ਪੜਚੋਲ ਕਰੋ
ਥਾਣੇਦਾਰ ਨੇ ਪਤਨੀ ਨੂੰ ਮਾਰੀ ਗੋਲ਼ੀ, ਫਿਰ ਕੀਤੀ ਖ਼ੁਦਕੁਸ਼ੀ
ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿੱਚ ਏਐਸਆਈ ਬਲਜੀਤ ਸਿੰਘ ਨੇ ਆਪਣੀ ਸਰਕਾਰੀ ਰਿਵਾਲਵਰ ਨਾਲ ਪਹਿਲਾਂ ਪਤਨੀ ਨੂੰ ਗੋਲੀ ਮਾਰੀ ਤੇ ਫਿਰ ਆਪਣੇ ਵੀ ਗੋਲੀ ਮਾਰ ਲਈ। ਇਸ ਦੌਰਾਨ ਏਐਸਆਈ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਪਰ ਪਤਨੀ ਦੀ ਜਾਨ ਬਚ ਗਈ ਹੈ।

ਫਿਰੋਜ਼ਪੁਰ: ਏਐਸਆਈ ਨੇ ਸਰਕਾਰੀ ਰਿਵਾਲਵਰ ਨਾਲ ਆਪਣੀ ਪਤਨੀ ਨੂੰ ਗੋਲੀ ਮਾਰੀ ਕੇ ਫਿਰ ਖੁਦਕਸ਼ੀ ਕਰ ਲਈ। ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿੱਚ ਏਐਸਆਈ ਬਲਜੀਤ ਸਿੰਘ ਨੇ ਆਪਣੀ ਸਰਕਾਰੀ ਰਿਵਾਲਵਰ ਨਾਲ ਪਹਿਲਾਂ ਪਤਨੀ ਨੂੰ ਗੋਲੀ ਮਾਰੀ ਤੇ ਫਿਰ ਆਪਣੇ ਵੀ ਗੋਲੀ ਮਾਰ ਲਈ। ਇਸ ਦੌਰਾਨ ਏਐਸਆਈ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਪਰ ਪਤਨੀ ਦੀ ਜਾਨ ਬਚ ਗਈ ਹੈ।
ਜ਼ਖ਼ਮੀ ਹਾਲਤ ਵਿੱਚ ਥਾਣੇਦਾਰ ਦੀ ਪਤਨੀ ਨੂੰ ਮੋਗਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੀ ਹੈ।
ਏਐਸਆਈ ਵੱਲੋਂ ਸਰਕਾਰੀ ਰਿਵਾਲਵਰ ਨਾਲ ਪਤਨੀ ਤੇ ਖੁਦ ਨੂੰ ਗੋਲੀ ਮਾਰਨ ਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ























