ਜਲੰਧਰ: ਸ਼ਹਿਰ ਦੇ ਪ੍ਰਾਈਵੇਟ ਵਿੱਦਿਅਕ ਅਦਾਰੇ ਤੋਂ ਬੀਤੀ ਰਾਤ ਤਿੰਨ ਵਿਦਿਆਰਥੀਆਂ ਨੂੰ ਏਕੇ-47 ਰਾਈਫ਼ਲ, ਪਿਸਤੌਲ ਅਤੇ ਧਮਾਕਾਖੇਜ ਸਮੱਗਰੀ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਦੇ ਦਹਿਸ਼ਤੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਖ਼ਦਸਾ ਹੈ। ਤਿੰਨੇ ਵਿਦਿਆਰਥੀ ਕਸ਼ਮੀਰ ਦੇ ਹਨ ਤੇ ਜਲੰਧਰ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਨ।
ਪੰਜਾਬ ਪੁਲਿਸ ਦੇ ਅੱਤਵਾਦੀ ਰੋਕੂ ਦਸਤੇ ਤੇ ਜੰਮੂ ਕਸ਼ਮੀਰ ਪੁਲਿਸ ਨੇ ਮੰਗਲਵਾਰ ਰਾਤ ਜਲੰਧਰ ਦੀ ਸ਼ਾਹਪੁਰ ਸੜਕ 'ਤੇ ਸੀਟੀ ਇੰਸਟੀਚਿਊਟ ਵਿੱਚ ਸਾਂਝੇ ਤੌਰ 'ਤੇ ਛਾਪਾ ਮਾਰਿਆ। ਇਸ ਸਬੰਧੀ ਪੰਜਾਬ ਪੁਲਿਸ ਦੇ ਮੁਖੀ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਵੀ ਕਰ ਸਕਦੇ ਹਨ।
ਜ਼ਿਕਰੋਯਗ ਹੈ ਕਿ ਕੁਝ ਦਿਨ ਪਹਿਲਾਂ ਬਨੂੜ ਵਿੱਚ ਵੀ ਪੁਲਿਸ ਨੇ ਛਾਪੇਮਾਰੀ ਕੀਤੀ ਸੀ, ਜਿਸ ਦੌਰਾਨ ਇੱਕ ਕਸ਼ਮੀਰੀ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਵਿਦਿਆਰਥੀ ਉਸ ਕਸ਼ਮੀਰੀ ਪੁਲਿਸ ਅਧਿਕਾਰੀ ਦਾ ਰਿਸ਼ਤੇਦਾਰ ਸੀ, ਜੋ ਉੱਥੋਂ ਕਈ ਬੰਦੂਕਾਂ ਲੈਕੇ ਫਰਾਰ ਹੋ ਗਿਆ ਸੀ। ਹਾਲਾਂਕਿ, ਉਦੋਂ ਪੁਲਿਸ ਨੇ ਕਈਆਂ ਤੋਂ ਪੁੱਛਗਿੱਛ ਕੀਤੀ ਗਈ ਸੀ। ਅੱਜ ਜਲੰਧਰ ਦੇ ਵਿੱਦਿਅਕ ਅਦਾਰੇ ਤੋਂ ਅਜਿਹੀ ਮਾਰੂ ਬੰਦੂਕ ਨਾਲ ਵਿਦਿਆਰਥੀਆਂ ਦਾ ਫੜਿਆ ਜਾਣਾ ਵੱਡੀ ਘਟਨਾ ਹੈ।