ਪੜਚੋਲ ਕਰੋ

ਪੰਜਾਬ 'ਤੇ ਫਿਰ ਹੜ੍ਹਾਂ ਦਾ ਖਤਰਾ, ਫਲੱਡ ਕੰਟਰੋਲ ਰੂਮ ਕਾਇਮ, ਐਮਰਜੈਂਸੀ ਨੰਬਰ ਜਾਰੀ

ਪੰਜਾਬ 'ਤੇ ਫਿਰ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਾਰਸ਼ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਕਰਕੇ ਬੀਬੀਐਮਬੀ ਦੀ ਤਕਨੀਕੀ ਕਮੇਟੀ ਦੀ ਸ਼ਨੀਵਾਰ ਨੂੰ ਹੋਈ ਬੈਠਕ ਵਿੱਚ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਰੋਜ਼ਾਨਾ ਭਾਖੜਾ ਡੈਮ ਤੋਂ 32 ਹਜ਼ਾਰ ਕਿਊਸਿਕ ਤੇ ਪੌਂਗ ਡੈਮ ਵਿੱਚੋਂ 10 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਦਾ ਫੈਸਲਾ ਕੀਤਾ ਗਿਆ ਹੈ।

ਚੰਡੀਗੜ੍ਹ: ਪੰਜਾਬ 'ਤੇ ਫਿਰ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਾਰਸ਼ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਕਰਕੇ ਬੀਬੀਐਮਬੀ ਦੀ ਤਕਨੀਕੀ ਕਮੇਟੀ ਦੀ ਸ਼ਨੀਵਾਰ ਨੂੰ ਹੋਈ ਬੈਠਕ ਵਿੱਚ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਰੋਜ਼ਾਨਾ ਭਾਖੜਾ ਡੈਮ ਤੋਂ 32 ਹਜ਼ਾਰ ਕਿਊਸਿਕ ਤੇ ਪੌਂਗ ਡੈਮ ਵਿੱਚੋਂ 10 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਸ਼ਨੀਵਾਰ ਚਾਰ ਵਜੇ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1656.10 ਫੁੱਟ ਦਰਜ ਕੀਤਾ ਗਿਆ, ਜਦਕਿ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ 50671 ਫੁੱਟ ਦਰਜ ਕੀਤੀ ਗਈ। ਡੈਮ ਦੇ ਪਾਣੀ ਦਾ ਇਹ ਪੱਧਰ ਪਿਛਲੇ ਸਾਲ ਦੀ ਤੁਲਨਾ ਵਿੱਚ 86 ਫੁੱਟ ਵੱਧ ਸੀ, ਜਦਕਿ ਡੈਮ ਦੀ ਕੁੱਲ ਸਮਰੱਥਾ 1680 ਫੁੱਟ ਤੱਕ ਹੈ। ਇਸੇ ਤਰ੍ਹਾਂ ਜੇਕਰ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਸ਼ਾਮ ਚਾਰ ਵਜੇ 1347.42 ਫੁੱਟ ਹੋ ਚੁੱਕਿਆ ਹੈ, ਜਦਕਿ ਪਾਣੀ ਦੀ ਆਮਦ 26360 ਦਰਜ ਕੀਤੀ ਗਈ। ਪੌਂਗ ਡੈਮ ਦੀ ਪਾਣੀ ਦੀ ਕੁੱਲ ਸਮਰੱਥਾ 1390 ਫੁੱਟ ਤੱਕ ਹੈ। ਤਕਨੀਕੀ ਕਮੇਟੀ ਵੱਲੋਂ ਪਾਣੀ ਸਬੰਧੀ ਦੁਬਾਰਾ 14 ਅਗਸਤ ਨੂੰ ਬੈਠਕ ਕਰਕੇ ਸਮੀਖਿਆ ਕੀਤੀ ਜਾਵੇਗੀ। ਦੂਜੇ ਪਾਸੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਹੜ੍ਹਾਂ ਦੇ ਮਾਮਲੇ ਵਿੱਚ ਪੂਰੀ ਮੁਸਤੈਦੀ ਵਰਤਦਿਆਂ ਫਲੱਡ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਗਏ ਹਨ। ਏਡੀਸੀ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਲੋੜ ਪੈਣ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲੈ ਕੇ ਜਾਣ, ਖਾਣਾ, ਪਸ਼ੂ ਚਾਰਾ ਤੇ ਹੋਰ ਜ਼ਰੂਰੀ ਵਸਤਾਂ ਦੇ ਪ੍ਰਬੰਧ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਤੇ ਸਮੁੱਚਾ ਅਮਲਾ ਚੌਵੀਂ ਘੰਟੇ ਮੌਜੂਦ ਹੈ ਤੇ ਲੋੜ ਪੈਣ ’ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਪੁਲਿਸ ਥਾਣੇ ਵਿੱਚ ਸਥਾਪਤ ਕੰਟਰੋਲ ਰੂਮ ਦਾ ਨੰਬਰ 1887-232027 ਤੇ ਮੋਬਾਈਲ ਨੰਬਰ 9876085634 ਹੈ। ਇਸੇ ਤਰ੍ਹਾਂ ਥਾਣਾ ਨੂਰਪੁਰ ਬੇਦੀ ਕੰਟਰੋਲ ਰੂਮ ਦਾ ਨੰਬਰ 01887-240422 ਮੋਬਾਈਲ ਨੰ: 8146607791 ਹੈ। ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦਾ ਕੰਟਰੋਲ ਰੂਮ ਨੰ: 01887 -232026 ਮੋਬਾਈਲ ਨੰ: 9876199350 ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਸਟੇਸ਼ਨ ਨੰਗਲ ਦਾ ਕੰਟਰੋਲ ਰੂਮ ਨੰਬਰ 01887-221030 ਤੇ ਮੋਬਾਈਲ ਨੰ: 8558810909 ਹੈ। ਨਗਰ ਕੌਂਸਲ ਨੰਗਲ ਦਾ ਕੰਟਰੋਲ ਰੂਮ ਨੰ: 01887-222027 ਮੋਬਾਈਲ ਨੰ: 9646250005 ਹੈ।

