ਪੜਚੋਲ ਕਰੋ

PM Security Breach: ਰਵਨੀਤ ਬਿੱਟੂ ਖੋਲ੍ਹਣ ਲੱਗਾ ਕਾਂਗਰਸੀਆਂ ਦੀਆਂ ਪੋਲਾਂ, ਪੀਐਮ ਦਾ ਕਾਫਿਲਾ ਰੁੱਕਣ ਪਿੱਛੇ ਸੀ ਚੰਨੀ ਦਾ ਹੱਥ, ਬਿੱਟੂ ਨੇ ਦੱਸੀ ਸਾਰੀ ਅੰਦਰਲੀ ਕਹਾਣੀ 

Bittu alleges channi:ਭਾਜਪਾ ਦਾ ਫੁੱਲ ਫੜ੍ਹਦੇ ਸਾਰ ਹੀ ਕੱਟੜ ਕਾਂਗਰਸੀ ਤੋਂ ਭਾਜਪਾਈ ਬਣੇ ਰਵਨੀਤ ਸਿੰਘ ਬਿੱਟੁ ਨੇ ਹੁਣ ਆਪਣੀ ਪੁਰਾਣੀ ਪਰਾਟੀ ਦੇ ਲੀਡਰਾਂ 'ਤੇ ਨਿਸ਼ਾਨੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ।

Bittu alleges channi:ਭਾਜਪਾ ਦਾ ਫੁੱਲ ਫੜ੍ਹਦੇ ਸਾਰ ਹੀ ਕੱਟੜ ਕਾਂਗਰਸੀ ਤੋਂ ਭਾਜਪਾਈ ਬਣੇ ਰਵਨੀਤ ਸਿੰਘ ਬਿੱਟੁ ਨੇ ਹੁਣ ਆਪਣੀ ਪੁਰਾਣੀ ਪਰਾਟੀ ਦੇ ਲੀਡਰਾਂ 'ਤੇ ਨਿਸ਼ਾਨੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇੱਥੋਂ ਤੱਕ ਕੇ ਕਾਂਗਰਸ ਦੀਆਂ ਪੋਲਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਤੁਹਾਨੂੰ ਯਾਦ ਹੋਵੇਗਾ ਕਿ ਇੱਕ ਵਾਰ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਾਫਿਲਾ ਰੋਕਿਆ ਗਿਆ ਸੀ, ਇਸ ਮਾਮਲੇ ਦੀ ਜਾਂਚ ਵੀ ਚੱਲ ਰਹੀ ਹੈ ਕਈ ਪੁਲਿਸ ਅਫ਼ਸਰ ਦੋਸ਼ੀ ਪਾਏ ਗਏ ਹਨ ਕਈਆਂ ਤੇ ਕਾਰਵਾਈ ਵੀ ਹੋਈ ਹੈ। ਹੁਣ ਰਵਨੀਤ ਬਿੱਟੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕਿਉਂਕਿ ਉਸ ਸਮੇਂ ਕਾਂਗਰਸ ਦੀ ਸਰਕਾਰ ਵਿੱਚ ਚਰਨਜੀਤ ਸਿੰਘ ਚੰਨੀ ਸੀਐਮ ਸਨ।


ਰਵਨੀਤ ਬਿੱਟੂ ਨੇ ਕਿਹਾ ਕਿ  ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰੋਜ਼ਪੁਰ ਦਾ ਦੌਰਾ ਕਰਨਾ ਸੀ ਤਾਂ ਉਨ੍ਹਾਂ ਦੇ ਕਾਫਲੇ ਨੂੰ ਰੋਕਣ ਪਿੱਛੇ ਚਰਨਜੀਤ ਸਿੰਘ ਚੰਨੀ ਦਾ ਹੱਥ ਸੀ। ਚੰਨੀ ਨੇ 15-20 ਲੋਕ ਭੇਜ ਕੇ ਮੋਦੀ ਦੇ ਕਾਫ਼ਲੇ ਨੂੰ ਰੋਕਿਆ ਸੀ।

ਰਵਨੀਤ ਬਿੱਟੂ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਮੋਦੀ ਪੰਜਾਬ ‘ਚ ਨਵੇਂ ਪ੍ਰੋਜੈਕਟਾਂ ਦਾ ਐਲਾਨ ਕਰਨ ਲਈ ਹੈਲੀਕਾਪਟਰ ਤੋਂ ਰਵਾਨਾ ਹੋ ਕੇ ਸੜਕ ਰਾਹੀਂ ਫ਼ਿਰੋਜ਼ਪੁਰ ਪਹੁੰਚ ਰਹੇ ਸਨ। ਬਿੱਟੂ ਨੇ ਕਿਹਾ ਕਿ ਉਸ ਦਿਨ ਪ੍ਰਧਾਨ ਮੰਤਰੀ ਨੇ ਵੀ ਪੰਜਾਬ ਨੂੰ ਸਬਸਿਡੀ ਦੇਣ ਦਾ ਐਲਾਨ ਕਰਨਾ ਸੀ ਕਿਉਂਕਿ ਇਹ ਸਰਹੱਦੀ ਸੂਬਾ ਹੈ। ਬਿੱਟੂ ਨੇ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ ਕਈ ਵੱਡੇ ਉਦਯੋਗ ਸਥਾਪਿਤ ਹੋ ਜਾਣੇ ਸਨ। 


