Fatehgarh Sahib News: ਇੱਕ ਬੱਚੇ ਨੂੰ ਜਨਮ ਦੇਣ ਲਈ ਔਰਤ ਦਰਦ ਵਿੱਚੋਂ ਲੰਘਦੀ ਹੈ। ਪਰ ਇੱਕ ਮਾਂ ਨਾਲ ਬਹੁਤ ਹੀ ਮਾੜਾ ਹੋਇਆ, ਉਸ ਨੇ ਬੱਚੇ ਨੂੰ ਜਨਮ ਤਾਂ ਦਿੱਤਾ ਪਰ ਕੁਝ ਹੀ ਪਲਾਂ ਵਿੱਚ ਹੀ ਇਹ ਖੁਸ਼ੀ ਮਾਤਮਾ ਵਿੱਚ ਬਦਲ ਗਈ। ਦੱਸ ਦਈਏ ਪਿੰਡ ਗੋਪਾਲੋਂ ਕੋਟਲਾ ਦੀ ਇੱਕ ਔਰਤ ਨੇ ਇੱਥੇ ਐਂਬੂਲੈਂਸ ਵਿੱਚ ਬੱਚੇ ਨੂੰ ਜਨਮ ਦੇ ਦਿੱਤਾ। ਡਲਿਵਰੀ ਦੇ ਕੁੱਝ ਪਲਾਂ ਮਗਰੋਂ ਹੀ ਨਵ-ਜੰਮੇ ਬੱਚੇ ਦੀ ਮੌਕੇ ’ਤੇ ਮੌਤ ਹੋ ਗਈ।


ਪੀੜਤ ਔਰਤ ਦਿਲਪ੍ਰੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਵਾਸੀ ਗੋਪਾਲ ਕੋਟਲਾ ਨੇ ਦੱਸਿਆ ਕਿ ਉਸ ਦੀ ਪਤਨੀ ਜੋ ਗਰਭਵਤੀ ਸੀ, ਦੇ ਦਰਦ ਹੋਣ ਲੱਗੀ ਅਤੇ ਉਹ ਬਾਅਦ ਦੁਪਹਿਰ ਉਸ ਨੂੰ ਸਿਵਲ ਹਸਪਤਾਲ ਲੈ ਆਇਆ। ਮੌਕੇ 'ਤੇ ਮੌਜੂਦ ਡਾਕਟਰਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ, ਜਦੋਂ ਉਹ ਐਂਬੂਲੈਂਸ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਨੇੜੇ ਪਹੁੰਚੀ ਤਾਂ ਔਰਤ ਨੇ ਬੱਚੇ ਨੂੰ ਜਨਮ ਦੇ ਦਿੱਤਾ ਪਰ ਕੁਝ ਸਮੇਂ ਬਾਅਦ ਹੀ ਨਵਜੰਮੇ ਬੱਚੇ ਦੀ ਮੌਤ ਹੋ ਗਈ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ।


ਇਸ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਰੀਜ਼ ਆਉਣ ਤੋਂ ਪਹਿਲਾਂ ਬੱਸੀ ਹਸਪਤਾਲ 'ਚੋਂ ਰੈਫਰ ਹੋ ਕੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਆਈ ਸੀ ਤੇ ਬੱਚੇ ਦਾ ਭਾਰ ਘੱਟ ਹੋਣ 'ਤੇ ਉਸ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


ਹੋਰ ਪੜ੍ਹੋ : Jalandhar Lok Sabha Bypoll: ਅੱਜ ਜਲੰਧਰ ਲੋਕ ਸਭਾ ਜ਼ਿਮਨੀ ਚੋਣ: ਵੋਟਾਂ ਪੈਣ ਦਾ ਸਮਾਂ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ, ਪ੍ਰਸ਼ਾਸਨ ਨੇ ਸਾਰੇ 1972 ਪੋਲਿੰਗ ਬੂਥਾਂ ’ਤੇ ਵੈੱਬਕਾਸਟਿੰਗ ਲਈ ਲਾਏ CCTV ਕੈਮਰੇ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।