Punjab News: ਪੰਜਾਬ ਦੀ  ਸਿਹਤ ਵਿਵਸਥਾ ਉੱਤੇ ਇਸ ਖ਼ਬਰ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ ਜਿਸ ਵਿੱਚ ਸਿਵਲ ਹਸਪਤਾਲ ਚੋਂ ਸਰਕਾਰੀ ਐਂਬੂਲੈਂਸ ਦੀ ਸੁਵਿਧਾ ਨਾ ਮਿਲਣ ਕਰਕੇ ਇੱਕ ਪੁੱਤ ਆਪਣੇ ਪਿਓ ਨੂੰ ਰੇਹੜੀ ਉੱਤੇ ਹਸਪਤਾਲ ਤੋਂ ਘਰ ਲੈ ਕੇ ਗਿਆ।


ਕਿੱਥੋਂ ਦਾ ਹੈ ਇਹ ਪੂਰਾ ਮਾਮਲਾ


ਦਰਅਸਲ ਇਹ ਪੂਰੀ ਘਟਨਾ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਹੈ ਜਿੱਥੇ 2 ਦਿਨ ਪਹਿਲਾਂ ਘਰ ਵਿੱਚ ਡਿੱਗ ਕੇ ਜ਼ਖ਼ਮੀ ਹੋਏ ਪ੍ਰੇਮ ਕੁਮਾਰ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ। ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਛੁੱਟੀ ਦੇ ਦਿੱਤੀ।ਇਸ ਤੋਂ ਬਾਅਦ ਮਰੀਜ਼ ਦੇ ਬੇਟੇ ਪਵਨ ਕੁਮਾਰ ਨੇ ਸਰਕਾਰੀ ਐਂਬੂਲੈਂਸ ਦੀ ਮੰਗ ਕੀਤੀ ਪਰ ਪਵਨ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪ੍ਰਾਈਵੇਟ ਐਂਬਲੈਂਸ ਰਾਹੀ ਮਰੀਜ਼ ਘਰੇ ਲਜਾਣ ਲਈ ਰਿਹਾ ਗਿਆ। 


ਮੈਂ ਗ਼ਰੀਬ ਹਾਂ ਨਹੀਂ ਚੁੱਕ ਸਕਦਾ ਖ਼ਰਚਾ


ਪਵਨ ਕੁਮਾਰ ਨੇ ਕਿਹਾ ਕਿ ਉਹ ਗ਼ਰੀਬ ਵਿਅਕਤੀ ਹੈ ਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਇਸ ਲਈ ਉਹ ਆਪਣੇ ਪਿਓ ਨੂੰ ਪ੍ਰਾਈਵੇਟ ਐਂਬੂਲੈਂਸ ਰਾਹੀਂ ਨਹੀਂ ਲੈ ਕੇ ਜਾ ਸਕਦਾ ਜਿਸ ਤੋਂ ਬਾਅਦ ਉਹ ਰੇਹੜੀ ਉੱਤੇ ਹੀ ਲਿਟਾ ਕੇ ਆਪਣੇ ਪਿਤਾ ਨੂੰ ਘਰ ਲੈ ਗਿਆ।


ਮਾਮਲੇ ਦੀ ਕੀਤੀ ਜਾਵੇਗੀ ਜਾਂਚ


ਇਸ ਮਾਮਲੇ ਬਾਰੇ ਜਦੋਂ ਡਿਪਟੀ ਕਮਿਸ਼ਨਰ ਸੇਨੂ ਦੁੱਗਲ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਤੇ ਉਹ ਬਾਬਤ SMO ਨਾਲ ਗਲ ਕਰਕੇ ਮਾਮਲੇ ਦੀ ਜਾਂਚ ਕਰਨਗੇ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial


 


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :