ਪੜਚੋਲ ਕਰੋ

ਪਰਾਲੀ ਸਾੜਨ ਦੇ ਦੋਸ਼ 'ਚ ਇੱਕ ਅਧਰੰਗ ਪੀੜਤ ਕਿਸਾਨ 'ਤੇ ਪਰਚਾ ਦਰਜ

ਸੰਗਰੂਰ: ਜ਼ਿਲ੍ਹੇ ਦੇ ਕਸਬੇ ਮੂਣਕ ਅਧੀਨ ਪੈਂਦੇ ਪਿੰਡ ਬਖੌਰਾ ਕਲਾਂ ਵਿੱਚ ਬੀਤੇ ਕੱਲ੍ਹ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਪਛਾਣ ਕਰਨ ਆਏ ਅਧਿਕਾਰੀਆਂ ਨੂੰ ਮੌਕੇ 'ਤੇ ਜਾਣ ਤੋਂ ਰੋਕੇ ਜਾਣ ਦੀ ਖ਼ਬਰ ਸੀ। ਪੁਲਿਸ ਨੇ ਇਸ ਸਬੰਧੀ ਪਟਵਾਰੀ ਦੇ ਬਿਆਨਾਂ 'ਤੇ ਸਰਕਾਰੀ ਕੰਮ ਵਿੱਚ ਅੜਿੱਕਾ ਡਾਹੁਣ ਦੇ ਇਲਜ਼ਾਮ ਤਹਿਤ ਪਿੰਡ ਦੇ ਕੁੱਲ 6 ਕਿਸਾਨਾਂ ਵਿਰੁੱਧ ਪਰਚਾ ਦਰਜ ਕਰ ਲਿਆ। ਇਨ੍ਹਾਂ ਵਿੱਚੋਂ ਇੱਕ ਅਧਰੰਗ ਦਾ ਮਰੀਜ਼ ਹੈ, ਜੋ ਠੀਕ ਢੰਗ ਨਾਲ ਤੁਰ ਫਿਰ ਵੀ ਨਹੀਂ ਸਕਦਾ, ਆਪਣੇ ਘਰ ਦੇ ਅੰਦਰ ਹੀ ਰਹਿੰਦਾ ਹੈ। ਹਲਕਾ ਗੁਰਨੇ ਦੇ ਪਟਵਾਰੀ ਬਲਵੀਰ ਸਿੰਘ, ਲਹਿਰਾਗਾਗਾ ਦੇ ਬੀ.ਡੀ.ਪੀ.ਓ. ਗੁਰਨੇਤ ਸਿੰਘ ਤੇ ਪੰਚਾਇਤ ਸਕੱਤਰ ਦਰਸ਼ਨ ਕੁਮਾਰ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਟੀਮ ਬੀਤੇ ਕੱਲ੍ਹ ਪਿੰਡ ਬਖੌਰਾ ਵਿੱਚ ਪਰਾਲੀ ਨੂੰ ਲਾਈ ਅੱਗ ਦਾ ਜਾਇਜ਼ਾ ਲੈਣ ਲਈ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਪਿੰਡ ਬਖੌਰਾ ਦੇ 6 ਕਿਸਾਨ ਦੇਵ ਸਿੰਘ, ਗੁਰਚਰਨ ਸਿੰਘ, ਸੁੱਖਾ ਸਿੰਘ, ਲੀਲਾ ਸਿੰਘ, ਮਿੱਠੂ ਸਿੰਘ ਤੇ ਗੁਰਚਰਨ ਨੇ ਉਨ੍ਹਾਂ ਨੂੰ ਖੇਤਾਂ ਵਿੱਚ ਜਾਣ ਤੋਂ ਰੋਕ ਲਿਆ। ਇਨ੍ਹਾਂ ਵਿੱਚੋਂ ਕਿਸਾਨ ਲੀਲਾ ਸਿੰਘ ਵੀ ਹੈ ਜੋ ਕਈ ਸਾਲਾਂ ਤੋਂ ਅਧਰੰਗ ਦੀ ਬਿਮਾਰੀ ਨਾਲ ਪੀੜਤ ਹੈ। ਲੀਲਾ ਸਿੰਘ ਦੇ ਜਾਣਕਾਰਾਂ ਮੁਤਾਬਕ ਉਹ ਘਰ ਵਿੱਚ ਵੀ ਬੜੀ ਔਖ ਨਾਲ ਤੁਰਦਾ ਫਿਰਦਾ ਹੈ ਤਾਂ ਫਿਰ ਉਹ ਖੇਤਾਂ ਵਿੱਚ ਅਧਿਕਾਰੀਆਂ ਨੂੰ ਘੇਰਨ ਕਿਵੇਂ ਆ ਗਿਆ। ਕਿਸਾਨ ਯੂਨੀਅਨ ਦੇ ਆਗੂ ਨੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਲੀਲਾ ਸਿੰਘ ਦੇ ਹਸਪਤਾਲ ਦੀਆਂ ਰਿਪੋਰਟਾਂ ਵੀ ਵਿਖਾਈਆਂ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਉਹ ਅਧਰੰਗ ਦਾ ਮਰੀਜ਼ ਹੈ। ਇਸ ਮਾਮਲੇ ਵਿੱਚ ਪਿੰਡ ਬਖੌਰਾ ਗਏ ਤਹਿਸੀਲਦਾਰ ਵਿਪਿਨ ਭੰਡਾਰੀ ਨੇ ਕਿਹਾ ਕਿ ਉਸ ਦੀ ਟੀਮ ਨੂੰ ਕਿਸਾਨਾਂ ਨੇ ਕੰਮ ਕਰਨ ਤੋਂ ਰੋਕਿਆ। ਜਦੋਂ ਉਸ ਤੋਂ ਲੀਲਾ ਸਿੰਘ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਪਟਵਾਰੀ ਤੋਂ ਪੜਤਾਲ ਕਰਨ ਤੋਂ ਬਾਅਦ ਮਾਮਲੇ ਦੀ ਮੁੜ ਤੋਂ ਰਿਪੋਰਟ ਕੀਤੀ ਜਾਵੇਗੀ।

