ਪੜਚੋਲ ਕਰੋ
Advertisement
NRI ਦੀ ਕੋਠੀ 'ਚ ਚੋਰੀ ਨੂੰ ਅੰਜਾਮ ਦੇ ਫਰਾਰ ਹੋਏ ਚੋਰ
ਜ਼ਿਲ੍ਹਾ ਗੁਰਦਾਸਪੁਰ 'ਚ ਇੱਕ ਐਨਆਰਈ ਪਰਿਵਾਰ ਦੀ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ।ਚੋਰਾਂ ਨੇ ਇੱਥੇ ਲੱਖਾਂ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ। ਇਥੋਂ ਤੱਕ ਕਿ ਘਰ 'ਚ ਲੱਗੇ ਪੱਖੇ ਵੀ ਚੋਰਾਂ ਨੇ ਨਹੀਂ ਛੱਡੇ।
ਬਟਾਲਾ: ਜ਼ਿਲ੍ਹਾ ਗੁਰਦਾਸਪੁਰ 'ਚ ਇੱਕ ਐਨਆਰਈ ਪਰਿਵਾਰ ਦੀ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ।ਚੋਰਾਂ ਨੇ ਇੱਥੇ ਲੱਖਾਂ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ। ਇਥੋਂ ਤੱਕ ਕਿ ਘਰ 'ਚ ਲੱਗੇ ਪੱਖੇ ਵੀ ਚੋਰਾਂ ਨੇ ਨਹੀਂ ਛੱਡੇ।
ਬਟਾਲਾ ਦੇ ਪਿੰਡ ਨੱਤ ਦੇ ਰਹਿਣ ਵਾਲੇ ਐਨ ਆਰ ਈ ਗੁਰਬਖਸ਼ ਸਿੰਘ ਦਾ ਪਰਿਵਾਰ ਕਾਫੀ ਸਮੇਂ ਤੋਂ ਇੰਗਲੈਂਡ 'ਚ ਰਹਿ ਰਹੇ ਹਨ ਅਤੇ ਕੋਠੀ ਕਾਫੀ ਸਮੇਂ ਤੋਂ ਬੰਦ ਹੈ। ਗੁਰਬਖਸ਼ ਦੇ ਭਰਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਚੋਰੀ ਦੀ ਵਾਰਦਾਤ ਹੋ ਚੁਕੀ ਹੈ ਅਤੇ ਉਹਨਾਂ ਨੂੰ ਸ਼ੱਕ ਹੈ ਕਿ ਕਿਸੇ ਜਾਣਕਾਰ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਉਧਰ ਮਾਮਲੇ ਦੀ ਸੂਚਨਾ ਮਿਲਣ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ।ਜਾਂਚ ਅਧਿਕਾਰੀ ਨੇ ਕਿਹਾ ਕਿ ਜਲਦ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ।ਪਰ ਹੁਣ ਤੱਕ ਇਸ ਮਾਮਲੇ 'ਚ ਪੁਲਿਸ ਵੱਲੋਂ ਕੋਈ ਕੇਸ ਨਹੀਂ ਦਰਜ ਕੀਤਾ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਆਟੋ
ਕਾਰੋਬਾਰ
Advertisement