਦਾ ਵਿਰੋਧ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੀ ਸ਼ਾਮ ਕਿਸਾਨ ਆਗੂਆਂ ਨੂੰ ਦਿੱਤੀ ਚਿਤਾਵਨੀ ਦਾ ਅਸਰ ਭਾਵੇਂ ਕਿਸਾਨਾਂ 'ਤੇ ਨਹੀਂ ਹੋਇਆ ਪਰ ਦੁਕਾਨਦਾਰਾਂ 'ਤੇ ਇਸ ਦਾ ਸਾਫ ਅਸਰ ਦੇਖਣ ਨੂੰ ਮਿਲਿਆ ਤੇ ਦੁਕਾਨਦਾਰਾਂ ਨੇ ਦੁਕਾਨਾਂ ਖੋਲਣ ਤੋਂ ਪ੍ਰਹੇਜ ਹੀ ਕੀਤਾ। ਦੂਜੇ ਪਾਸੇ ਪੁਲਿਸ ਵੱਲੋਂ ਵੀ ਅੱਜ ਸਖਤੀ ਨਜਰ ਆਈ ਤੇ ਪੁਲਿਸ ਪੈਟਰੋਲਿੰਗ ਵੀ ਜਾਰੀ ਰਹੀ ਹੈ।ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ "ਕੈਪਟਨ ਸਰਕਾਰ ਵੱਲੋਂ ਸ਼ਰੇਆਮ ਤਾਨਾਸ਼ਾਹੀ ਰਵੱਈਆ ਅਖਤਿਆਰ ਕੀਤਾ ਹੋਇਆ ਹੈ ਤੇ ਦੁਕਾਨਦਾਰਾਂ ਨੂੰ ਡਰਾਇਆ ਜਾ ਰਿਹਾ ਹੈ ਕਿਉਂਕਿ ਕੈਪਟਨ ਸਰਕਾਰ ਵੀ ਮੋਦੀ ਸਰਕਾਰ ਵਾਂਗ ਕਾਰਪੋਰੇਟ ਅਦਾਰਿਆਂ ਨੂੰ ਲਿਆਉਣਾ ਚਾਹੁੰਦੀ ਹੈ।ਇਸੇ ਕਰਕੇ ਕੋਰੋਨਾ ਦੀ ਆੜ 'ਚ ਛੋਟੇ ਦੁਕਾਨਦਾਰਾਂ ਨੂੰ ਉਜਾੜਿਆ ਜਾ ਰਿਹਾ ਹੈ।"

ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਉਨਾਂ ਵੱਲੋਂ ਵੀ ਬੀਤੀ ਸ਼ਾਮ ਸੁਲਤਾਨਵਿੰਡ ਰੋਡ, ਚਾਟੀਵਿੰਡ, ਗਿਲਵਾਲੀ ਰੋਡ, ਤਰਨਤਾਰਨ ਰੋਡ ਆਦਿ 'ਤੇ ਬਕਾਇਦਾ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਸੀ ਤੇ ਅੱਜ ਸਵੇਰੇ ਦੁਬਾਰਾ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਸੀ ਪਰ ਪੁਲਿਸ ਨੇ ਬੀਤੀ ਰਾਤ ਤੋਂ ਦੁਕਾਨਦਾਰਾਂ ਨੂੰ ਇਸ ਕਦਰ ਡਰਾਇਆ ਕਿ ਅੱਜ ਦੁਕਾਨਦਾਰ ਬਜਾਰਾਂ 'ਚ ਹੀ ਨਹੀਂ ਆਏ।ਕਿਸਾਨ ਆਗੂ ਪਰਮਜੀਤ ਸਿੰਘ ਤੇ ਅੰਗਰੇਜ ਸਿੰਘ ਚਾਟੀਵਿੰਡ ਨੇ ਕਿਹਾ ਕਿ ਉਨਾਂ ਵੱਲੋਂ ਸਿਰਫ ਹੱਥ ਜੋੜ ਕੇ ਸ਼ਾਂਤਮਈ ਤਰੀਕੇ ਨਾਲ ਮਾਰਚ ਕਰਨ ਦਾ ਪ੍ਰੋਗਰਾਮ ਹੈ ਤਾਂਕਿ ਲੋਕਾਂ ਨੂੰ ਸਰਕਾਰ ਦੀਆਂ ਕਾਰਪੋਰੇਟ ਅਦਾਰਿਆਂ ਪ੍ਰਤੀ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਸਕੇ।