ਟਾਪ ਹੈਡਲਾਈਨ

Ravneet Singh Bittu ਦਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ, ਰਾਸ਼ਟਰਪਤੀ ਨੇ ਕੀਤਾ ਮਨਜ਼ੂਰ , ਹੁਣ ਲੜਣਗੇ ਪੰਜਾਬ ਵਿਧਾਨ ਸਭਾ ਚੋਣ  
Ravneet Singh Bittu ਦਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ, ਰਾਸ਼ਟਰਪਤੀ ਨੇ ਕੀਤਾ ਮਨਜ਼ੂਰ , ਹੁਣ ਲੜਣਗੇ ਪੰਜਾਬ ਵਿਧਾਨ ਸਭਾ ਚੋਣ  
 Barnala 'ਚ ਸਫਾਈ ਕਰਮਚਾਰੀਆਂ 'ਤੇ ਲਾਠੀਚਾਰਜ ਦਾ ਮਾਮਲਾ , DSP ਸਤਬੀਰ ਸਿੰਘ ਨੂੰ ਕੀਤਾ ਸਸਪੈਂਡ
 Barnala 'ਚ ਸਫਾਈ ਕਰਮਚਾਰੀਆਂ 'ਤੇ ਲਾਠੀਚਾਰਜ ਦਾ ਮਾਮਲਾ , DSP ਸਤਬੀਰ ਸਿੰਘ ਨੂੰ ਕੀਤਾ ਸਸਪੈਂਡ
 Punjab ਸਰਕਾਰ ਦੇ ਸਕੂਲ ਫੀਸ ਆਰਡੀਨੈਂਸ ਨੂੰ ਹਾਈਕੋਰਟ 'ਚ ਚੁਣੌਤੀ , ਕਿਹਾ- 5% ਫੀਸ ਵਾਧਾ ਕਾਫ਼ੀ ਨਹੀਂ, ਖਰਚ ਚਲਾਉਣਾ ਹੋਵੇਗਾ ਔਖਾ
 Punjab ਸਰਕਾਰ ਦੇ ਸਕੂਲ ਫੀਸ ਆਰਡੀਨੈਂਸ ਨੂੰ ਹਾਈਕੋਰਟ 'ਚ ਚੁਣੌਤੀ , ਕਿਹਾ- 5% ਫੀਸ ਵਾਧਾ ਕਾਫ਼ੀ ਨਹੀਂ, ਖਰਚ ਚਲਾਉਣਾ ਹੋਵੇਗਾ ਔਖਾ
Amloh : ਦੋ ਬੱਚਿਆਂ ਦੇ ਪਿਓ ਦੀ ਸੜਕ ਹਾਦਸੇ 'ਚ ਮੌਤ , ਗਲੇ 'ਚੋਂ ਸੋਨੇ ਦੀ ਚੇਨ, ਮੋਬਾਈਲ ਤੇ ਪਰਸ ਗਾਇਬ 
Amloh : ਦੋ ਬੱਚਿਆਂ ਦੇ ਪਿਓ ਦੀ ਸੜਕ ਹਾਦਸੇ 'ਚ ਮੌਤ , ਗਲੇ 'ਚੋਂ ਸੋਨੇ ਦੀ ਚੇਨ, ਮੋਬਾਈਲ ਤੇ ਪਰਸ ਗਾਇਬ 

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ
LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ
ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
Embed widget