ਪ੍ਰਧਾਨ ਮੰਤਰੀ ਦੇ ਕਾਫਲੇ ਨੂੰ 5 ਫਰਵਰੀ 2022 ਨੂੰ ਰੋਕਿਆ ਗਿਆ ਸੀ। 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪੰਜਾਬ ਫੇਰੀ ਦੌਰਾਨ ਫਿਰੋਜ਼ਪੁਰ ਵਿਖੇ ਰੈਲੀ ਅਤੇ ਹੁਸੈਨੀਵਾਲਾ ਵਿਖੇ ਨਤਮਸਤਕ ਹੋਣਾ ਸੀ। ਪੰਜਾਬ ਲਈ ਕਈ ਯੋਜਨਾਵਾਂ ਦੀ ਸ਼ੁਰੂਆਤ ਵੀ ਇਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਨੇ ਕਰਨੀ ਸੀ। ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਪੰਜਾਬ ਦੌਰਾ ਅਤੇ ਭਾਜਪਾ ਦਾ ਵੱਡਾ ਸਿਆਸੀ ਪ੍ਰੋਗਰਾਮ ਸੀ।


ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦੌਰਾਨ ਬਠਿੰਡਾ ਤੋਂ ਫ਼ਿਰੋਜ਼ਪੁਰ ਦਾ ਸਫਰ ਐਮਆਈ-17 ਹੈਲੀਕਾਪਟਰ ਰਾਹੀਂ ਕੀਤਾ ਜਾਣਾ ਸੀ। ਮੌਸਮ ਵਿੱਚ ਤਬਦੀਲੀ ਕਰਕੇ ਇਹ ਸਫ਼ਰ ਹੈਲੀਕਾਪਟਰ ਦੀ ਥਾਂ ਸੜਕ ਰਾਹੀਂ ਤੈਅ ਕਰਨ ਦਾ ਫੈਸਲਾ ਹੋਇਆ।

ਪ੍ਰਧਾਨ ਮੰਤਰੀ ਨੇ ਸੜਕ ਰਾਹੀਂ ਬਠਿੰਡਾ ਤੋਂ ਸਫ਼ਰ ਕੀਤਾ। ਇਸ ਦੌਰਾਨ ਫਿਰੋਜ਼ਪੁਰ ਦੇ ਪਿੰਡ ਪਿਆਰੇਆਣਾ ਨੇੜੇ ਸੜਕ ਉੱਤੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ 15-20 ਮਿੰਟਾਂ ਤੱਕ ਰੁਕਿਆ। ਉਸ ਮਗਰੋਂ ਇਹ ਕਾਫ਼ਲਾ ਵਾਪਸ ਦਿੱਲੀ ਵੱਲ ਰਵਾਨਾ ਹੋ ਗਿਆ।