ਸੰਗਰੂਰ 'ਚ ਕਿਸਾਨ ਜਥੇਬੰਦੀਆਂ ਵੱਲੋਂ ਲੌਕਡਾਊਨ ਦੇ ਵਿਰੋਧ ਦੀ ਕਾਲ, ਪਰ ਦੁਕਾਨਦਾਰਾਂ ਨਹੀਂ ਖੋਲੀਆਂ ਦੁਕਾਨਾਂ

32 ਕਿਸਾਨ ਜਥੇਬੰਦੀਆਂ ਵੱਲੋਂ ਲੌਕਾਡਊਨ ਦੇ ਵਿਰੋਧ ਦੀ ਕਾਲ ਤੇ ਕਿਸਾਨ ਜੱਥੇਬੰਦੀਆਂ ਵੱਲੋਂ ਦੁਕਾਨਾਂ ਖੁਲਵਾਉਣ ਲਈ ਕਿਹਾ ਜਾ ਰਿਹਾ ਹੈ।ਕਿਸਾਨ ਨੇ ਲੌਕਾਡਊਨ ਦੇ ਵਿਰੋਧ ਵਿੱਚ ਰੋਸ ਮਾਰਚ ਕੱਢੇ।ਪੁਲਿਸ ਦੁਕਾਨਦਾਰਾਂ ਨੂੰ ਲੌਕਡਾਊਨ ਦਾ ਪਾਲਣ ਕਰਵਾਉਣ ਵਿੱਚ ਸਫ਼ਲ ਰਹੀ।ਜਦਕਿ ਸਬਜੀ ਮੰਡੀ ਦੇ ਵਪਾਰੀ ਅਤੇ ਕਿਸਾਨ ਸਰਕਾਰ ਤੋਂ ਨਾਰਾਜ਼ ਹਨ।ਇਸ ਦੌਰਾਨ ਖਰਾਬ ਹੋ ਰਹੇ ਫਲ ਸਬਜੀਆਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਦੂਜੇ ਪਾਸੇ ਸਬਜ਼ੀ ਮੰਡੀ ਵਿੱਚ ਹਲਾਤ ਬੇਹੱਦ ਨਾਜ਼ੁਕ ਹਨ।ਸਬਜ਼ੀ ਮੰਡੀ ਦੇ ਵਪਾਰੀ ਅਤੇ ਕਿਸਾਨ ਸਰਕਾਰ ਤੋਂ ਨਰਾਜ਼ ਸਬਜੀਆਂ ਦੀਆਂ ਡਿੱਗਦੀਆਂ ਕੀਮਤਾਂ ਅਤੇ ਖਰਾਬ ਹੋ ਰਹੇ ਫਲ ਸਬਜੀਆਂ ਚਿੰਤਾ ਜਾ ਵਿਸ਼ਾ ਬਣੇ ਹੋਏ ਹਨ।ਪੁਲਿਸ ਨੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਲੌਕਡਾਊਨ ਲਈ ਮਨ੍ਹਾ ਲਿਆ ਹੈ।ਪਰ ਕਿਸੇ ਵੀ ਰੋਸ਼ ਮਾਰਚ ਦੀ ਕਿਸਾਨਾਂ ਨੂੰ ਕੋਈ ਇਜਾਜ਼ਤ ਨਹੀਂ ਹੈ।ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਦੇ ਆਦੇਸ਼ ਦੀ ਉਡੀਕ ਹੈ।ਜਿਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਏਗਾ।