ਟਾਪ ਹੈਡਲਾਈਨ

Punjab News : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA 'ਤੇ ਹਾਈਕੋਰਟ ਸਖ਼ਤ , ਚੀਫ਼ ਜਸਟਿਸ ਬੋਲੇ- ਕੋਰਟ ਕਾਨੂੰਨ ਮੁਤਾਬਕ ਚੱਲੇਗੀ, ਕਿਸੇ...
Punjab News : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA 'ਤੇ ਹਾਈਕੋਰਟ ਸਖ਼ਤ , ਚੀਫ਼ ਜਸਟਿਸ ਬੋਲੇ- ਕੋਰਟ ਕਾਨੂੰਨ ਮੁਤਾਬਕ ਚੱਲੇਗੀ, ਕਿਸੇ...
ਪੰਜਾਬ ਮੁਲਾਜ਼ਮਾਂ ਦੇ ਬਕਾਇਆ DA 'ਤੇ ਹਾਈਕੋਰਟ ਸਖ਼ਤ, ਚੀਫ ਜਸਟਿਸ ਨੇ ਕਿਹਾ- ਅਦਾਲਤ ਕਾਨੂੰਨ ਦੇ ਮੁਤਾਬਕ ਚੱਲੇਗੀ...
ਪੰਜਾਬ ਮੁਲਾਜ਼ਮਾਂ ਦੇ ਬਕਾਇਆ DA 'ਤੇ ਹਾਈਕੋਰਟ ਸਖ਼ਤ, ਚੀਫ ਜਸਟਿਸ ਨੇ ਕਿਹਾ- ਅਦਾਲਤ ਕਾਨੂੰਨ ਦੇ ਮੁਤਾਬਕ ਚੱਲੇਗੀ...
CM ਮਾਨ ਪਹੁੰਚੇ ਦਿੱਲੀ, ਅੱਜ ਸੰਜੀਵ ਅਰੋੜਾ ਨਾਲ ਜੇਲ੍ਹ 'ਚ ਕਰਨਗੇ ਮੁਲਾਕਾਤ
CM ਮਾਨ ਪਹੁੰਚੇ ਦਿੱਲੀ, ਅੱਜ ਸੰਜੀਵ ਅਰੋੜਾ ਨਾਲ ਜੇਲ੍ਹ 'ਚ ਕਰਨਗੇ ਮੁਲਾਕਾਤ
Punjab News: ਪੰਜਾਬ 'ਚ ਮੰਡਰਾ ਰਿਹਾ ਬਿਜਲੀ ਸੰਕਟ, ਮੰਤਰੀ ਬੋਲੇ- ਕੋਲਾ ਨਹੀਂ ਮਿਲਿਆ ਤਾਂ ਲੱਗਣਗੇ ਪਾਵਰ ਕੱਟ; ਸਿਰਫ਼ 3 ਦਿਨਾਂ ਲਈ ਭੰਡਾਰ ਬਚਿਆ...
ਪੰਜਾਬ 'ਚ ਮੰਡਰਾ ਰਿਹਾ ਬਿਜਲੀ ਸੰਕਟ, ਮੰਤਰੀ ਬੋਲੇ- ਕੋਲਾ ਨਹੀਂ ਮਿਲਿਆ ਤਾਂ ਲੱਗਣਗੇ ਪਾਵਰ ਕੱਟ; ਸਿਰਫ਼ 3 ਦਿਨਾਂ ਲਈ ਭੰਡਾਰ ਬਚਿਆ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Justice Ashwani Mishra ਬਣੇ ਪੰਜਾਬ-ਹਰਿਆਣਾ HC ਦੇ ਚੀਫ਼ ਜਸਟਿਸ, ਮਾਨ ਸਰਕਾਰ ਦੇ ਵਿਰੋਧ ਵਿਚਕਾਰ ਹੋਇਆ ਸਹੁੰ ਚੁੱਕ ਸਮਾਗਮ
Justice Ashwani Mishra ਬਣੇ ਪੰਜਾਬ-ਹਰਿਆਣਾ HC ਦੇ ਚੀਫ਼ ਜਸਟਿਸ, ਮਾਨ ਸਰਕਾਰ ਦੇ ਵਿਰੋਧ ਵਿਚਕਾਰ ਹੋਇਆ ਸਹੁੰ ਚੁੱਕ ਸਮਾਗਮ
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਦਹਿਸ਼ਤ 'ਚ ਘਰੋਂ ਬਾਹਰ ਭੱਜੇ ਲੋਕ; 4.1 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਦਹਿਸ਼ਤ 'ਚ ਘਰੋਂ ਬਾਹਰ ਭੱਜੇ ਲੋਕ; 4.1 ਤੀਬਰਤਾ ਨਾਲ ਜ਼ਬਰਦਸਤ ਝਟਕੇ...
