Kisan Protest: ਪੰਜਾਬ ਅਤੇ ਹਰਿਆਣਾ ਦੇ ਕਿਸਾਨ ਮਜ਼ਦੂਰ ਮੋਰਚਾ ਅਤੇ ਐਸਕੇਐਮ (ਗੈਰ-ਸਿਆਸੀ) ਵੱਲੋਂ ਚਲਾਏ ਜਾ ਰਹੇ ਕਿਸਾਨ ਅੰਦੋਲਨ-2 ਨੇ ਅੱਜ ਯਾਨੀ ਮੰਗਲਵਾਰ ਨੂੰ 105 ਦਿਨ ਪੂਰੇ ਕਰ ਲਏ ਹਨ। ਜਿਸ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚਾ ਦੀ ਇੱਕ ਅਹਿਮ ਮੀਟਿੰਗ ਸੋਮਵਾਰ ਨੂੰ ਸ਼ੰਭੂ ਸਰਹੱਦ ਵਿਖੇ ਹੋਈ ਸੀ। 


ਇਸ ਸਬੰਧੀ ਦੋਵਾਂ ਮੰਚਾਂ ਨੇ ਗ੍ਰਿਫ਼ਤਾਰ ਕਿਸਾਨ ਆਗੂਆਂ ਦੀ ਰਿਹਾਈ ਲਈ 28 ਮਈ ਨੂੰ ਪੰਜਾਬ ਵਿੱਚ 16 ਥਾਵਾਂ ’ਤੇ ਭਾਜਪਾ ਦੇ ਲੋਕ ਸਭਾ ਉਮੀਦਵਾਰਾਂ ਤੇ ਆਗੂਆਂ ਦੇ ਘਰਾਂ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਹਰਿਆਣਾ ਵਿੱਚ ਭਾਜਪਾ ਦੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਵੀ ਕੀਤਾ ਜਾਵੇਗਾ। ਅੰਬਾਲਾ ਤੋਂ ਕੈਬਨਿਟ ਮੰਤਰੀ ਅਸੀਮ ਗੋਇਲ ਅਤੇ ਹੋਰ ਮੰਤਰੀਆਂ ਦਾ ਵੀ ਘੇਰਾਓ ਕੀਤਾ ਜਾਵੇਗਾ।


 


ਇਹਨਾਂ ਲੀਡਰਾਂ ਦੇ ਘਰਾਂ ਬਾਹਰ ਧਰਨਾ 


ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਧਰਨਾ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗਾ। ਇਸ ਵਿੱਚ ਮੁੱਖ ਮੰਗ ਸਾਥੀ ਕਿਸਾਨਾਂ ਦੀ ਰਿਹਾਈ ਦੀ ਹੈ। ਇਨ੍ਹਾਂ 'ਚ ਪ੍ਰਨੀਤ ਕੌਰ ਦੀ ਪਟਿਆਲਾ 'ਚ ਮੋਤੀ ਮਹਿਲ, ਬਠਿੰਡਾ ਸ਼ਹਿਰ 'ਚ ਪਰਮਪਾਲ ਕੌਰ ਮਲੂਕਾ, ਫਰੀਦਕੋਟ 'ਚ ਹੰਸਰਾਜ ਹੰਸ, ਅੰਮ੍ਰਿਤਸਰ 'ਚ ਤਰਨਜੀਤ ਸੰਧੂ, ਖੰਡੂਰ ਸਾਹਿਬ 'ਚ ਮਨਜੀਤ ਸਿੰਘ ਮੰਨਾ ਦੀ ਮੀਆਂਵਿੰਡ ਸਥਿਤ ਰਿਹਾਇਸ਼, ਪਠਾਨਕੋਟ 'ਚ ਦਿਨੇਸ਼ ਬੱਬੂ ਦੇ ਘਰ, ਸੁਸ਼ੀਲ ਰਿੰਕੂ ਦੇ ਘਰ ਸ਼ਾਮਲ ਹਨ ।


ਇਸ ਤੋਂ ਇਲਾਵਾ ਹੁਸ਼ਿਆਰਪੁਰ 'ਚ ਅਨੀਤਾ ਸੋਮ ਪ੍ਰਕਾਸ਼ ਦੀ ਰਿਹਾਇਸ਼, ਸੰਗਰੂਰ 'ਚ ਅਰਵਿੰਦ ਖੰਨਾ ਦੇ ਘਰ ਦੇ ਸਾਹਮਣੇ, ਲੁਧਿਆਣਾ 'ਚ ਰਵਨੀਤ ਸਿੰਘ ਬਿੱਟੂ ਦੇ ਘਰ ਦੇ ਸਾਹਮਣੇ, ਫਿਰੋਜ਼ਪੁਰ 'ਚ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ, ਫਤਿਹਗੜ੍ਹ ਸਾਹਿਬ 'ਚ ਗੰਜਾ ਰਾਮ ਦੇ ਘਰ ਦੇ ਸਾਹਮਣੇ, ਸੁਭਾਸ਼ ਸ਼ਰਮਾ ਦੇ ਘਰ ਦੇ ਸਾਹਮਣੇ। ਆਨੰਦਪੁਰ ਸਾਹਿਬ ਚ ਸੁਭਾਸ਼ ਸ਼ਰਮਾ ਦੇ ਘਰ ਦੇ ਸਾਹਮਣੇ ਅਤੇ ਦਾਦੂ ਜੋਧਾਂ (ਅੰਮ੍ਰਿਤਸਰ) ਪਿੰਡ ਵਿੱਚ ਅਤੇ ਫਾਜ਼ਿਲਕਾ ਵਿੱਚ ਸੁਨੀਲ ਜਾਖੜ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕਰਨਗੇ। ਆਉਣ ਵਾਲੇ ਦਿਨਾਂ ਵਿੱਚ ਪਿੰਡਾਂ ਵਿੱਚ ਕਿਸਾਨ ਸ਼ਾਂਤਮਈ ਅਤੇ ਸੰਵਿਧਾਨਿਕ ਢੰਗ ਨਾਲ ਭਾਜਪਾ ਆਗੂਆਂ ਨੂੰ ਸਵਾਲ ਪੁੱਛਦੇ ਰਹਿਣਗੇ।


 



 



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 


https://whatsapp.com/channel/0029Va7Nrx00VycFFzHrt01l


Join Our Official Telegram Channel: https://t.me/abpsanjhaofficial