ਹੁਸ਼ਿਆਰਪੁਰ'ਚ ਵੀ ਕਿਸਾਨਾਂ ਨੇ ਕੈਪਟਨ ਦੇ ਲੌਕਡਾਊਨ ਦੀਆਂ ਉਡਾਈਆਂ ਧੱਜੀਆਂ
ਸੰਯੁਕਤ ਕਿਸਾਨ ਮੋਰਚਾ ਵੱਲੋਂ 8 ਮਈ ਨੂੰ ਦੁਕਾਨਦਾਰਾਂ ਦੇ ਹੱਕ 'ਚ ਬਜਾਰ ਖੁਲਵਾਉਣ ਦੀ ਗੱਲ ਕਹੀ ਗਈ ਸੀ। ਜਿਸ 'ਤੇ ਅੱਜ ਹੁਸ਼ਿਆਰਪੁਰ ਚ ਸਿੰਘਸਭਾ ਗੁਰਦੁਆਰਾ 'ਚ ਦੁਕਾਨਦਾਰਾਂ ਤੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੀ ਮੀਟਿੰਗ ਹੋਈ।  ਜਿਸ ਤੋਂ ਬਾਅਦ ਕਿਸਾਨਾਂ ਤੇ ਦੁਕਾਨਦਾਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਵੱਡੀ ਗਿਣਤੀ ਲੋਕ ਮੌਜੂਦ ਰਹੇ। ਜਿਸ 'ਤੇ ਕਿਸਾਨ ਲੀਡਰ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਆਪਣੇ ਲੌਕਡਾਊ ਦੇ ਫੈਸਲੇ ਵਾਪਸ ਨਾ ਲਏ ਤਾਂ ਪੂਰੇ ਪੰਜਾਬ 'ਚ ਚੱਕਾ ਜਾਮ ਕੀਤਾ ਜਾਵੇਗਾ।


ਕੈਪਟਨ ਦੀ ਸਖਤੀ ਨੂੰ ਟਿੱਚ ਜਾਣਦੇ ਗੁਰਦਾਸਪੁਰ ਦੇ ਕਿਸਾਨਾਂ ਨੇ ਬਜ਼ਾਰਾਂ 'ਚ ਕੀਤੇ ਝੰਡੇ ਬੁਲੰਦ 
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਜ਼ਿਲਾ ਗੁਰਦਾਸਪੁਰ 'ਚ ਵੱਖ-ਵੱਖ ਕਸਬਿਆਂ 'ਚ ਕਿਸਾਨ ਜਥੇਬੰਦੀਆਂ ਵੱਲੋਂ ਲੌਕਡਾਊਨ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਬਾਜ਼ਾਰਾਂ 'ਚ ਛੋਟੇ ਕਾਰੋਬਾਰੀ ਅਤੇ ਦੁਕਾਨਦਾਰਾਂ ਦੀਆਂ ਦੁਕਾਨਾਂ ਖੁਲਵਾਉਣ ਨੂੰ ਲੈਕੇ ਰੋਸ ਮਾਰਚ ਕੀਤਾ ਗਿਆ।

ਉੱਥੇ ਹੀ ਕਸਬਾ ਫਤਿਹਗੜ੍ਹ ਚੂੜੀਆਂ ਵਿਖੇ ਵਪਾਰੀਆਂ ਦਾ ਸਾਥ ਦੇਣ ਅਤੇ ਉਨ੍ਹਾਂ ਦੇ ਹੱਕ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਜਮਹੂਰੀ ਕਿਸਾਨ ਸਭਾ ਦੇ ਆਗੂ ਅਤੇ ਕਿਸਾਨ ਵੱਡੀ ਗਿਣਤੀ 'ਚ ਇਕੱਠੇ ਹੋਏ ਅਤੇ ਬਾਜ਼ਾਰਾਂ 'ਚ ਰੋਸ ਮਾਰਚ ਕੀਤਾ ਗਿਆ।

 

