ਪੜਚੋਲ ਕਰੋ
ਅਕਾਲੀ ਦਲ ਨੂੰ ਇੱਕ ਹੋਰ ਝਟਕਾ, ਕੈਪਟਨ ਖਿਲਾਫ ਡਟੇ ਜਨਰਲ ਨੇ ਸੁੱਟੇ ਹਥਿਆਰ

ਚੰਡੀਗੜ੍ਹ: ਭਾਰਤੀ ਫ਼ੌਜ ਦੇ ਸਾਬਕਾ ਮੁਖੀ ਤੇ ਸਾਬਕਾ ਜਨਰਲ ਜੇ.ਜੇ. ਸਿੰਘ ਨੇ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫ਼ੇ ਪਿੱਛੇ ਆਪਣੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਜੇ.ਜੇ. ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਸਤੀਫ਼ਾ ਭੇਜਦਿਆਂ ਲਿਖਿਆ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਦੇ ਸਾਬਕਾ-ਫ਼ੌਜੀ ਵਿੰਗ ਦੀ ਪ੍ਰਧਾਨਗੀ ਨੂੰ ਨਿੱਜੀ ਕਾਰਨਾਂ ਕਰ ਕੇ ਛੱਡ ਰਹੇ ਹਨ। ਸਾਬਕਾ ਫ਼ੌਜ ਮੁਖੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਖੜ੍ਹੇ ਹੋਏ ਸਨ ਤੇ ਵੱਡੀ ਹਾਰ ਦਾ ਸਾਹਮਣਾ ਕੀਤਾ ਸੀ। ਪਾਰਟੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਉਹ ਅਕਾਲੀ ਦਲ ਦੀ ਕਾਰਜਸ਼ੈਲੀ ਤੋਂ ਖ਼ੁਸ਼ ਨਹੀਂ ਸਨ।
Before You Go
ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਟ੍ਰੈਂਡਿੰਗ ਟੌਪਿਕ




















