ਜਲੰਧਰ 'ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਬਸਤੀ ਨੌ ਦਾ ਰਹਿਣ ਵਾਲਾ ਇੱਕ ਵਿਆਹੁਤਾ ਆਪਣੀ ਪ੍ਰੇਮਿਕਾ ਨਾਲ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਦੇਰ ਰਾਤ ਉਕਤ ਵਿਅਕਤੀ ਨੂੰ ਉਸ ਦੀ ਪਤਨੀ ਨੇ ਬਸਤੀ ਗੁਜਾਂ ਨੇੜਿਓਂ ਰੰਗੇ ਹੱਥੀਂ ਕਾਬੂ ਕਰ ਲਿਆ।


ਪੀੜਤਾ ਆਪਣੇ ਪਰਿਵਾਰ ਸਮੇਤ ਬਸਤੀ ਗੁਜਾਂ ਪਹੁੰਚੀ ਅਤੇ ਹੰਗਾਮਾ ਕੀਤਾ ਅਤੇ ਉਸ 'ਤੇ ਗੰਭੀਰ ਦੋਸ਼ ਲਗਾਏ। ਦੇਰ ਰਾਤ ਹੰਗਾਮੇ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕੀਤਾ ਅਤੇ ਕਾਰਵਾਈ ਦਾ ਭਰੋਸਾ ਦਿੱਤਾ। 


ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਤਿੰਨ ਬੱਚੇ ਹਨ। ਉਹ ਬਸਤੀ ਗੁਜਾਂ ਸਥਿਤ ਆਈਸ ਫੈਕਟਰੀ ਦੇ ਪਿੱਛੇ ਰਹਿੰਦੀ ਹੈ। ਕਰੀਬ 8 ਸਾਲ ਪਹਿਲਾਂ ਉਸ ਦਾ ਉਕਤ ਵਿਅਕਤੀ ਨਾਲ ਪ੍ਰੇਮ ਵਿਆਹ ਹੋਇਆ ਸੀ। ਕੁਝ ਸਮਾਂ ਤਾਂ ਸਭ ਕੁਝ ਠੀਕ ਚੱਲਿਆ ਪਰ ਫਿਰ ਉਸ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਸਬੰਧ ਬਣ ਗਏ ਅਤੇ ਉਹ ਅਕਸਰ ਉਸ ਨਾਲ ਘੁੰਮਦਾ ਰਹਿੰਦਾ ਸੀ।


ਇਸ ਬਾਰੇ ਲੋਕਾਂ ਨੂੰ ਕਈ ਵਾਰ ਪਤਾ ਲੱਗਾ। ਉਸ ਨੇ ਦੱਸਿਆ ਕਿ ਬੀਤੇ ਸੋਮਵਾਰ ਉਸ ਦਾ ਪਤੀ ਆਪਣੀ ਸਹੇਲੀ  ਨਾਲ ਕਿਤੇ ਗਿਆ ਹੋਇਆ ਸੀ। ਇੱਕ ਹਫ਼ਤੇ ਤੱਕ ਉਸ ਦੀ ਭਾਲ ਜਾਰੀ ਰਹੀ, ਪਰ ਉਸ ਅਤਾ ਪਤਾ ਨਹੀਂ ਮਿਲਿਆ।



ਐਤਵਾਰ ਰਾਤ ਜਦੋਂ ਪੀੜਤਾ ਦੇ ਭਰਾ ਦੇ ਦੋਸਤ ਨੇ ਉਸ ਨੂੰ ਦੇਖਿਆ ਤਾਂ ਸਾਰੀ ਘਟਨਾ ਦੀ ਜਾਣਕਾਰੀ ਪੀੜਤਾ ਨੂੰ ਦਿੱਤੀ। ਪੀੜਤ ਔਰਤ ਬਸਤੀ ਗੁਜਾਂ ਪਹੁੰਚੀ ਅਤੇ  ਉਸ ਸਥਾਨ 'ਤੇ ਹੰਗਾਮਾ ਕਰ ਦਿੱਤਾ। ਪੀੜਤਾ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਆਪਣੀ ਪ੍ਰੇਮਿਕਾ ਨਾਲ ਘਰੋਂ ਭੱਜ ਗਿਆ ਤਾਂ ਉਸ ਨੇ ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਇਸ ਤੋਂ ਪਹਿਲਾਂ ਕਿ ਪੁਲਿਸ ਵਿਅਕਤੀ ਨੂੰ ਲੱਭ ਪਾਉਂਦੀ, ਔਰਤ ਨੇ ਖੁਦ ਹੀ ਉਸ ਨੂੰ ਫੜ ਲਿਆ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।