Farmers Protest LIVE Updates: ਕਿਸਾਨਾਂ ਨੇ ਦੇਸ਼ ਭਰ 'ਚ ਰੋਕੀਆਂ ਰੇਲਾਂ, ਪੰਜਾਬ 'ਚ 40 ਥਾਵਾਂ 'ਤੇ ਲਾਏ ਪਟੜੀਆਂ 'ਤੇ ਧਰਨੇ

ਸੰਯੁਕਤ ਕਿਸਾਨ ਮੋਰਚਾ ਦੇ ਦੇਸ਼ਵਿਆਪੀ ਸੱਦੇ ਤਹਿਤ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਪ੍ਰੋਗਰਾਮ ਤਹਿਤ ਕਰੀਬ 40 ਥਾਵਾਂ 'ਤੇ 12 ਤੋਂ 4 ਵਜੇ ਤੱਕ ਸ਼ਾਂਤਮਈ ਰੋਸ-ਪ੍ਰਦਰਸ਼ਨ ਕਰਦਿਆਂ ਰੇਲਾਂ ਰੋਕੀਆਂ ਗਈਆਂ।

ਏਬੀਪੀ ਸਾਂਝਾ Last Updated: 18 Feb 2021 10:03 AM
ਰੇਲ ਰੋਕੋ ਅਭਿਆਨ

ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ 3 ਖੇਤੀ ਕਾਨੂੰਨਾਂ, ਬਿਜ਼ਲੀ ਸੋਧ ਬਿੱਲ-2020 ਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨ ਦਿੱਲੀ ਵਿਖੇ ਕਰੀਬ 3 ਮਹੀਨਿਆਂ ਤੋਂ ਕਿਸਾਨ ਅੰਦੋਲਨ ਕਰ ਰਹੇ ਹਨ, ਪਰ ਸਰਕਾਰ ਨਾਲ ਗੱਲਬਾਤ ਟੁੱਟਣ ਮਗਰੋਂ ਲੋਕ-ਰੋਹ ਹੋਰ ਤੇਜ਼ ਹੋ ਰਿਹਾ ਹੈ ਤੇ ਕੇਂਦਰ ਸਰਕਾਰ ਨੂੰ ਹਰ ਹਾਲ ਕਾਨੂੰਨ ਰੱਦ ਕਰਨੇ ਪੈਣਗੇ।

ਰੇਲ ਰੋਕੋ ਅਭਿਆਨ

ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਰੀਆਂ ਥਾਵਾਂ 'ਤੇ ਵੱਡੀਆਂ-ਗਿਣਤੀਆਂ 'ਚ ਸ਼ਮੂਲੀਅਤ ਕਰਦਿਆਂ ਕੇਂਦਰ ਸਰਕਾਰ ਦੇ ਕਿਸਾਨ ਅੰਦੋਲਨ ਪ੍ਰਤੀ ਅਪਣਾਏ ਰੁਖ਼ ਖ਼ਿਲਾਫ਼ ਰੋਸ ਪ੍ਰਗਟਾਇਆ। 

ਰੇਲ ਰੋਕੋ ਅਭਿਆਨ


ਸੰਯੁਕਤ ਕਿਸਾਨ ਮੋਰਚਾ ਦੇ ਦੇਸ਼ਵਿਆਪੀ ਸੱਦੇ ਤਹਿਤ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਪ੍ਰੋਗਰਾਮ ਤਹਿਤ ਕਰੀਬ 40 ਥਾਵਾਂ 'ਤੇ 12 ਤੋਂ 4 ਵਜੇ ਤੱਕ ਸ਼ਾਂਤਮਈ ਰੋਸ-ਪ੍ਰਦਰਸ਼ਨ ਕਰਦਿਆਂ ਰੇਲਾਂ ਰੋਕੀਆਂ ਗਈਆਂ। 

ਸੰਯੁਕਤ ਕਿਸਾਨ ਮੋਰਚਾ

ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨੇ ਰੇਲ ਰੋਕੋ ਤਹਿਤ ਦੇਸ਼ ਭਰ ਵਿੱਚ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਤੋਂ ਚੱਲੀਆਂ ਰੇਲਾਂ ਥਾਂ-ਥਾਂ ’ਤੇ ਰੋਕ ਦਿੱਤੀਆਂ। ਦੱਖਣੀ ਰਾਜਾਂ ਸਮੇਤ ਪੂਰਬੀ ਰਾਜਾਂ ਵਿੱਚ ਵੀ ਰੇਲ ਗੱਡੀਆਂ ਰੋਕੀਆਂ ਗਈਆਂ। 

