ਫਾਜ਼ਿਲਕਾ: ਜ਼ਮੀਨ ਜਾਇਦਾਦ ਪਿੱਛੇ ਭਰਾਵਾਂ 'ਚ ਆਪਸੀ ਕਲੇਸ਼ ਦੀਆਂ ਖਬਰਾਂ ਆਮ ਹਨ। ਅਜਿਹੇ 'ਚ ਫਾਜ਼ਿਲਕਾ ਦੇ ਪਿੰਡ ਸੱਯਦ ਵਾਲਾ ਤੋਂ ਇਕ ਖਬਰ ਹੈ ਜਿੱਥੇ ਇਕ ਭਰਾ ਨੇ ਆਪਣੇ ਹੀ ਸਕੇ ਭਰਾ 'ਤੇ ਜ਼ਮੀਨ ਦੀ ਵੰਡ ਨੂੰ ਲੈਕੇ ਟ੍ਰੈਕਟਰ ਚੜਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਲਾਲ ਚੰਦ ਦੀ ਬੇਟੀ ਜਦੋਂ ਆਪਣੇ ਪਿਤਾ ਨੂੰ ਬਚਾਉਣ ਲਈ ਅੱਗੇ ਆਈ ਤਾਂ ਉਸ 'ਤੇ ਵੀ ਉਸ ਦੇ ਚਾਚੇ ਅਨੂਪ ਕੁਮਾਰ ਨੇ ਟ੍ਰੈਕਟਰ ਚੜਾ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਬਚ ਗਈ। ਇਸ ਦੌਰਾਨ ਚੰਦਰ ਕਾਂਤਾ ਗੰਭੀਰ ਰੂਪ ‘ਚ ਫੱਟੜ ਹੋ ਗਈ, ਜੋ ਜਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਹੈ ।


ਦਰਅਸਲ ਜ਼ਮੀਨ ਦੀ ਵੰਡ ਨੂੰ ਲੈਕੇ ਲਾਲ ਚੰਦ ਪਿੰਡ ਆਇਆ ਸੀ ਜਿੱਥੇ ਉਸ ਦੇ ਭਰਾ ਅਨੂਪ ਕੁਮਾਰ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਮ੍ਰਿਤਕ ਲਾਲ ਚੰਦ ਦੇ ਪੁੱਤ ਘਨਸ਼ਿਆਮ, ਪਤਨੀ ਜਮੁਨਾ ਦੇਵੀ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਖੇਤ 'ਚ ਹੀ ਤੰਬੂ ਲਾਕੇ ਡੇਰਾ ਜਮਾ ਲਿਆ ਹੈ। ਇਨਸਾਫ਼ ਨਾ ਮਿਲਣ ਤਕ ਉਨ੍ਹਾਂ ਉੱਥੇ ਹੀ ਰਹਿਣ ਦਾ ਫੈਂਸਲਾ ਕਰ ਲਿਆ ਹੈ।


ਬਾਰ, ਮੈਰਿਜ ਪੈਲੇਸ, ਹੋਟਲ ਤੇ ਰੈਸਟੋਰੈਂਟਾਂ ਦੀ ਸਾਲਾਨਾ ਲਾਇਸੈਂਸ ਫੀਸ ਮੁਆਫ, ਖਜ਼ਾਨੇ 'ਤੇ ਪਵੇਗਾ ਵਾਧੂ ਬੋਝ


ਮ੍ਰਿਤਕ ਲਾਲ ਚੰਦ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਮਾਮਲਾ ਤਾ ਦਰਜ ਕਰ ਲਿਆ ਅਤੇ ਨਾਮਜ਼ਦ ਮੁਲਜ਼ਮਾਂ ਵਿਚੋਂ ਅਨੂਪ ਕੁਮਾਰ ਨੂੰ ਕਾਬੂ ਕਰ ਲਿਆ। ਪਰ ਬਾਕੀ ਮੁਲਜ਼ਮ ਅਜੇ ਵੀ ਬਾਹਰ ਘੁੰਮ ਰਹੇ ਹਨ। ਪੁਲਿਸ ‘ਤੇ ਪੱਖਪਾਤ ਕਰਨ ਦੇ ਇਲਜ਼ਾਮ ਹਨ।


ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨੇ ਉਲੀਕੀ ਅਗਲੀ ਰਣਨੀਤੀ, ਵੱਡੇ ਅੰਦੋਲਨ ਦੀਆਂ ਤਿਆਰੀਆਂ


ਓਧਰ ਥਾਣਾ ਸਦਰ ਅਬੋਹਰ ਦੇ ਸਹਾਇਕ ਪ੍ਰਭਾਰੀ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਨਾਮਜ਼ਦ ਮੁਲਜ਼ਮ ਅਨੂਪ ਕੁਮਾਰ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਵੀ ਕਾਬੂ ਕਰਨ ਦੀ ਕਾਰਵਾਈ ਚੱਲ ਰਹੀ ਹੈ। ਜਿਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