Foundation Stone Sangrur : ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੇ ਮਸਤੂਆਣਾ ਸਾਹਿਬ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ। ਮੀਡੀਆ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਮੈਡੀਕਲ ਕਾਲਜ 345 ਕਰੋੜ ਰੁਪਏ ਦਾ ਪ੍ਰੋਜੈਕਟ ਹੈ। ਇਸ ਦਾ ਕੰਮ ਅੱਜ ਸ਼ੁਰੂ ਕਰ ਦਿੱਤਾ ਹੈ ਤੇ 31 ਮਾਰਚ 2023 ਤੱਕ ਇਹ ਮੈਡੀਕਲ ਕਾਲਜ ਬਣ ਕੇ ਤਿਆਰ ਹੋ ਜਾਵੇਗਾ।
 
ਆਮ ਆਦਮੀ ਪਾਰਟੀ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਪੰਜਾਬ ‘ਚ ਸਿਹਤ ਕ੍ਰਾਂਤੀ ਦੀ ਹੋਈ ਸ਼ੁਰੂਆਤ‼️ ਅੱਜ CM @BhagwantMann ਜੀ ਨੇ ਸ੍ਰੀ ਮਸਤੂਆਣਾ ਸਾਹਿਬ, ਸੰਗਰੂਰ ਵਿਖੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ। ਅਗਲੇ ਸਾਲ ਤੱਕ ਮੈਡੀਕਲ ਕਾਲਜ ਸੇਵਾਵਾਂ ਅਧੀਨ ਹੋ ਜਾਵੇਗਾ।
 
 
ਸੰਗਰੂਰ ਵਿਖੇ ਨਵੇਂ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਮੌਕੇ…



 
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਪ੍ਰੈਲ ਦੇ ਪਹਿਲੇ ਹਫਤੇ 75 ਐਮਬੀਬੀਐਸ ਦੀਆਂ ਸੀਟਾਂ ਨਾਲ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਸਪੋਰਟਸ ਕੰਪਲੈਕਸ ਹੈ ਤੇ ਹਸਪਤਾਲ ਵੀ ਨਾਲ ਹੀ ਬਣੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਵੇਲੇ ਅਸੀਂ ਆਕਸੀਜਨ ਦੀ ਕਮੀ ਨਾਲ ਲੜਦੇ ਰਹੇ। ਆਕਸੀਜਨ ਲੱਭਦੇ ਫਿਰਦੇ ਸੀ। ਜਿਹੜੇ ਆਕਸੀਜਨ ਸਾਨੂੰ ਦਿੰਦੇ ਹਨ ਜੇਕਰ ਅਸੀਂ ਉਨ੍ਹਾਂ ਨੂੰ ਲਾ ਦਈਏ ਤਾਂ ਸਾਨੂੰ ਸਿੰਲਡਰਾ ਦੀ ਲੋੜ ਨਹੀਂ ਪਵੇਗੀ।


ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਘਰ ਬੈਠੇ ਮਿਲਿਆ ਕਰੇਗੀ। ਉਨ੍ਹਾਂ ਕਿਹਾ ਕਿ ਬੈਂਕਾਂ ਦੀਆਂ ਲਾਈਨਾਂ ‘ਚ ਲੱਗਣ ਦੀ ਲੋੜ ਨਹੀਂ ਪੈਣੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਨੂੰ ਕੁਝ ਵੀ ਫਰੀ ਨਹੀਂ ਦੇ ਰਹੀ। ਲੋਕ ਟੈਕਸ ਦਿੰਦੇ ਹਨ ਤੇ ਸਰਕਾਰ ਉਹ ਵਾਪਸ ਲੋਕਾਂ ਨੂੰ ਮੋੜ ਰਹੀ ਹੈ।