ਰੇਲ ਰੋਕੋ ਅਭਿਆਨ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਬਿਆਸ ਰੇਲਵੇ ਸਟੇਸ਼ਨ `ਤੇ ਰੇਲ ਪਟੜੀਆਂ `ਤੇ ਬੈਠ ਕੇ ਰੇਲਾਂ ਰੋਕੀਆਂ ਗਈਆਂ। ਇਸ ਮੌਕੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ 2020, ਪਰਾਲੀ ਸਾੜਨ ਦਾ ਬਿੱਲ ਰੱਦ ਕਰਵਾਉਣ ਦੀ ਮੰਗ ਰੱਖੀ ਗਈ।

ਹਰਿਆਣਾ ਦੇ ਪਲਵਲ 'ਚ ਰੇਲ ਜਾਮ

 


ਹਰਿਆਣਾ ਦੇ ਪਲਵਲ 'ਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਰੇਲਵੇ ਟਰੈਕਾਂ 'ਤੇ ਧਰਨਾ ਦੇ ਰੇਲ ਆਵਾਜਾਈ ਜਾਮ ਕੀਤੀ। ਇਸ ਮੌਕੇ ਇੱਥੇ ਵੱਡੀ ਗਿਣਤੀ 'ਚ ਸੁਰੱਖਿਆ ਕਰਮਚਾਰੀ ਮੌਜੂਦ ਸਨ।

ਰੇਲ ਰੋਕੋ ਅਭਿਆਨ


ਕਿਸਾਨਾਂ ਨੇ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਇਕੱਠੇ ਹੋ ਕੇ ਦਿੱਲੀ ਤੇ ਕੱਟਰਾ-ਜੰਮੂ ਤੋਂ ਆਉਣ ਵਾਲੀਆਂ ਰੇਲਾਂ ਰੋਕੀਆਂ। ਕਿਸਾਨਾਂ ਨੇ ਐਲਾਨ ਕੀਤਾ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।

ਰੇਲ ਰੋਕੋ ਅਭਿਆਨ

ਕਿਸਾਨਾਂ ਦੀ ਰੇਲ ਰੋਕੋ ਮੁਹਿੰਮ ਨੂੰ ਵੇਖਦਿਆਂ ਦਿੱਲੀ ਮੈਟਰੋ ਨੇ ਤਿੰਨ ਸਟੇਸ਼ਨ ਬੰਦ ਕਰ ਦਿੱਤੇ ਹਨ। ਬੇਸ਼ੱਕ ਕਿਸਾਨਾਂ ਨੇ ਮੈਟਰੋ ਰੋਕਣ ਦਾ ਕੋਈ ਐਲਾਨ ਨਹੀਂ ਕੀਤਾ ਪਰ ਰੇਲਵੇ ਨੇ ਇਹ ਸੁਰੱਖਿਆ ਦੇ ਨਜ਼ਰੀਏ ਤੋਂ ਇਹ ਫੈਸਲਾ ਲਿਆ ਹੈ। 

ਰੇਲ ਰੋਕੋ ਅਭਿਆਨ

ਅੰਮ੍ਰਿਤਸਰ ਜ਼ਿਲ੍ਹੇ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਤਿੰਨ ਥਾਵਾਂ 'ਤੇ ਰੇਲਵੇ ਟਰੈਕ ਰੋਕਿਆ। ਜਥੇਬੰਦੀ ਵੱਲੋਂ ਪੰਜਾਬ 'ਚ 31 ਥਾਵਾਂ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਵੱਲਾ ਫਾਟਕ, ਜੰਡਿਆਲਾ ਗੁਰੂ ਰੇਲਵੇ ਟਰੈਕ ਤੇ ਬਿਆਸ ਰੇਲਵੇ ਟਰੈਕ ਤੇ ਪ੍ਰਦਰਸ਼ਨ ਹੋ ਰਿਹਾ ਹੈ।

