ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੱਲੜਵਾਲ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋ ਪ੍ਰੇਮ ਸੰਬੰਧਾਂ ਨੂੰ ਲੈਕੇ 4 ਲੋਕਾਂ ਦਾ ਕਤਲ ਕਰ ਦਿਤਾ ਗਿਆ ਅਤੇ 2 ਲੋਕ ਜ਼ਖਮੀ ਹੋ ਗਏ। ਇਸ ਵਿਵਾਦ ਨੂੰ ਜ਼ਮੀਨੀ ਵਿਵਾਦ ਵੀ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਖੇਤ ਵਿੱਚ ਮੁੰਡੇ ਦਾ ਪਰਿਵਾਰ ਪਾਣੀ ਲਗਾ ਰਿਹਾ ਸੀ, ਕਿ ਕੁੜੀ ਦੇ ਪਰਿਵਾਰ ਨੇ ਗੋਲੀਆਂ ਮਾਰ ਕੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ।ਜਿਸ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲੋਕ ਗੋਲੀ ਲੱਗਣ ਨਾ ਜ਼ਖਮੀ ਹੋ ਗਏ। ਮਰਨ ਵਾਲੇ ਅਤੇ ਜ਼ਖਮੀ ਇਕੋ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ।
ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਵਿਚ ਦਾਖਿਲ ਜ਼ਖਮੀ ਹਰਮਨ ਸਿੰਘ ਅਤੇ ਜਸਨਪ੍ਰੀਤ ਸਿੰਘ ਅਤੇ ਪੀੜਤਾਂ ਦੇ ਪਰਿਵਾਰਿਕ ਮੈਂਬਰਾਂ ਨੇ ਦਸਿਆ, ਕਿ ਉਸਦੇ ਭਰਾ ਦੇ ਪ੍ਰੇਮ ਸਬੰਧ ਪਿੰਡ ਦੀ ਹੀ ਰਹਿਣ ਵਾਲੀ ਇਕ ਕੁੜੀ ਦੇ ਨਾਲ ਸਨ, ਉਸ ਕੁੜੀ ਦੇ ਪਰਿਵਾਰ ਨੂੰ ਪਤਾ ਲੱਗ ਗਿਆ ਸੀ। ਸ਼ਨੀਵਾਰ ਸਵੇਰੇ ਲੜਕੇ ਦਾ ਪਰਿਵਾਰ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਅਤੇ ਇਸੇ ਦੌਰਾਨ ਕੁੜੀ ਦਾ ਪਿਤਾ ਅਤੇ ਕੁਝ ਹੋਰ ਲੋਕ ਵੀ ਉਥੇ ਆ ਗਏ ਅਤੇ ਉਨ੍ਹਾਂ ਨੇ ਹਮਲਾ ਕਰ ਦਿੱਤਾ।
ਓਥੇ ਹੀ ਜਾਣਕਾਰੀ ਦਿੰਦੇ ਹੋਏ ਡਾਕਟਰ ਗੁਰਸ਼ਰਨ ਸਿੰਘ ਨੇ ਦਸਿਆ ਕਿ ਬੱਲੜਵਾਲ ਵਿਖੇ ਗੋਲੀ ਚਲੀ ਹੈ, ਇਸ ਦੌਰਾਨ ਉਨ੍ਹਾਂ ਦੇ ਕੋਲ 2 ਲੋਕਾਂ ਦੀ ਮ੍ਰਿਤਕ ਦੇਹ ਆ ਗਈ ਹੈ ਅਤੇ 2 ਲੋਕਾਂ ਦੀ ਦੇਹ ਆ ਰਹੀ ਹੈ, 2 ਲੋਕ ਜ਼ਖਮੀ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਗਿਆ ਹੈ।
ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਖਵਿੰਦਰ ਸਿੰਘ ਸੋਨੀ ਜੋ ਕੇ ਪਿੰਡ ਬਲੜਵਾਲ ਦਾ ਹੀ ਰਹਿਣ ਵਾਲਾ ਹੈ ਉਸਨੇ ਗੋਲੀਆਂ ਚਲਾਕੇ 6 ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਜਿਸ ਵਿਚੋਂ ਦੋ ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਦੋ ਦੀ ਹਸਪਤਾਲ ਲਿਜਾਂਦੇ ਹੋਏ। ਦੋ ਹੋਰ ਲੋਕ ਇਸ ਮਾਮਲੇ ਵਿੱਚ ਜ਼ਖਮੀ ਹਨ।ਉਨ੍ਹਾਂ ਦਾ ਸਿਵਲ ਹਸਪਤਾਲ ਬਟਾਲਾ ਵਿੱਚ ਇਲਾਜ ਚੱਲ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