Fazilka News : ਫਾਜ਼ਿਲਕਾ ਤੋਂ ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਸੁਰਜੀਤ ਜਿਆਣੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪਾਕਿਸਤਾਨ ਤੋਂ ਭਾਰਤ ਵੱਲ ਆ ਰਹੇ ਨਸ਼ੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਨਸ਼ੇ ਨੂੰ ਰੋਕਣ ਦਾ ਇੱਕੋ ਹੀ ਹੱਲ ਹੈ ਕਿ ਸੂਬੇ ਦੇ ਵਿੱਚ ਅਫੀਮ ਤੇ ਪੋਸਤ ਦੀ ਖੇਤੀ ਕੀਤੀ ਜਾਵੇ।  ਉਨ੍ਹਾਂ ਕਿਹਾ ਕਿ ਸਰਕਾਰੀ ਜ਼ਮੀਨਾਂ 'ਤੇ ਅਫੀਮ ਪੋਸਤ ਦੀ ਖੇਤੀ ਹੋਵੇ ਤੇ ਲੋਕਾਂ ਨੂੰ ਲਾਈਸੰਸ ਜਾਰੀ ਕੀਤੇ ਜਾਣ। 


 

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਨਾਲ ਨਸ਼ੇ ਦਾ ਖਾਤਮਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੋਸਤ ਅਫੀਮ ਖਾਨ ਵਾਲੇ ਲੋਕ 100 ਸਾਲ ਤੱਕ ਨਹੀਂ ਮਰਦੇ ਅਤੇ ਨਾ ਹੀ ਪੋਸਤ ਅਫੀਮ ਖਾਣ ਵਾਲਾ ਚੋਰੀ ਜਾਂ ਡਾਕਾ ਮਾਰਦਾ ਹੈ। ਉਧਰ ਸੁਰਜੀਤ ਜਿਆਣੀ ਵੱਲੋਂ ਦਿੱਤੇ ਗਏ ਇਸ ਬਿਆਨ 'ਤੇ ਸਿਆਸਤ ਭੱਖ ਗਈ ਹੈ। ਜਿਸ 'ਤੇ ਪਲਟਵਾਰ ਕਰਦੇ ਹੋਏ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਨਸ਼ੇ ਵਿਚ ਡੋਬਿਆ ਅੱਜ ੳਹ ਨਸ਼ੇ ਤੋਂ ਬਚਾਅ ਕਰਨ ਦੀਆਂ ਸਲਾਹਾਂ ਦੇ ਰਹੇ ਹਨ। 

 


 

ਉਧਰ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਸੁਰਜੀਤ ਜਿਆਣੀ ਨੂੰ ਸਲਾਹ ਦਿੱਤੀ ਹੈ ਕਿ ਉਨ੍ਹਾਂ ਦੀ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ,ਅਫੀਮ ਪੋਸਤ ਦੀ ਖੇਤੀ ਕਰਵਾਉਣ ਦੀ ਬਜਾਏ ਕੇਂਦਰ ਸਰਕਾਰ ਤੋਂ ਅਜਿਹੇ ਉਪਕਰਨ ਲਿਆਂਦੇ ਜਾਣ, ਜਿਸ ਰਾਹੀਂ ਭਾਰਤ ਵਿਚ ਡਰੋਨ ਦਾਖ਼ਲ ਨਾ ਹੋ ਸਕੇ ਅਗਰ ਦਾਖਲ ਹੁੰਦਾ ਹੈ ਤਾਂ ਉਸਨੂੰ ਉਥੇ ਹੀ ਖਤਮ ਕੀਤਾ ਜਾ ਸਕੇ। 

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।