ਲੁਧਿਆਣਾ ਵਿੱਚ ਰੇਲਾਂ ਰੋਕੀਆਂ


ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਟਰੇਨਾਂ ਰੋਕ ਦਿੱਤੀਆਂ ਗਈਆਂ। ਕਿਸਾਨ ਰੇਲਵੇ ਟਰੈਕ 'ਤੇ ਧਰਨੇ 'ਤੇ ਬੈਠੇ ਹਨ। ਰੇਲਵੇ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਰੇਲਵੇ ਵੱਲੋਂ 12 ਤੋਂ 4 ਵਜੇ ਤਕ ਲਈ ਸਾਰੀਆਂ ਰੇਲ ਗੱਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ।

ਰੇਲ ਰੋਕੋ ਅਭਿਆਨ

ਪੰਜਾਬ ’ਚ ਪਟਿਆਲਾ ਜ਼ਿਲ੍ਹੇ ਦੇ ਨਾਭਾ, ਸੰਗਰੂਰ ’ਚ ਸੁਨਾਮ, ਮਾਨਸਾ, ਬਰਨਾਲਾ ਬਠਿੰਡਾ ’ਚ ਰਾਮਪੁਰਾ, ਮੰਡੀ, ਸੰਗਤ ਮੰਡੀ ਤੇ ਗੋਨਿਆਣਾ ਮੰਡੀ, ਫ਼ਰੀਦਕੋਟ ’ਚ ਕੋਟਕਪੂਰਾ, ਮੁਕਤਸਰ ’ਚ ਗਿੱਦੜਬਾਹਾ, ਫ਼ਾਜ਼ਿਲਕਾ ’ਚ ਅਬੋਹਰ ਤੇ ਜਲਾਲਾਬਾਦ, ਫ਼ਿਰੋਜ਼ਪੁਰ, ਮੋਗਾ ’ਚ ਅਜੀਤਵਾਲ, ਲੁਧਿਆਣਾ ਤੇ ਇਸ ਜ਼ਿਲ੍ਹੇ ਦੋਰਾਹਾ, ਜਲੰਧਰ ’ਚ ਸ਼ਾਹਕੋਟ, ਤਰਨ ਤਾਰਨ, ਅੰਮ੍ਰਿਤਸਰ ’ਚ ਫਤਿਹਗੜ੍ਹ ਚੂੜੀਆਂ, ਗੁਰਦਾਸਪੁਰ ਤੇ ਕਾਦੀਆਂ ’ਚ ਰੇਲਾਂ ਰੋਕੀਆਂ ਜਾ ਰਹੀਆਂ ਹਨ।

ਸ਼ਾਮ ਚਾਰ ਵਜੇ ਤੱਕ ਰੇਲਾਂ ਦਾ ਚੱਕਾ ਜਾਮ

ਖੇਤੀ ਕਾਨੂੰਨਾਂ ਵਿਰੁੱਧ ‘ਸੰਯੁਕਤ ਕਿਸਾਨ ਮੋਰਚਾ’ ਦੇ ਸੱਦੇ ’ਤੇ ਦੇਸ਼ ਭਰ ਵਿੱਚ 12 ਵਜੇ ਤੋਂ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਹੈ। ਬਿਹਾਰ ਵਿੱਚ ਤਾਂ 12 ਵਜੇ ਤੋਂ ਪਹਿਲਾਂ ਹੀ ਰੇਲ ਰੋਕ ਦਿੱਤੀ ਗਈ। ਹਾਸਲ ਰਿਪੋਰਟਾਂ ਮੁਤਾਬਕ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ਵਿੱਚ ਰੇਲਾਂ ਰੋਕੀਆਂ ਗਈਆਂ ਹਨ। ਪੰਜਾਬ ਦੇ 15 ਜ਼ਿਲ੍ਹਿਆਂ ਦੇ 21 ਤੇ ਹਰਿਆਣਾ ਦੇ 80 ਸਥਾਨਾਂ ਉੱਤੇ ਤੱਕ ਰੇਲਾਂ ਰੋਕੀਆਂ ਜਾ ਰਹੀਆਂ ਹਨ। ਬੇਸ਼ੱਕ ਰੇਲਵੇ ਨੇ ਇਸ ਲਈ ਪੁਖਤਾ ਪ੍ਰਬੰਧ ਕੀਤੇ ਹਨ ਪਰ ਹਰਿਆਣਾ ਸਰਕਾਰ ‘ਰੇਲ ਰੋਕੋ’ ਅੰਦੋਲਨ ਨੂੰ ਲੈ ਕੇ ਪੂਰੀ ਚੌਕਸੀ ਵਰਤ ਰਹੀ ਹੈ। ਸਮੁੱਚੇ ਸੂਬੇ ਵਿੱਚ ਹਾਈ ਅਲਰਟ ਹੈ। ਰਾਜ ਦੀਆਂ ਅਹਿਮ ਰੇਲਵੇ ਲਾਈਨਾਂ ਦੀ ਸੁਰੱਖਿਆ ਵਧਾਈ ਗਈ ਹੈ।

