ਪੜਚੋਲ ਕਰੋ

ਫਲਿੱਪਕਾਰਟ ਦੀ ਹਰਕਤ ਤੋਂ ਸਿੱਖਾਂ 'ਚ ਰੋਸ, ਸ਼੍ਰੋਮਣੀ ਕਮੇਟੀ ਕਰੇਗੀ ਕਾਰਵਾਈ

ਅੰਮ੍ਰਿਤਸਰ: ਆਨਲਾਈਨ ਵਿਕਰੀ ਕਰਨ ਵਾਲੀ ਕੰਪਨੀ ਫਲਿੱਪਕਾਰਟ ਵੱਲੋਂ ਮੈਟ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਕਰਕੇ ਸਿੱਖ ਸੰਗਤ ਵਿੱਚ ਰੋਸ ਹੈ। ਇਹ ਮਾਮਲਾ ਸੋਸ਼ਲ ਮੀਡੀਆ ਉੱਤੇ ਵੀ ਛਾਇਆ ਹੋਇਆ ਹੈ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਲੌਂਗੋਵਾਲ ਨੇ ਕਿਹਾ ਕਿ ਫਲਿੱਪਕਾਰਟ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਮੈਟ ’ਤੇ ਛਾਪਣ ਨਾਲ ਸੰਗਤ ਵਿੱਚ ਭਾਰੀ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਫਲਿੱਪਕਾਰਟ ਦੀ ਇਸ ਘਨਾਉਣੀ ਹਰਕਤ ਨਾਲ ਵਿਸ਼ਵ ਭਰ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਕੰਪਨੀ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਤੇ ਸ਼੍ਰੋਮਣੀ ਕਮੇਟੀ ਫਲਿੱਪਕਾਰਟ ਵਿਰੁੱਧ ਸਖ਼ਤ ਕਾਰਵਾਈ ਕਰੇਗੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅਜਿਹਾ ਕਰਨ ਵਾਲੇ ਲੋਕਾਂ ਤੇ ਕੰਪਨੀਆਂ ਵਿਰੁੱਧ ਸਰਕਾਰਾਂ ਨੂੰ ਵੀ ਸਖ਼ਤ ਹੋਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ। ਜੇਕਰ ਲੋੜ ਪਈ ਤਾਂ ਕੰਪਨੀ ਖ਼ਿਲਾਫ ਪਰਚਾ ਵੀ ਦਰਜ ਕਰਵਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਐਮਾਜੋਨ ਨਾਂ ਦੀ ਕੰਪਨੀ ਨੇ ਵੀ ਅਜਿਹੀ ਹੀ ਘਟੀਆ ਹਰਕਤ ਕੀਤੀ ਸੀ, ਜਿਸ ਵੱਲੋਂ ਮੁਆਫ਼ੀ ਮੰਗਣ ਬਾਅਦ ਸੰਗਤ ਦਾ ਰੋਸ ਸ਼ਾਂਤ ਹੋਇਆ ਸੀ। ਹੁਣ ਫਿਰ ਜੇਕਰ ਸੰਗਤ ਦੇ ਰੋਹ ਕਾਰਨ ਕੰਪਨੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਖ਼ੁਦ ਕੰਪਨੀ ਹੋਵੇਗੀ। ਇਸੇ ਦੌਰਾਨ ਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ।

ਫਲਿੱਪਕਾਰਟ ਦੀ ਹਰਕਤ ਤੋਂ ਸਿੱਖਾਂ 'ਚ ਰੋਸ, ਸ਼੍ਰੋਮਣੀ ਕਮੇਟੀ ਕਰੇਗੀ ਕਾਰਵਾਈ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਤੋਂ ਵੱਡੀ ਖ਼ਬਰ! BSC ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ; ਮੱਚਿਆ ਚੀਕ ਚੀਹਾੜਾ

ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਾਉਣ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਜਾਣੋ ਕੀ ਕਿਹਾ

ਪੰਜਾਬ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਇੱਕੋ ਪਰਿਵਾਰ ਤੋਂ ਲਾਪਤਾ ਹੋਈਆਂ 3 ਨਾਬਾਲਗ ਕੁੜੀਆਂ; ਹੋਏ ਵੱਡੇ ਖੁਲਾਸੇ

ਪੰਜਾਬ ਵਿੱਚ ਪਿਆ ਮੀਂਹ ਅਤੇ ਗੜ੍ਹੇ, 13 ਜ਼ਿਲ੍ਹਿਆਂ 'ਚ ਹਨੇਰੀ ਅਤੇ ਤੂਫਾਨ ਦਾ ਅਲਰਟ

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਇੱਕੋ ਪਰਿਵਾਰ ਤੋਂ ਲਾਪਤਾ ਹੋਈਆਂ 3 ਨਾਬਾਲਗ ਕੁੜੀਆਂ; ਹੋਏ ਵੱਡੇ ਖੁਲਾਸੇ
ਪੰਜਾਬ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਇੱਕੋ ਪਰਿਵਾਰ ਤੋਂ ਲਾਪਤਾ ਹੋਈਆਂ 3 ਨਾਬਾਲਗ ਕੁੜੀਆਂ; ਹੋਏ ਵੱਡੇ ਖੁਲਾਸੇ
ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਾਉਣ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਾਉਣ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਹਨੇਰੀ ਅਤੇ ਤੂਫਾਨ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ

250 ਮੀਟਰ ਡੂੰਘੀ ਖੱਡ 'ਚ ਡਿੱਗੀ ਕਾਰ, 2 ਦੀ ਮੌਤ; ਮੱਚਿਆ ਚੀਕ ਚੀਹਾੜਾ

ਸਹੀ ਲਾਈਫਸਟਾਈਲ ਨਾਲ ਰੁੱਕ ਸਕਦਾ 40% ਕੈਂਸਰ ਦਾ ਖਤਰਾ, ਜਾਣੋ ਬਚਣ ਦਾ ਤਰੀਕਾ; ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ

ਕਮਰੇ ਦੇ ਸਾਈਜ ਦੇ ਹਿਸਾਬ ਨਾਲ ਕਿੰਨੇ ਟਨ ਦਾ ਹੋਣਾ ਚਾਹੀਦਾ AC? ਇੱਥੇ ਸਮਝੋ ਸਾਰੀ ਕੈਲਕੂਲੇਸ਼ਨ

ਇੱਥੇ 1 ਜੂਨ ਤੋਂ ਨਹੀਂ ਮਿਲੇਗਾ ਪੈਟਰੋਲ-ਡੀਜ਼ਲ! ਪੂਰੀਆਂ ਨਹੀਂ ਹੋਈਆਂ ਆਹ ਮੰਗਾਂ ਤਾਂ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਮਈ 2026

Embed widget