ਟਾਪ ਹੈਡਲਾਈਨ

Punjab News: ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ 'ਚ 1 ਨਵੰਬਰ ਨੂੰ ₹3,000 ਤੋਂ ₹4,500 ਰੁਪਏ ਆਉਣਗੇ, ਕੈਬਨਿਟ ਮੰਤਰੀ ਨੇ ਦਿੱਤੀ ਜਾਣਕਾਰੀ...
ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ 'ਚ 1 ਨਵੰਬਰ ਨੂੰ ₹3,000 ਤੋਂ ₹4,500 ਰੁਪਏ ਆਉਣਗੇ, ਕੈਬਨਿਟ ਮੰਤਰੀ ਨੇ ਦਿੱਤੀ ਜਾਣਕਾਰੀ...
Big News: ਮਜੀਠੀਆ ਦੇ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਨੂੰ ਅਗਾਊਂ ਜ਼ਮਾਨਤ, ਆਮਦਨ ਤੋਂ ਵੱਧ ਜਾਇਦਾਦ ਮਾਮਲਾ, ਚਾਰਜਸ਼ੀਟ ਮਗਰੋਂ ਵਿਜੀਲੈਂਸ ਨੇ ਕਿਹਾ- ਪੁੱਛਗਿੱਛ ਦੀ ਲੋੜ...
ਮਜੀਠੀਆ ਦੇ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਨੂੰ ਅਗਾਊਂ ਜ਼ਮਾਨਤ, ਆਮਦਨ ਤੋਂ ਵੱਧ ਜਾਇਦਾਦ ਮਾਮਲਾ, ਚਾਰਜਸ਼ੀਟ ਮਗਰੋਂ ਵਿਜੀਲੈਂਸ ਨੇ ਕਿਹਾ- ਪੁੱਛਗਿੱਛ ਦੀ ਲੋੜ...
Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 'ਆਪ' ਨੇ ਇੱਕ ਹੋਰ ਲਿਸਟ ਜਾਰੀ ਕੀਤੀ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ? ਸੂਚੀ 'ਚ ਸੀਨੀਅਰ ਆਗੂਆਂ ਦੇ ਨਾਮ ਸ਼ਾਮਲ...
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਚਲ ਤੇਜ਼, 'ਆਪ' ਨੇ ਇੱਕ ਹੋਰ ਲਿਸਟ ਜਾਰੀ ਕੀਤੀ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ? ਸੂਚੀ 'ਚ ਸੀਨੀਅਰ ਆਗੂਆਂ ਦੇ ਨਾਮ ਸ਼ਾਮਲ...
Punjab News: ਪੰਜਾਬ 'ਚ 'ਆਪ' ਦੇ 40 ਉਮੀਦਵਾਰਾਂ ਦਾ ਐਲਾਨ, ਲਿਸਟ 'ਚ ਸਾਰੇ ਮੌਜੂਦਾ ਵਿਧਾਇਕ ਸ਼ਾਮਲ, 13 ਮੰਤਰੀਆਂ ਦੇ ਨਾਮ ਸੂਚੀ ਤੋਂ ਗਾਇਬ; ਸਿਆਸੀ ਜਗਤ 'ਚ ਮੱਚਿਆ ਘਮਸਾਣ...
ਪੰਜਾਬ 'ਚ 'ਆਪ' ਦੇ 40 ਉਮੀਦਵਾਰਾਂ ਦਾ ਐਲਾਨ, ਲਿਸਟ 'ਚ ਸਾਰੇ ਮੌਜੂਦਾ ਵਿਧਾਇਕ ਸ਼ਾਮਲ, 13 ਮੰਤਰੀਆਂ ਦੇ ਨਾਮ ਸੂਚੀ ਤੋਂ ਗਾਇਬ; ਸਿਆਸੀ ਜਗਤ 'ਚ ਮੱਚਿਆ ਘਮਸਾਣ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM Wedding: ਸਿਆਸੀ ਜਗਤ ਤੋਂ ਵੱਡੀ ਖਬਰ, CM ਉਮਰ ਅਬਦੁੱਲਾ ਨੇ 56 ਸਾਲ ਦੀ ਉਮਰ 'ਚ ਕਰਵਾਇਆ ਵਿਆਹ, ਜਾਣੋ ਕੌਣ ਹੈ ਨਿਧੀ ਰਾਜ਼ਦਾਨ? ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ...
ਸਿਆਸੀ ਜਗਤ ਤੋਂ ਵੱਡੀ ਖਬਰ, CM ਉਮਰ ਅਬਦੁੱਲਾ ਨੇ 56 ਸਾਲ ਦੀ ਉਮਰ 'ਚ ਕਰਵਾਇਆ ਵਿਆਹ, ਜਾਣੋ ਕੌਣ ਹੈ ਨਿਧੀ ਰਾਜ਼ਦਾਨ? ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ...
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Punjab News: ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
Punjab News: ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
Big News: ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ AAP ਦੇ 15 ਉਮੀਦਵਾਰਾਂ ਦੀ ਲਿਸਟ ਅੱਜ, ਮੰਤਰੀਆਂ-ਹਲਕਾ ਇੰਚਾਰਜਾਂ ਦੇ ਨਾਮ ਸੰਭਵ; 30-40 MLA ਦੇ ਟਿਕਟ ਜਾਣ ਦੀ ਸੰਭਾਵਨਾ
ਪੰਜਾਬ 'ਚ AAP ਦੇ 15 ਉਮੀਦਵਾਰਾਂ ਦੀ ਲਿਸਟ ਅੱਜ, ਮੰਤਰੀਆਂ-ਹਲਕਾ ਇੰਚਾਰਜਾਂ ਦੇ ਨਾਮ ਸੰਭਵ; 30-40 MLA ਦੇ ਟਿਕਟ ਜਾਣ ਦੀ ਸੰਭਾਵਨਾ
ਦਿੱਲੀ 'ਚ ਭਿਆਨਕ ਅੱਗ, 4 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਦਿੱਲੀ 'ਚ ਭਿਆਨਕ ਅੱਗ, 4 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
Embed widget