Gold-Silver Prices Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, 40,000 ਰੁਪਏ ਸੋਨਾ ਅਤੇ 1.83 ਲੱਖ ਰੁਪਏ ਧੜੰਮ ਡਿੱਗਿਆ Silver, ਜਾਣੋ 10 ਗ੍ਰਾਮ ਕਿੰਨਾ ਸਸਤਾ...
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, 40,000 ਰੁਪਏ ਸੋਨਾ ਅਤੇ 1.83 ਲੱਖ ਰੁਪਏ ਧੜੰਮ ਡਿੱਗਿਆ Silver, ਜਾਣੋ 10 ਗ੍ਰਾਮ ਕਿੰਨਾ ਸਸਤਾ...
Jio ਦਾ ਵੱਡਾ ਆਫਰ, 3,599 ਰੁਪਏ 'ਚ ਪੂਰਾ ਸਾਲ ਮਿਲਣਗੇ ਜ਼ਬਰਦਸਤ ਫਾਇਦੇ; ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲ
Jio ਦਾ ਵੱਡਾ ਆਫਰ, 3,599 ਰੁਪਏ 'ਚ ਪੂਰਾ ਸਾਲ ਮਿਲਣਗੇ ਜ਼ਬਰਦਸਤ ਫਾਇਦੇ; ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲ
ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਦੀ ਗੋਲੀ ਲੱਗਣ ਨਾਲ ਹੋਈ ਮੌਤ
ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਦੀ ਗੋਲੀ ਲੱਗਣ ਨਾਲ ਹੋਈ ਮੌਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਸਤੰਬਰ 2026
Drinking Water Benefits : ਸਵੇਰੇ ਉੱਠਦੇ ਹੀ ਪਾਣੀ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਅਹਿਮ ਗੱਲਾਂ
Drinking Water Benefits : ਸਵੇਰੇ ਉੱਠਦੇ ਹੀ ਪਾਣੀ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਅਹਿਮ ਗੱਲਾਂ
Bank Holidays 2026 : 7 ਤੋਂ 13 ਸਤੰਬਰ ਤੱਕ ਕਦੋਂ ਅਤੇ ਕਿੱਥੇ ਬੰਦ ਰਹਿਣਗੇ ਬੈਂਕ? ਇਹ ਰਹੀ ਛੁੱਟੀਆਂ ਦੀ ਪੂਰੀ ਲਿਸਟ
Bank Holidays 2026 : 7 ਤੋਂ 13 ਸਤੰਬਰ ਤੱਕ ਕਦੋਂ ਅਤੇ ਕਿੱਥੇ ਬੰਦ ਰਹਿਣਗੇ ਬੈਂਕ? ਇਹ ਰਹੀ ਛੁੱਟੀਆਂ ਦੀ ਪੂਰੀ ਲਿਸਟ
Embed widget