ਰੇਲ ਰੋਕੋ ਅਭਿਆਨ

ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਰੇਲਾਂ ਰੋਕੇ ਜਾਣ ਦੀ ਖਬਰ ਹੈ। ਬਿਹਾਰ ਵਿੱਚ 12 ਵਜੇ ਤੋਂ ਪਹਿਲਾਂ ਹੀ ਰੇਲ ਰੋਕ ਦਿੱਤੀ ਗਈ। ਕਿਸਾਨ 12 ਤੋਂ ਚਾਰ ਵਜੇ ਤੱਕ ਰੇਲਾਂ ਰੋਕਣਗੇ।

ਰੇਲ ਰੋਕੋ ਅਭਿਆਨ

ਪੰਜਾਬ ’ਚ ਪਟਿਆਲਾ ਜ਼ਿਲ੍ਹੇ ਦੇ ਨਾਭਾ, ਸੰਗਰੂਰ ’ਚ ਸੁਨਾਮ, ਮਾਨਸਾ, ਬਰਨਾਲਾ ਬਠਿੰਡਾ ’ਚ ਰਾਮਪੁਰਾ, ਮੰਡੀ, ਸੰਗਤ ਮੰਡੀ ਤੇ ਗੋਨਿਆਣਾ ਮੰਡੀ, ਫ਼ਰੀਦਕੋਟ ’ਚ ਕੋਟਕਪੂਰਾ, ਮੁਕਤਸਰ ’ਚ ਗਿੱਦੜਬਾਹਾ, ਫ਼ਾਜ਼ਿਲਕਾ ’ਚ ਅਬੋਹਰ ਤੇ ਜਲਾਲਾਬਾਦ, ਫ਼ਿਰੋਜ਼ਪੁਰ, ਮੋਗਾ ’ਚ ਅਜੀਤਵਾਲ, ਲੁਧਿਆਣਾ ਤੇ ਇਸ ਜ਼ਿਲ੍ਹੇ ਦੋਰਾਹਾ, ਜਲੰਧਰ ’ਚ ਸ਼ਾਹਕੋਟ, ਤਰਨ ਤਾਰਨ, ਅੰਮ੍ਰਿਤਸਰ ’ਚ ਫਤਿਹਗੜ੍ਹ ਚੂੜੀਆਂ, ਗੁਰਦਾਸਪੁਰ ਤੇ ਕਾਦੀਆਂ ’ਚ ਅੱਜ ਦੁਪਹਿਰ 12 ਵਜੇ ਤੋਂ ਸ਼ਾਮੀਂ 4 ਵਜੇ ਤੱਕ ਰੇਲ ਗੱਡੀਆਂ ਰੋਕੀਆਂ ਜਾਣਗੀਆਂ।

ਹਰਿਆਣਾ ਵਿੱਚ ਹਾਈ ਅਲਰਟ

ਹਰਿਆਣਾ ਵਿੱਚ ਹਾਈ ਅਲਰਟ ਹੈ। ਰਾਜ ਦੀਆਂ ਅਹਿਮ ਰੇਲਵੇ ਲਾਈਨਾਂ ਦੀ ਸੁਰੱਖਿਆ ਵਧਾਈ ਗਈ ਹੈ। ਜੀਆਰਪੀ ਤੇ ਆਰਪੀਐਫ਼ ਜਵਾਨਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਪੁਲਿਸ, ਪ੍ਰਸ਼ਾਸਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਹੈ। ਕਿਸਾਨਾਂ ਦੇ ਰੇਲਾਂ ਰੋਕਣ ਦੌਰਾਨ ਭੜਕਾਹਟ ਵਾਲੀ ਕੋਈ ਕਾਰਵਾਈ ਨਾ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ।

