ਪੜਚੋਲ ਕਰੋ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਗੇ ਖਿਡਾਰੀ, ਪੰਜਾਬ ਦੇ 36 ਖਿਡਾਰੀ ਕਰਨਗੇ ਐਵਾਰਡ ਵਾਪਸ
ਕਰਤਾਰ ਸਿੰਘ ਨੇ ਕਿਹਾ ਕਿ ਪਰਗਟ ਸਿੰਘ ਵੀ ਸਾਡੇ ਨਾਲ ਜਾਣਗੇ। ਉਨ੍ਹਾਂ ਕਿਹਾ ਉਹ ਦਿੱਲੀ ਜਾ ਕੇ ਰਾਸ਼ਟਰਪਤੀ ਨੂੰ ਮਿਲਕੇ ਐਵਾਰਡ ਵਾਪਸ ਕਰਾਂਗੇ।

ਹਰਪਿੰਦਰ ਸਿੰਘ ਟੌਹੜਾ
ਜਲੰਧਰ: ਕਿਸਾਨ ਅੰਦੋਲਨ 'ਚ ਕਿਸਾਨਾਂ ਤੋਂ ਬਿਨਾਂ ਹੋਰਾਂ ਦਾ ਵੀ ਭਰਵਾਂ ਸਮਰਥਨ ਮਿਲ ਰਿਹਾ ਹੈ। ਇਸ ਤਹਿਤ 5 ਦਸੰਬਰ ਨੂੰ ਜਲੰਧਰ ਤੋਂ ਦਿੱਲੀ ਵੱਲ ਨੂੰ ਰਵਾਨਾ ਹੋਵੇਗਾ ਕਾਫ਼ਲਾ। ਕਰਤਾਰ ਸਿੰਘ ਨੇ ਕਿਹਾ ਤਕਰੀਬਨ 35 ਪਦਮਸ਼੍ਰੀ, ਦਰੋਣਾਚਾਰੀਆ ਤੇ ਅਰਜੁਨਾ ਐਵਾਰਡ ਜਿੱਤਣ ਵਾਲੇ ਖਿਡਾਰੀਆਂ ਦੀ ਲਿਸਟ ਹੋ ਚੁੱਕੀ ਤਿਆਰ।
ਕਰਤਾਰ ਸਿੰਘ ਨੇ ਕਿਹਾ ਕਿ ਪਰਗਟ ਸਿੰਘ ਵੀ ਸਾਡੇ ਨਾਲ ਜਾਣਗੇ। ਉਨ੍ਹਾਂ ਕਿਹਾ ਉਹ ਦਿੱਲੀ ਜਾ ਕੇ ਰਾਸ਼ਟਰਪਤੀ ਨੂੰ ਮਿਲਕੇ ਐਵਾਰਡ ਵਾਪਸ ਕਰਾਂਗੇ। ਕਰਤਾਰ ਸਿੰਘ ਨੇ ਕਿਹਾ ਪੰਜਾਬ ਦੇ ਕਰੀਬ ਦੋ ਸੌ ਖਿਡਾਰੀਆਂ ਦਾ ਕਾਫ਼ਲਾ ਤੁਰੇਗਾ। ਖਿਡਾਰੀਆਂ ਦੀ ਛੇ ਜਾਂ ਸੱਤ ਦਸੰਬਰ ਨੂੰ ਰਾਸ਼ਟਰਪਤੀ ਨੂੰ ਮਿਲਣ ਦੀ ਯੋਜਨਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੋਰ ਪੜ੍ਹੋ






















