![ABP Premium](https://cdn.abplive.com/imagebank/Premium-ad-Icon.png)
ਸਾਬਕਾ ਕਾਂਗਰਸੀ ਸਰਪੰਚ ਰਣਦੀਪ ਸਿੰਘ ਦੇ ਘਰ ਈਡੀ ਨੇ ਮਾਰਿਆ ਛਾਪਾ
ਸੂਤਰਾ ਦੇ ਅਨੁਸਾਰ ਰਣਦੀਪ ਸਿੰਘ ਹਲਕਾ ਅਮਲੋਹ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਦਾ ਨਜਦੀਕੀ ਦਸਿਆ ਜਾ ਰਿਹਾ ਹੈ। ਸੂਤਰਾ ਅਨੁਸਾਰ ਈਡੀ ਵਲੋਂ ਇਹ ਛਾਪਾ ਮਾਇਨਿੰਗ ਦੇ ਸਬੰਧ ਵਿਚ ਕੀਤਾ ਗਿਆ।
![ਸਾਬਕਾ ਕਾਂਗਰਸੀ ਸਰਪੰਚ ਰਣਦੀਪ ਸਿੰਘ ਦੇ ਘਰ ਈਡੀ ਨੇ ਮਾਰਿਆ ਛਾਪਾ Former Congress Sarpanch Randeep Singh's house raided by ED ਸਾਬਕਾ ਕਾਂਗਰਸੀ ਸਰਪੰਚ ਰਣਦੀਪ ਸਿੰਘ ਦੇ ਘਰ ਈਡੀ ਨੇ ਮਾਰਿਆ ਛਾਪਾ](https://feeds.abplive.com/onecms/images/uploaded-images/2021/10/11/42e6323ded75239d217fccda1f7460bc_original.jpg?impolicy=abp_cdn&imwidth=1200&height=675)
Punjab News : ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਬੁੱਗਾ ਕਲਾਂ ਦੇ ਸਾਬਕਾ ਕਾਂਗਰਸੀ ਸਰਪੰਚ ਰਣਦੀਪ ਸਿੰਘ ਦੇ ਘਰ ਈਡੀ ਵਲੋਂ ਛਾਪਾ ਮਾਰਿਆ ਗਿਆ ਹੈ। ਜਿਸ ਦੀ ਜਾਂਚ ਜਾਰੀ ਹੈ। ਸੂਤਰਾ ਦੇ ਅਨੁਸਾਰ ਰਣਦੀਪ ਸਿੰਘ ਹਲਕਾ ਅਮਲੋਹ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਦਾ ਨਜਦੀਕੀ ਦਸਿਆ ਜਾ ਰਿਹਾ ਹੈ। ਸੂਤਰਾ ਅਨੁਸਾਰ ਈਡੀ ਵਲੋਂ ਇਹ ਛਾਪਾ ਮਾਇਨਿੰਗ ਦੇ ਸਬੰਧ ਵਿਚ ਕੀਤਾ ਗਿਆ। ਉਥੇ ਹੀ ਈਡੀ ਵਲੋਂ ਲੋਕਲ ਪੁਲਿਸ ਨੂੰ ਵੀ ਅੰਦਰ ਜਾਣ ਨਹੀਂ ਦਿਤਾ ਜਾ ਰਿਹਾ।
ਦੱਸ ਦੇਈਏ ਕਿ 18 ਜਨਵਰੀ ਦੀ ਸਵੇਰ ਈਡੀ ਨੇ ਮੋਹਾਲੀ ਸਮੇਤ ਕਰੀਬ 9 ਥਾਵਾਂ 'ਤੇ ਛਾਪੇਮਾਰੀ ਸ਼ੁਰੂ ਕੀਤੀ ਸੀ। ਦੱਸਿਆ ਗਿਆ ਕਿ ਨਾਜਾਇਜ਼ ਮਾਈਨਿੰਗ ਸਬੰਧੀ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਕਿ ਜਿਨ੍ਹਾਂ ਲੋਕਾਂ 'ਤੇ ਛਾਪੇਮਾਰੀ ਹੋ ਰਹੀ ਹੈ, ਉਹ ਸੀਐਮ ਚੰਨੀ ਨਾਲ ਸਬੰਧਤ ਹਨ। ਇਸ ਵਿੱਚ ਉਨ੍ਹਾਂ ਦੇ ਸਾਲੇ ਦੇ ਲੜਕੇ ਦਾ ਨਾਂ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ।
ਚੋਣਾਂ ਤੋਂ ਪਹਿਲਾਂ ਗਰਮ ਨਾਜਾਇਜ਼ ਮਾਈਨਿੰਗ ਦਾ ਮੁੱਦਾ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਨਾਜਾਇਜ਼ ਮਾਈਨਿੰਗ ਦਾ ਮੁੱਦਾ ਕਾਫੀ ਗਰਮ ਹੈ। ਇਸ ਸਬੰਧੀ ਖੁਦ ਨਵਜੋਤ ਸਿੰਘ ਸਿੱਧੂ ਨੇ ਵੀ ਸਵਾਲ ਉਠਾਏ ਹਨ। ਉਨ੍ਹਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕਾਂਗਰਸ ਸਰਕਾਰ ਨੂੰ ਘੇਰ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)