Ferozpur news: ਫਿਰੋਜ਼ਪੁਰ ਪੁਲਿਸ ਨੇ ਮੱਧਪ੍ਰਦੇਸ਼ ਤੋਂ ਹਥਿਆਰ ਲਿਆ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਫੜੇ ਗਏ ਨੌਜਵਾਨਾਂ ਕੋਲੋਂ ਨਾਜਾਇਜ਼ 32 ਬੋਰ ਦੇ 8 ਪਿਸਤੌਲ ਬਰਾਮਦ ਕੀਤੇ ਗਏ ਹਨ।
ਇਨ੍ਹਾਂ ਦੇ ਜੇਲ੍ਹ ਵਿੱਚ ਬੈਠੇ ਅਮਨ ਅਤੇ ਵਿਸ਼ਾਲ ਨਾਂ ਦੇ ਨੌਜਵਾਨਾਂ ਨਾਲ ਲਿੰਕ ਸਨ। ਉਹ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆਉਂਦੇ ਸਨ। ਇਸ ਬਾਰੇ ਐਸਪੀਡੀ ਫਿਰੋਜ਼ਪੁਰ ਰਣਧੀਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: Sangrur News: ਮਿਠਾਈਆਂ ਦੇ ਗੁਦਾਮ 'ਤੇ ਸਿਹਤ ਵਿਭਾਗ ਦਾ ਛਾਪਾ, ਲਏ ਸੈਂਪਲ ਜੇ ਮਿਲਾਵਟ ਹੋਈ ਤਾਂ...
ਉਨ੍ਹਾਂ ਦੱਸਿਆ ਕਿ ਜਦੋਂ ਉਹ ਬਾਜੀਦਪੁਰ ਇਲਾਕੇ ਵਿੱਚ ਗਸ਼ਤ ਕਰ ਰਹੇ ਸੀ ਉਸ ਵੇਲੇ ਗੁਪਤ ਜਾਣਕਾਰੀ ਮਿਲੀ ਸੀ। ਇਸ ਦੌਰਾਨ ਤਿੰਨ ਨੌਜਵਾਨ ਸੈਮੂਅਲ, ਸਾਜਨ, ਬਲਜਿੰਦਰ ਉਰਫ ਬੀ ਕੋਲੋਂ 2 ਪਿਸਤੌਲ ਫੜੇ ਅਤੇ ਇਨ੍ਹਾਂ ਦੀ ਨਿਸ਼ਾਨਦੇਹੀ ‘ਤੇ 4 ਨਾਜਾਇਜ਼ ਪਿਸਤੌਲ ਬਰਾਮਦ ਹੋਏ ਹਨ ਤੇ ਨਾਲ ਹੀ 32 ਬੋਰ ਦੀ 8 ਪਿਸਤੌਲ ਬਰਾਮਦ ਕੀਤੇ ਗਏ ਹਨ।
ਇਨ੍ਹਾਂ ਦੇ ਜੇਲ੍ਹ ਵਿੱਚ ਬੈਠੇ ਅਮਨ, ਵਿਸ਼ਾਲ ਨਾਲ ਲਿੰਕ ਸਨ, ਇਹ ਮੱਧਪ੍ਰਦੇਸ਼ ਤੋਂ ਲੈ ਕੇ ਆਉਂਦੇ ਸਨ। ਉਨ੍ਹਾਂ ਕਿਹਾ ਕਿ ਅਸੀਂ ਅੱਗੇ ਟੀਮ ਭੇਜੀ ਹੋਈ ਹੈ ਤੇ ਅੱਗੇ ਜਾਂਚ ਚੱਲ ਰਹੀ ਹੈ ਕਿ ਇਹ ਹਥਿਆਰ ਕਿਸ ਕੋਲੋਂ ਲੈ ਕੇ ਆਉਂਦੇ ਸੀ ਅਤੇ ਕਿਸ ਨੂੰ ਵੇਚਦੇ ਸਨ।
ਇਹ ਵੀ ਪੜ੍ਹੋ: Punjab News: ਅਕਾਲੀਆਂ ਤੇ ਮਾਨ ਦਾ ਤੰਜ, ਰਾਜ ਨਹੀਂ ਸੇਵਾ ਵਾਲੇ ਪੁਰਖਿਆਂ ਦੇ ਕਰਜ਼ੇ ਵੀ ਅਸੀਂ ਮੋੜ ਰਹੇ ਹਾਂ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।