ਟਾਪ ਹੈਡਲਾਈਨ

ਲੁਧਿਆਣਾ 'ਚ ਮਸ਼ੀਨ 'ਚ ਚੁੰਨੀ ਫਸਣ ਨਾਲ ਮਹਿਲਾ ਦੀ ਮੌਤ, ਸਫਾਈ ਦੌਰਾਨ ਵਾਪਰੀ ਭਿਆਨਕ ਘਟਨਾ; ਪਰਿਵਾਰ ਨੇ ਫੈਕਟਰੀ ਦੇ ਬਾਹਰ ਲਾਇਆ ਧਰਨਾ
ਲੁਧਿਆਣਾ 'ਚ ਮਸ਼ੀਨ 'ਚ ਚੁੰਨੀ ਫਸਣ ਨਾਲ ਮਹਿਲਾ ਦੀ ਮੌਤ, ਸਫਾਈ ਦੌਰਾਨ ਵਾਪਰੀ ਭਿਆਨਕ ਘਟਨਾ; ਪਰਿਵਾਰ ਨੇ ਫੈਕਟਰੀ ਦੇ ਬਾਹਰ ਲਾਇਆ ਧਰਨਾ
ਪੰਜਾਬ ਕਾਂਗਰਸ 'ਚ ਵਧੀ ਹਲਚਲ, ਰਾਹੁਲ ਗਾਂਧੀ ਆ ਸਕਦੇ ਪੰਜਾਬ; ਸੁਲਝੇਗਾ ਕਾਟੋਕਲੇਸ਼!
ਪੰਜਾਬ ਕਾਂਗਰਸ 'ਚ ਵਧੀ ਹਲਚਲ, ਰਾਹੁਲ ਗਾਂਧੀ ਆ ਸਕਦੇ ਪੰਜਾਬ; ਸੁਲਝੇਗਾ ਕਾਟੋਕਲੇਸ਼!
ਆਜ਼ਾਦੀ ਦੇ ਨਾਂ ’ਤੇ ਵੰਡਿਆ ਗਿਆ ਸਮਾਜ, ਟੁੱਟੀ ਭਾਈਚਾਰਕ ਸਾਂਝ!
ਆਜ਼ਾਦੀ ਦੇ ਨਾਂ ’ਤੇ ਵੰਡਿਆ ਗਿਆ ਸਮਾਜ, ਟੁੱਟੀ ਭਾਈਚਾਰਕ ਸਾਂਝ!
ਸੁਖਬੀਰ ਬਾਦਲ ਦੀ ਸਿਹਤ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ, ਕਦੋਂ ਮਿਲੇਗੀ ਛੁੱਟੀ?
ਸੁਖਬੀਰ ਬਾਦਲ ਦੀ ਸਿਹਤ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ, ਕਦੋਂ ਮਿਲੇਗੀ ਛੁੱਟੀ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਅਗਲੇ 6 ਦਿਨਾਂ ਲਈ ਬਾਰਿਸ਼ ਨੂੰ ਲੈਕੇ ਅਲਰਟ ਜਾਰੀ, ਪਵੇਗਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਅਗਲੇ 6 ਦਿਨਾਂ ਲਈ ਬਾਰਿਸ਼ ਨੂੰ ਲੈਕੇ ਅਲਰਟ ਜਾਰੀ, ਪਵੇਗਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ
ਸੋਨਾ ਖਰੀਦਣ ਦਾ ਵਧੀਆ ਮੌਕਾ! ਇੱਕ ਦਿਨ 'ਚ 2800 ਰੁਪਏ ਸਸਤਾ ਹੋਇਆ ਸੋਨਾ; ਜਾਣੋ ਅੱਜ ਦੇ ਰੇਟ
ਸੋਨਾ ਖਰੀਦਣ ਦਾ ਵਧੀਆ ਮੌਕਾ! ਇੱਕ ਦਿਨ 'ਚ 2800 ਰੁਪਏ ਸਸਤਾ ਹੋਇਆ ਸੋਨਾ; ਜਾਣੋ ਅੱਜ ਦੇ ਰੇਟ
ਲੁਧਿਆਣਾ ‘ਚ ਭਾਜਪਾ ਆਗੂ ‘ਤੇ ਹਮਲਾ, 10-15 ਲੋਕਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਲੁਧਿਆਣਾ ‘ਚ ਭਾਜਪਾ ਆਗੂ ‘ਤੇ ਹਮਲਾ, 10-15 ਲੋਕਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
15 ਅਗਸਤ ਤੋਂ ਪਹਿਲਾਂ ਅੱਜ ਕਿੰਨੇ ਦਾ ਵਿੱਕ ਰਿਹਾ ਪੈਟਰੋਲ-ਡੀਜ਼ਲ? ਇੱਥੇ ਜਾਣ ਲਓ ਰੇਟ
15 ਅਗਸਤ ਤੋਂ ਪਹਿਲਾਂ ਅੱਜ ਕਿੰਨੇ ਦਾ ਵਿੱਕ ਰਿਹਾ ਪੈਟਰੋਲ-ਡੀਜ਼ਲ? ਇੱਥੇ ਜਾਣ ਲਓ ਰੇਟ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 46 ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 46 ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਅਗਸਤ 2026
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
Embed widget