ਰੇਲ ਰੋਕੋ ਅਭਿਆਨ

ਖੇਤੀ ਕਾਨੂੰਨਾਂ ਵਿਰੁੱਧ ‘ਸੰਯੁਕਤ ਕਿਸਾਨ ਮੋਰਚਾ’ ਦੇ ਸੱਦੇ ’ਤੇ ਅੱਜ ਵੀਰਵਾਰ ਨੂੰ ‘ਰੇਲ ਰੋਕੋ’ ਮੁਹਿੰਮ ਚੱਲੇਗੀ। ਪੰਜਾਬ ਦੇ 15 ਜ਼ਿਲ੍ਹਿਆਂ ਦੇ 21 ਤੇ ਹਰਿਆਣਾ ਦੇ 80 ਸਥਾਨਾਂ ਉੱਤੇ ਕਿਸਾਨ ਦੁਪਹਿਰ 12 ਵਜੇ ਤੋਂ ਸ਼ਾਮੀਂ 4 ਵਜੇ ਤੱਕ ਰੇਲਾਂ ਰੋਕਣਗੇ। ਹਰਿਆਣਾ ਸਰਕਾਰ ‘ਰੇਲ ਰੋਕੋ’ ਅੰਦੋਲਨ ਨੂੰ ਲੈ ਕੇ ਪੂਰੀ ਚੌਕਸੀ ਵਰਤ ਰਹੀ ਹੈ।

ਰੇਲ ਰੋਕੋ ਅਭਿਆਨ

ਸੰਯੁਕਤ ਕਿਸਾਨ ਮੋਰਚਾ ਨੇ ਕਿਹਾ, '18 ਫਰਵਰੀ ਨੂੰ ਦੇਸ਼ ਭਰ 'ਚ ਰੇਲ ਰੋਕੋ ਅਭਿਆਨ 'ਚ ਸਾਰਿਆਂ ਨੂੰ ਸ਼ਾਂਤਮਈ ਪ੍ਰਦਰਸ਼ਨ ਦੀ ਅਪੀਲ ਕੀਤੀ ਗਈ ਹੈ। ਦੁਪਹਿਰ 12 ਤੋ 4 ਵਜੇ ਤਕ ਰੇਲ ਰੋਕਣ ਦਾ ਪ੍ਰੋਗਰਾਮ ਹੈ। ਜਿਸ 'ਚ ਦੇਸ਼ਭਰ ਤੋਂ ਸਮਰਥਨ ਦੀ ਉਮੀਦ ਹੈ।'

ਰੇਲ ਰੋਕੋ ਅਭਿਆਨ

ਰੇਲ ਰੋਕੋ ਅਭਿਆਨ ਦੁਪਹਿਰ 12 ਵਜੇ ਤੋਂ ਲੈਕੇ ਸ਼ਾਮ ਦੇ 4 ਵਜੇ ਤਕ ਚਲਾਇਆ ਜਾਵੇਗਾ। ਰੇਲਵੇ ਵੱਲੋਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ 'ਤੇ ਵਿਸ਼ੇਸ਼ ਧਿਆਨ ਕੇਂਦਰਤ ਕਰਦਿਆਂ 20 ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਹਨ।

