ਦਰਦਨਾਕ ਹਾਦਸਾ : ਨਹਿਰ 'ਚ ਡਿੱਗੀ ਫਾਰਚੂਨਰ ਕਾਰ, 5 ਬੰਦਿਆ ਦੀ ਮੌਤ
ਮਰਨ ਵਾਲਿਆਂ ਵਿੱਚ ਜਤਿੰਦਰ ਸਿੰਘ ਉਮਰ 40 ਸਾਲ ਪੁੱਤਰ ਭਗਵੰਤ ਸਿੰਘ ਸਾਲ ਵਾਸੀ ਨੰਗਲਾ, ਜਗਤਾਰ ਸਿੰਘ ਪੁੱਤਰ ਬਾਵਾ ਸਿੰਘ ਉਮਰ 45 ਸਾਲ ਵਾਸੀ ਨੰਗਲਾਂ, ਜੱਗਾ ਸਿੰਘ ਪੁੱਤਰ ਭਜਨ ਸਿੰਘ ਉਮਰ 35 ਸਾਲ ਵਾਸੀ ਗੋਪਾਲਪੁਰ, ਕੁਲਦੀਪ ਸਿੰਘ ਪੁੱਤਰ ਕਰਨੈਲ...

ਖੰਨਾ: ਨਹਿਰ 'ਚ ਫਾਰਚੂਨਰ ਕਾਰ ਡਿੱਗਣ ਨਾਲ 5 ਬੰਦਿਆ ਦੀ ਮੌਤ ਹੋ ਗਈ ਹੈ। ਇਹ ਹਾਦਸਾ ਰਾਤ 11.30 ਵਜੇ ਦੇ ਕਰੀਬ ਵਾਪਰਿਆ। ਇੱਕ ਕਾਰ ਫਾਰਚੂਨਰ ਨੰਬਰ PB-08-BT-3999 ਪਿੰਡ ਝੰਮਟ ਪੁਲ ਮਲੌਦ ਪੁਲਿਸ ਨੇੜੇ ਨਹਿਰ ਵਿੱਚ ਡਿੱਗ ਗਈ।
ਹਾਸਲ ਜਾਣਕਾਰੀ ਮੁਤਾਬਕ ਇਸ ਕਾਰ ਵਿੱਚ ਕੁੱਲ 6 ਵਿਅਕਤੀ ਸਵਾਰ ਸਨ। ਇਨ੍ਹਾਂ ਵਿੱਚੋਂ 5 ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ। ਇਸ ਘਟਨਾ 'ਚ ਸੰਦੀਪ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਨੰਗਲਾਂ ਵਾਲ-ਵਾਲ ਬਚ ਗਏ।
ਮਰਨ ਵਾਲਿਆਂ ਵਿੱਚ ਜਤਿੰਦਰ ਸਿੰਘ ਉਮਰ 40 ਸਾਲ ਪੁੱਤਰ ਭਗਵੰਤ ਸਿੰਘ ਸਾਲ ਵਾਸੀ ਨੰਗਲਾ, ਜਗਤਾਰ ਸਿੰਘ ਪੁੱਤਰ ਬਾਵਾ ਸਿੰਘ ਉਮਰ 45 ਸਾਲ ਵਾਸੀ ਨੰਗਲਾਂ, ਜੱਗਾ ਸਿੰਘ ਪੁੱਤਰ ਭਜਨ ਸਿੰਘ ਉਮਰ 35 ਸਾਲ ਵਾਸੀ ਗੋਪਾਲਪੁਰ, ਕੁਲਦੀਪ ਸਿੰਘ ਪੁੱਤਰ ਕਰਨੈਲ ਸਿੰਘ ਉਮਰ 45 ਸਾਲ ਵਾਸੀ ਲੇਹਲ, ਜਗਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਉਮਰ 35/36 ਸਾਲ ਪਿੰਡ ਰੁੜਕਾ ਸ਼ਾਮਲ ਹਨ। ਪੁਲਿਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਦੀ ਮੋਰਚਰੀ ਵਿੱਚ ਰੱਖਵਾਇਆ ਹੈ।
ਇਸ ਦੇ ਨਾਲ ਇਕ ਹੋਰ ਦੁਖਦਾਈ ਖਬਰ ਅਬੋਹਰ ਤੋਂ ਮਿਲੀ ਹੈ ਜਿੱਥੇ ਸਵੇਰੇ ਭਿਆਨਕ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਅਬੋਹਰ ਮਲੋਟ ਰੋਡ 'ਤੇ ਇਹ ਸੜਕ ਹਾਦਸਾ ਹੋਇਆ।
ਮੋਟਰਸਾਈਕਲ 'ਤੇ ਸਵਾਰ ਤਿੰਨ ਲੋਕ ਜਾ ਰਹੇ ਸਨ ਕਿ ਪਿੱਛੇ ਤੋਂ ਆ ਰਹੇ ਤੇਲ ਦੇ ਟੈਂਕਰ ਨੇ ਮੋਟਰਸਾਈਕਲ ਨਾਲ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ ਸਵਾਰ ਤਿੰਨੋਂ ਲੋਕ ਟਰੱਕ ਦੇ ਥੱਲੇ ਆ ਗਏ, ਤੇ ਤਿੰਨਾਂ ਦੀ ਮੌਤ ਹੋ ਗਈ। ਜਿਨ੍ਹਾਂ 'ਚ ਇਕ ਮਹਿਲਾ ਵੀ ਸ਼ਾਮਲ ਹੈ। ਫਿਲਹਾਲ ਮੌਕੇ 'ਤੇ ਪੁਲਿਸ ਪਹੁੰਚੀ ਅਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ





















