ਪੜਚੋਲ ਕਰੋ
ਕਰਤਾਰ ਬੱਸ ਤੇ ਕਾਰ ਦੀ ਭਿਆਨਕ ਟੱਕਰ, ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸ਼ੁਕਰਵਾਰ ਨੂੰ ਭਿਆਨਕ ਸੜਕਾ ਹਾਦਸਾ ਵਾਪਰਿਆ

ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸ਼ੁਕਰਵਾਰ ਨੂੰ ਭਿਆਨਕ ਸੜਕਾ ਹਾਦਸਾ ਵਾਪਰਿਆ। ਇਸ ਦੁਰਘਟਨਾ ਦੌਰਾਨ ਚਾਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਤਲਵਾੜਾ ਮੁਕੇਰੀਆਂ ਰੋਡ 'ਤੇ ਕਰਤਾਰ ਬੱਸ ਤੇ ਮਾਰੂਤੀ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ। ਬੱਸ ਜਲੰਧਰ ਤੋਂ ਤਲਵਾੜਾ ਜਾ ਰਹੀ ਸੀ।
ਪੁਲਿਸ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਵਿੱਚ ਲੱਗੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਹੋਰ ਪੜ੍ਹੋ