ਪਿਛੋਕੜ

ਖੇਤੀ ਕਾਨੂੰਨਾਂ ਨੂੰ ਲੈਕੇ ਸਰਕਾਰ ਤੇ ਅੰਦੋਲਨਕਾਰੀ ਕਿਸਾਨਾਂ ਦੇ ਵਿਚ ਖਿੱਚੋਤਾਣ ਬਰਕਰਾਰ ਹੈ। ਇਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਡਟੇ ਹੋਏ ਹਨ ਤੇ ਦੂਜੇ ਪਾਸੇ ਸਰਕਾਰ ਸੋਧ ਦੀ ਗੱਲ ਕਰ ਰਹੀ ਹੈ। ਆਪਣੀਆਂ ਮੰਗਾਂ ਨਾ ਪੂਰਾ ਹੁੰਦਿਆਂ ਦੇਖ ਕਿਸਾਨ ਹੁਣ ਹੋਰ ਰੋਹ 'ਚ ਦਿਖਾਈ ਦੇ ਰਹੇ ਹਨ। ਇਸ ਦਰਮਿਆਨ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਸਾਡਾ ਸੰਘਰਸ਼ ਹੋਰ ਤੇਜ਼ ਹੋਵੇਗਾ।  ਇਸ ਤਹਿਤ ਅੱਜ ਕਿਸਾਨਾਂ ਵੱਲੋਂ ਦੇਸ਼ਭਰ 'ਚ ਰੇਲ ਰੋਕੋ ਅਭਿਆਨ ਦਾ ਐਲਾਨ ਕੀਤਾ ਗਿਆ ਹੈ।


 


ਕਿਸਾਨ ਜਥੇਬੰਦੀਆਂ ਵੱਲੋਂ ਚਾਰ ਘੰਟੇ ਲਈ ਰੇਲ ਰੋਕੋ ਅਭਿਆਨ ਚਲਾਇਆ ਜਾਵੇਗਾ। ਕਿਸਾਨਾਂ ਦੇ ਇਸ ਅੰਦੋਲਨ ਨੂੰ ਦੇਖਦਿਆਂ ਰੇਲਵੇ ਨੇ ਸੁਰੱਖਿਆ ਵਿਵਸਥਾ ਵਧਾ ਦਿੱਤੀ ਹੈ। ਕਿਸੇ ਵੀ ਅਣਹੋਣੀ ਦੇ ਖਦਸ਼ੇ ਨੂੰ ਦੇਖਦਿਆਂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।


 


ਰੇਲ ਰੋਕੋ ਅਭਿਆਨ ਦੁਪਹਿਰ 12 ਵਜੇ ਤੋਂ ਲੈਕੇ ਸ਼ਾਮ ਦੇ 4 ਵਜੇ ਤਕ ਚਲਾਇਆ ਜਾਵੇਗਾ। ਰੇਲਵੇ ਵੱਲੋਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ 'ਤੇ ਵਿਸ਼ੇਸ਼ ਧਿਆਨ ਕੇਂਦਰਤ ਕਰਦਿਆਂ 20 ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਹਨ।


 


ਸੰਯੁਕਤ ਕਿਸਾਨ ਮੋਰਚਾ ਨੇ ਕਿਹਾ, '18 ਫਰਵਰੀ ਨੂੰ ਦੇਸ਼ ਭਰ 'ਚ ਰੇਲ ਰੋਕੋ ਅਭਿਆਨ 'ਚ ਸਾਰਿਆਂ ਨੂੰ ਸ਼ਾਂਤਮਈ ਪ੍ਰਦਰਸ਼ਨ ਦੀ ਅਪੀਲ ਕੀਤੀ ਗਈ ਹੈ। ਦੁਪਹਿਰ 12 ਤੋ 4 ਵਜੇ ਤਕ ਰੇਲ ਰੋਕਣ ਦਾ ਪ੍ਰੋਗਰਾਮ ਹੈ। ਜਿਸ 'ਚ ਦੇਸ਼ਭਰ ਤੋਂ ਸਮਰਥਨ ਦੀ ਉਮੀਦ ਹੈ।'


 


ਰੇਲਵੇ ਸੁਰੱਖਿਆ ਬਲ ਦੇ ਮਹਾਂਨਿਰਦੇਸ਼ਕ ਨੇ ਕਿਹਾ, 'ਮੈਂ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ। ਅਸੀਂ ਜ਼ਿਲ੍ਹਾ ਪ੍ਰਸ਼ਾਸਨਾਂ ਦੇ ਨਾਲ ਸੰਪਰਕ ਬਣਾਈ ਰੱਖਾਂਗੇ ਤੇ ਕੰਟਰੋਲ ਰੂਮ ਬਣਾਵਾਂਗੇ।'

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.