ਚੰਡੀਗੜ੍ਹ: ਰਾਜਧਾਨੀ ਸ਼ਹਿਰ ਚੰਡੀਗੜ੍ਹ 'ਚ ਐਤਵਾਰ ਨੂੰ ਕੋਰੋਨਾਵਾਇਰਸ ਦੇ ਚਾਰ ਨਵੇਂ ਕੇਸ ਸਾਹਮਣੇ ਆਉਣ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 293 ਹੋ ਗਈ ਹੈ।


ਬਾਪੂ ਧਾਮ ਕਲੋਨੀ, ਜਿਥੋਂ ਸ਼ਹਿਰ ਦੇ ਬਹੁਗਿਣਤੀ ਕੇਸਾਂ ਨੇ ਰਿਪੋਰਟ ਕੀਤੀ ਹੈ, ਵਿੱਚ ਜਾਨਲੇਵਾ ਬਿਮਾਰੀ ਦੇ ਦੋ ਨਵੇਂ ਕੇਸ ਦਰਜ ਹੋਏ ਹਨ। ਇੱਕ 42 ਸਾਲਾ ਔਰਤ ਅਤੇ ਇੱਕ 20 ਸਾਲਾ ਔਰਤ ਕੋਰੋਨਾ ਨਾਲ ਸੰਕਰਮਿਤ ਪਾਈਆਂ ਗਈਆਂ ਹਨ।ਦੋਵੇਂ ਕੋਰੋਨਾ ਮਰੀਜ਼ ਦੇ ਸੰਪਰਕ ਵਿਚੋਂ ਹਨ।

ਅਮਰੀਕਾ 'ਤੇ ਨਵੀਂ ਬਿਪਤਾ, ਦੇਸ਼ ਦੇ 25 ਸ਼ਹਿਰਾਂ 'ਚ ਕਰਫਿਊ, ਟਰੰਪ ਦੀ ਸਖਤ ਚੇਤਾਵਨੀ

ਇਸ ਦੇ ਨਾਲ ਹੀ ਇੱਕ 27 ਸਾਲਾ ਲੜਕੀ, ਜੋ ਕਿ 26-27 ਮਈ ਦੀ ਦਰਮਿਆਨੀ ਰਾਤ ਨੂੰ ਵਿਦੇਸ਼ ਤੋਂ ਵਾਪਸ ਆਈ ਸੀ, ਨੇ ਵੀ ਐਤਵਾਰ ਨੂੰ ਕੋਰੋਨਾ ਨਾਲ ਸਕਾਰਾਤਮਕ ਟੈਸਟ ਕੀਤਾ।

ਪੀਜੀਆਈ ਐਮਆਈਆਰ ਤੋਂ ਮਿਲੀ ਰਿਪੋਰਟ ਅਨੁਸਾਰ ਪਿੰਡ ਖੁੱਡਾ ਅਲੀ ਸ਼ੇਰ ਦੇ ਵਸਨੀਕ ਇੱਕ 40 ਸਾਲਾ ਵਿਅਕਤੀ ਨੇ ਵੀ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ ਹੈ। ਉਹ ਜੀਐਮਐਸਐਚ-16 ਵਿਖੇ ਕੁਆਰੰਟੀਨ ਵਿੱਚ ਹੈ।

ਕਿਸਾਨਾਂ ਲਈ ਖੁਸ਼ਖਬਰੀ! ਭੱਵਿਖਬਾਣੀ ਤੋਂ ਵੀ ਦੋ ਦਿਨ ਪਹਿਲਾਂ ਆਇਆ ਮਾਨਸੂਨ

ਇਸਦੇ ਨਾਲ ਹੀ ਹੁਣ ਸ਼ਹਿਰ 'ਚ ਐਕਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 90 ਹੋ ਗਈ ਹੈ।ਪਛਿਲੇ ਦੋ ਦਿਨਾਂ ਦੌਰਾਨ ਕੋਈ ਨਵਾਂ ਕੇਸ ਰਿਪੋਰਟ ਨਹੀਂ ਕੀਤਾ ਗਿਆ ਸੀ। ਸ਼ਨੀਵਾਰ ਨੂੰ ਦੱਸ ਕੋਰੋਨਾ ਮਰੀਜ਼ਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਭਾਰਤ 'ਚ ਕੋਰੋਨਾ ਫੈਲਣ ਬਾਰੇ ਵੱਡਾ ਸੱਚ ਆਇਆ ਸਾਹਮਣੇ, ਸਿਹਤ ਮਾਹਿਰਾਂ ਦੀ ਰਿਪੋਰਟ 'ਚ ਦਾਅਵਾ

ਮਾਪਿਆਂ ਦੀ ਸਲਾਹ ਨਾਲ ਹੀ ਖੁੱਲ੍ਹਣਗੇ ਸਕੂਲ, ਸਰਕਾਰ ਨਹੀਂ ਲਵੇਗੀ ਰਿਸਕ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